← ਪਿਛੇ ਪਰਤੋ
ਮੁੰਬਈ, 10 ਦਸੰਬਰ 2019 - ਪੂਰੀ ਦੁਨੀਆ 'ਚ ਆਪਣੀ ਕਮੇਡੀ ਦੇ ਸਿਰ 'ਤੇ ਰਾਜ ਕਰਨ ਵਾਲੇ ਅੰਮ੍ਰਿਤਸਰ ਦੇ ਕਪਿਲ ਸ਼ਰਮਾ ਦੇ ਘਰ ਬੇਟੀ ਨੇ ਜਨਮ ਲਿਆ। ਕਪਿਲ ਸ਼ਰਮਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।
ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ ਆਉਣ ਵਾਲੇ ਨਿੱਕੇ ਮੈਂਬਰ ਲਈ ਪਹਿਲਾਂ ਤੋਂ ਕਾਫ਼ੀ ਤਿਆਰੀਆਂ ਕਰ ਲਈਆਂ ਸਨ। ਕਪਿਲ ਸ਼ਰਮਾ ਨੇ ਅਕਤੂਬਰ ’ਚ ਬੇਬੀ ਸ਼ਾਵਰ ਪਾਰਟੀ ਰੱਖੀ ਸੀ। ਉਸ ਵਿੱਚ ਕਈ ਵੱਡੀਆਂ ਹਸਤੀਆਂ ਤੇ ‘ਦਿ ਕਪਿਲ ਸ਼ਰਮਾ ਸ਼ੋਅ’ ਲਈ ਕੰਮ ਕਰਦੇ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਮੌਜੂਦ ਸਨ।
Total Responses : 189