ਜਗਦੀਸ਼ ਥਿੰਦ
ਫਾਜ਼ਿਲਕਾ, 10 ਦਸੰਬਰ:
ਡਿਪਟੀ ਕਮਿਸ਼ਨਰ ਸ੍ਰ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੰੂ ਯੋਗਤਾ ਦੇ ਆਧਾਰ ’ਤੇ ਰੋਜ਼ਗਾਰ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਲੋੜਵੰਦਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਸਦਕਾ ਜਿੱਥੇ ਲੋੜਵੰਦ ਬਿਨੈਕਾਰ ਵੱਖ-ਵੱਖ ਕੰਪਨੀਆਂ ’ਚ ਨੌਕਰੀ ਦੇ ਸਮਰੱਥ ਬਣ ਸਕੇ ਹਨ, ਉਥੇ ਹੀ ਕਈ ਨੌਜਵਾਨਾਂ ਨੇ ਕਿੱਤਾ ਮੁੱਖੀ ਸਿਖਲਾਈ ਹਾਸਿਲ ਕਰਨ ਮਗਰੋਂ ਸਵੈ ਰੋਜ਼ਗਾਰ ਵੀ ਸਥਾਪਤ ਕਰ ਲਿਆ ਹੈ।
ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ (ਪੱਛਮ) ਦੀ ਲੜਕੀ ਅਮਨਦੀਪ ਕੌਰ ਪੁੱਤਰੀ ਸ੍ਰੀ ਬਲਕਾਰ ਸਿੰਘ ਵਾਸੀ ਪਿੰਡ ਸੋਹਣਾ ਸਾਂਦੜ ਨੇ ਵੀ ਪੰਜਾਬ ਸਰਕਾਰ ਦੇ ਰੋਜ਼ਗਾਰ ਮੇਲਿਆਂ ਦੀ ਪਿਰਤ ’ਤੇੇ ਚਲਦਿਆਂ ਆਪਣੇ ਆਮਦਨ ਵਸੀਲੇ ਕਾਇਮ ਕੀਤੇ ਹਨ। ਉਨ੍ਹਾਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਹਰੇਕ ਮੁਕਾਮ ਹਾਸਿਲ ਕਰਨਾ ਸੁਖਾਲਾ ਹੈ।
ਮਿਹਨਤ ਦੀ ਅਤੇ ਯੋਗਤਾ ਦੇ ਬਲਬੁੱਤੇ ’ਤੇ ਸਫ਼ਲਤਾ ਹਾਸਿਲ ਕਰਨ ਵਾਲੀ ਅਮਨਦੀਪ ਕੌਰ ਨੇ ਆਪਣੇ ਬਿਹਤਰ ਭਵਿੱਖ ਦੀ ਆਸ ਪ੍ਰਗਟਾਉਂਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਹਜ਼ਾਰਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੰੂ ਚੰਗੇ ਮੁਕਾਮ ’ਤੇ ਪਹੰੁਚਣ ਦਾ ਮੌਕਾ ਮਿਲ ਰਿਹਾ ਹੈ।
ਅਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਜਲਾਲਾਬਾਦ ਵਿਖੇ ਜੂਸ ਦੀ ਰੇਹੜੀ ਲਗਾਉਂਦੇ ਹਨ ਅਤੇ ਉਹ 12ਵੀਂ ਪਾਸ ਕਰਕੇ ਰੋਜ਼ਗਾਰ ਦੀ ਭਾਲ ਵਿੱਚ ਸੀ ਤਾਂ ਜੋ ਆਪਣੇ ਮਾਪਿਆ ਦਾ ਸਹਾਰਾ ਬਣ ਸਕੇ। ਉਸਨੇ ਦੱਸਿਆ ਕਿ 09 ਸਤੰਬਰ 2019 ਨੰੂ ਸਰਕਾਰੀ ਆਈ.ਟੀ.ਆਈ ਫਾਜ਼ਿਲਕਾ ਵਿਖੇ ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਦਫਤਰ ਫਾਜ਼ਿਲਕਾ ਵੱਲੋਂ ਉਸਦੀ ਕਾਊਸਿਗ ਕੀਤੀ ਗਈ ਅਤੇ ਵਿੱਦਿਆ ਯੋਗਤਾ ਅਨੁਸਾਰ ਐਲ.ਆਈ.ਸੀ ਫਾਜ਼ਿਲਕਾ, ਐਸ.ਬੀ.ਆਈ ਫਾਜ਼ਿਲਕਾ, ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ, ਗੰਗਾਨਗਰ ਕੋਲ ਇੰਟਰਵਿਊ ਦੇਣ ਲਈ ਭੇਜਿਆ ਗਿਆ। ਅਮਨਦੀਪ ਕੌਰ ਨੇ ਦੱਸਿਆ ਕਿ ਤਿੰਨਾਂ ਕੰਪਨੀਆਂ ਕੋਲ ਇਟਰਵਿਉ ਤੋਂ ਬਾਅਦ ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਗੰਗਾਨਗਰ ਵੱਲੋਂ ਉਸਦੀ ਚੋਣ ਕੀਤੀ ਜਿਸ ਉਪਰੰਤ ਕੰਪਨੀ ਵੱਲੋਂ 15 ਦਿਨਾਂ ਦੀ ਸਿਖਲਾਈ ਦਿੱਤੀ ਅਤੇ ਸਿਖਲਾਈ ਉਪਰੰਤ ਸੇਲਜ਼ ਐਕਜੀਕਿਊਟਵ ਦੇ ਅਹੁੱਦੇ ਲਈ ਨਿਯੁਕਤ ਕੀਤਾ ਗਿਆ।
ਅਮਨਦੀਪ ਕੌਰ ਨੇ ਅੱਗੇ ਦੱਸਿਆ ਕਿ ਕੰਪਨੀ ਹੈਲਥ ਪ੍ਰੋਡਕਟ ਨਾਲ ਸਬੰਧਤ ਦਵਾਈਆ ਤਿਆਰ ਕਰਦੀ ਹੈ ਅਤੇ ਉਸ ਦਾ ਕੰਮ ਇਨ੍ਹਾਂ ਪ੍ਰੋਡਕਟਸ ਦੀ ਮਾਰਕੀਟਿੰਗ ਕਰਨਾ ਸੀ। ਉਸਨੇ ਦੱਸਿਆ ਕਿ ਸ਼ੁਰੂ ਵਿੰਚ ਕੰਮ/ਮਾਰਕੀਟਿੰਗ ਖੇਤਰ ਵਿੱਚ ਤਜਰਬਾ ਨਾ ਹੋਣ ਕਾਰਣ ਕੁੱਝ ਮੁਸਕਿਲਾ ਦਾ ਸਾਹਮ੍ਹਣਾ ਕਰਨਾ ਪਿਆ ਪਰੰਤੂ 15 ਤੋਂ 20 ਦਿਨਾਂ ਵਿੱਚ ਉਸ ਦੀ ਮਿਹਨਤ ਸਦਕਾ ਅਤੇ ਪ੍ਰਾਪਤ ਕਿਤੇ ਤਜ਼ਰਬੇ ਨਾਲ ਪ੍ਰੋਡਕਟਸ ਦੀ ਸੇਲ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ, ਜਿਸਦੇ ਦੇ ਮੱਦੇਨਜ਼ਰ ਕੰਪਨੀ ਵੱਲੋਂ ਪਹਿਲੇ ਮਹੀੇਨੇ 15 ਤੋਂ 20 ਹਜ਼ਾਰ ਰੁਪਏ ਦੀ ਸੇਲ ਕੀਤੀ ਜਿਸਦਾ ਕੰਪਨੀ ਵੱਲੋਂ ਪਹਿਲੇ ਮਹੀਨੇ ਦਾ ਕਮਿਸ਼ਨ 20 ਤੋਂ 30 ਫ਼ੀਸਦੀ ਮਿਲਿਆ । ਉਸਦਾ ਕਹਿਣਾ ਹੈ ਕਿ ਇਹ ਰਾਸ਼ੀ ਬੇਸ਼ਕ ਘਰ ਚਲਾਉਣ ਲਈ ਕਾਫੀ ਨਹੀ ਸੀ ਪਰੰਤੂ ਉਸ ਦੀ ਹੋਂਸਲਾਅਫਜਾਈ ਲਈ ਬਹੁਤ ਸੀ ਅਤੇ ਹੁਣ ਕੰਮ ਕਰਨ ਵਿੱਚ ਜਿਵੇ ਜਿਵੇਂ ਤਜ਼ਰਬਾ ਵੱਧਦਾ ਗਿਆ ਉਂਵੇ ਹੀ ਪ੍ਰਤੀ ਮਹੀਨਾ ਸੇਲ 50 ਤੋਂ 60 ਹਜ਼ਾਰ ਰੁਪਏ ਨਜ਼ਦੀਕ ਪਹੰੁਚ ਗਈ ਹੈ।
ਅਮਨਦੀਪ ਕੌਰ ਨੇ ਦੱਸਿਆ ਕਿ ਉਸਨੰੂ ਕੰਮ ਕਰਦਿਆਂ 4 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਇਸ ਸਮੇਂ ਦੌਰਾਨ ਕੰਪਨੀ ਨੇ ਉਸਦੀ ਮਿਹਨਤ ਅਤੇ ਕੰਮ ਕਰਨ ਦੇ ਤਜ਼ਰਬੇ ਨੰੂ ਦੇਖਦੇ ਹੋਏ Silver Medal Best Employee of the Month Award ਨਾਲ ਨਵਾਜ਼ਿਆ। ਅਮਨਦੀਪ ਕੌਰ ਨੇ ਦੱਸਿਆ ਕਿ ਉਸਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਚੰਗੇ ਢੰਗ ਨਾਲ ਚਲਣਾ ਸ਼ੁਰੂ ਹੋ ਗਿਆ ਹੈ। ਮਾਪਿਆਂ ਵੱਲੋਂ ਆਪਣੀ ਪੁੱਤਰੀ ਨੰੂ ਆਪਣੇ ਪੈਰਾਂ ਤੇ ਖੜਾ ਹੁੰਦਿਆਂ ਦੇਖ ਬਹੁਤ ਖੁਸ਼ ਹਨ।
ਤਸਵੀਰ:
ਪੁਖਰਾਜ ਕੰਪਨੀ ਅਮਨਦੀਪ ਕੌਰ ਨੂੰ Silver Medal Best Employee of the Month Award ਨਾਲ ਸਨਮਾਨਿਤ ਕਰਦੇ ਹੋਏ।