ਫੌਰਟਿਸ ਆਈਵੀਐਫ ਬਲੂਮ ਦੇ ਸਹਿਯੌਗ ਦੀ ਬਦੌਲਤ ਵੱਜੀ ਸਾਡੇ ਘਰ ਕਿਲਕਾਰੀ: ਮਾਪੇ
ਚੰਡੀਗੜ੍ਹ, 10 ਦਸੰਬਰ 2019: ਬੀਤੇ ਸਮੇਂ ਦੌਰਾਨ ਫੌਰਟਿਸ ਹਸਪਤਾਲ ਮੋਹਾਲੀ ਦੇ ਆਈ.ਵੀ.ਐਫ. ਬਲੂਮ ਵਿਭਾਗ ਦੇ ਸਹਿਯੋਗ ਸਦਕਾ ਮਨਸੂਈ ਗਰਭ ਧਾਰਨ ਕਰਨ ਵਾਲੀਆਂ ਮਾਵਾਂ ਦੇ ਸਵਾਗਤ ਲਈ ਅੱਜ ਇੱਕ ਵਿਸ਼ੇਸ ਸਮਾਗਮ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਸੈਕਟਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕੁਮਾਰ ਰਾਹੁਲ ਸਨ ਜਦਕਿ ਇਸ ਦੀ ਪ੍ਰਧਾਨਗੀ ਫੌਰਟਿਸ ਦੇ ਡਾਇਰੈਕਟਰ ਆਸ਼ੀਸ਼ ਭਾਟੀਆ, ਜੋਨਲ ਡਾਇਰੈਕਟਰ ਸ. ਅਭਿਜੀਤ ਸਿੰਘ, ਡਾ. ਕੰਗ ਅਤੇ ਡਾ. ਗੁਰਬੀਰ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਹਾਲ ਮਨਸੂਈ ਗਰਭ ਰਾਹੀਂ ਪੈਦਾ ਹੋਏ ਤਕਰੀਬਨ 100 ਬੱਚਿਆਂ ਦਾ ਕੈਟਵਾਕ ਕਰਵਾਇਆ ਗਿਆ ਅਤੇ ਉਨ੍ਹਾਂ ਤੋਂ ਕੇਕ ਕਟਵਾਏ ਗਏ।
ਇਸ ਮੌਕੇ ਆਪਣੇ ਤਜਰਬੇ ਸਾਂਝੇ ਕਰਦਿਆਂ ਉਕਤ ਬੱਚਿਆਂ ਦੇ ਮਾਪਿਆਂ ਨੇ ਕਿਹਾ ਫੌਰਟਿਸ ਆਈ.ਵੀ.ਐਫ. ਬਲੂਮ ਦੇ ਸਹਿਯੌਗ ਸਦਕਾ ਹੀ ਉਨ੍ਹਾਂ ਦੇ ਘਰਾਂਂ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਸੁਨਣ ਨੂੰ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਕਨੀਕ ਦੀ ਬਦੌਲਤ ਹੀ ਉਨ੍ਹਾਂ ਦੀ ਗੋਦ ਹਰੀ ਹੋ ਸਕੀ ਹੈ। ਉਨ੍ਹਾਂ ਹਸਪਤਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫੌਰਟਿਸ ਨੇ ਉਨ੍ਹਾਂ ਦੀਆਂ ਵੱਡੀਆਂ ਉਮੀਦਾਂ ਪੂਰੀਆਂ ਕੀਤੀਆਂ ਹਨ।
ਹਸਪਤਾਲ ਦੇ ਆਈ.ਵੀ.ਐਫ. ਵਿੰਗ ਦੇ ਮੁਖੀ ਡਾਕਟਰ ਨੰਦੀਤਾ ਪਾਲਸ਼ੇਤਕਰ ਅਤੇ ਡਾਕਟਰ ਰਿਸ਼ੀਕੇਸ਼ ਪਾਈ ਨੇ ਇਸ ਮੌਕੇ ਕਿਹਾ ਇਹ ਤਕਨੀਕ ਬੱਚਿਆਂ ਤੋਂ ਬਾਂਝੇ ਮਾਪਿਆਂ ਲਈ ਬਹੁਤ ਲਾਹੇਵੰਦ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਤਕਨੀਕ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਕਾਮਯਾਬ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਉਨ੍ਹਾਂ ਕੋਲ ਉਦਾਸੀ ਵਿੱਚ ਆਉਣ ਵਾਲੇ ਮਾਪੇ ਇਸ ਤਕਨੀਕ ਦੀ ਬਦੌਲਤ ਖੁਸ਼ ਹੋਕੇ ਵਾਪਸ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਫੋਰਟਿਸ ਹਸਪਤਾਲ ਪਿਛਲੇ 10 ਸਾਲ ਤੋਂ ਇਹ ਕੇਂਦਰ ਚਲਾ ਰਿਹਾ ਹੈ ਜਿਸਦਾ ਉਦਘਾਟਨ ਅਦਾਕਾਰਾ ਪੂਨਮ ਢਿੱਲੋਂ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਸੈਂਟਰ ਨੇ ਨਾ ਸਿਰਫ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਬਲਕਿ ਸਮੇਂ ਦੀ ਲੋੜ ਮੁਤਾਬਿਕ ਤਕਨੀਕੀ ਤਬਦੀਲੀਆਂ ਵੀ ਕੀਤੀਆਂ ਹਨ। ਸੈਂਟਰ ਦੀ ਫਾਊਂਡਰ ਡਾਇਰੈਕਟਰ ਡਾਕਟਰ ਨੰਦਿਤਾ ਪਾਲਸ਼ੇਤਖਰ ਨੇ ਕਿਹਾ ਕਿ ਕਿ ਕੁੱਲ ਅਬਾਦੀ ਵਿੱਚੋਂ 10 ਕੁ ਫੀਸਦੀ ਨੂੰ ਬਾਂਝਪਣ ਦੀ ਸਮੱਸਿਆ ਹੁੰਦੀ ਹੈ, ਜਿਸ ਵਿੱਚੋਂ ਜਿਆਦਾਤਰ ਕੁਦਰਤੀ ਠੀਕ ਹੋ ਜਾਂਦੇ ਹਨ ਅਤੇ ਬਾਕੀ ਲਈ ਮਨਸੂਈ ਗਰਭ ਧਾਰਨ ਕਰਨ ਲਈ ਆਈ ਵੀ ਐਫ ਵਿਧੀ ਹੀ ਲਾਭਦਾਇਕ ਸਿੱਧ ਹੁੰਦੀ ਹੈ। ਸੈਂਟਰ ਦੇ ਹੀ ਫਾਊਂਡਰ ਡਾਇਰੈਕਟਰ ਡਾਕਟਰ ਹਰੀਸ਼ਕੇਸ਼ ਨੇ ਕਿਹਾ ਕਿ ਇਸ ਸੈਂਟਰ ਵਿੱਚ ਹਰ ਅਜਿਹੀ ਸਹੁਲਤ ਉਪਲਬੱਧ ਕਰਵਾਈ ਗਈ ਹੈ ਜਿਸ ਰਾਹੀਂ ਮਰਦਾਂ ਦੇ ਸ਼ੁਕਰਾਣੂ ਦੀ ਕਮੀ ਦੂਰ ਕਰਨ ਅਤੇ ਔਰਤਾਂ ਦੀ ਅੰਦਰੂਨੀ ਕਮਜ਼ੋਰੀ ਦੇ ਹੱਲ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਆਈ ਵੀ ਐਫ ਵਿਭਾਗ ਦੇ ਹੈਡ ਡਾਕਟਰ ਪੂਜਾ ਮਹਿਤਾ ਨੇ ਕਿਹਾ ਕਿ ਇਹ ਕਹਾਵਤ ਪ੍ਰਸਿੱਧ ਹੈ ਕਿ ਇਲਾਜ਼ ਨਾਲੋਂ ਪ੍ਰਹੇਜ਼ ਚੰਗਾ ਹੈ। ਉਨ੍ਹਾਂ ਕਿਹਾ ਕਿ ਫੋਰਟਿਸ ਹਸਪਤਾਲ ਨੇ ਇਸ ਸੈਂਟਰ ਦੀ ਬਦੌਲਤ ਸਮਾਜ ਵਿੱਚ ਵੱਡੀ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਫਲਤਾ ਹਾਸਲ ਕੀਤੀ ਹੈ।