ਕੈਬਨਿਟ ਮੰਤਰੀ ਨੇ ਕੈਟਲ ਪਾਊਂਡ ਫਲਾਹੀ ਨੂੰ ਅਡਾਪਟ ਕਰਨ ਵਾਲੀ ਸੰਸਥਾ 'ਸੇਵਾ ਪਰਮੋ ਧਰਮ' ਸੋਸਾਇਟੀ ਨੂੰ ਦਿੱਤਾ 21 ਲੱਖ ਰੁਪਏ ਦਾ ਚੈਕ
ਹੁਸ਼ਿਆਰਪੁਰ, 10 ਦਸੰਬਰ 2019: ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਹ ਵਿਚਾਰ ਉਨ•ਾਂ ਕੈਟਲ ਪਾਊਂਡ ਫਲਾਈ ਨੂੰ ਅਡਾਪਟ ਕਰਨ ਵਾਲੀ ਸੰਸਥਾ 'ਸੇਵਾ ਪਰਮੋ ਧਰਮ' ਸੋਸਾਇਟੀ ਨੂੰ 21 ਲੱਖ ਰੁਪਏ ਦਾ ਚੈਕ ਸੌਂਪਦੇ ਹੋਏ ਪ੍ਰਗਟ ਕੀਤੇ। ਇਸ ਦੌਰਾਨ ਉਨ•ਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਰਕਾਰੀ ਕੈਟਲ ਪਾਊਂਡ ਫਲਾਹੀ ਨੂੰ ਅਡਾਪਟ ਕਰਕੇ ਇਸ ਸੋਸਾਇਟੀ ਨੇ ਸੇਵਾ ਦਾ ਜੋ ਬੀੜਾ ਉਠਾਇਆ ਹੈ, ਉਹ ਇਕ ਪ੍ਰਸੰਸਾਯੋਗ ਕਾਰਜ ਹੈ। ਉਨ•ਾਂ ਕਿਹਾ ਕਿ ਕੈਟਲ ਪਾਊਂਡ ਫਲਾਹੀ ਦੀ ਦੇਖਭਾਲ ਲਈ ਕਿਸੇ ਤਰ•ਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਆਵਾਰਾ ਪਸ਼ੂਆਂ ਨੂੰ ਕੈਟਲ ਪਾਊਂਡ ਤੋਂ ਇਲਾਵਾ ਨਗਰ ਨਿਗਮ ਵਲੋਂ ਚਲਾਈ ਜਾ ਰਹੀ ਗਊਸ਼ਾਲਾ ਵਿੱਚ ਵੀ ਰੱਖਿਆ ਜਾਵੇਗਾ। ਉਨ•ਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਆਵਾਰਾ ਪਸ਼ੂ ਸੜਕ 'ਤੇ ਨਜ਼ਰ ਨਹੀਂ ਆਵੇਗਾ ਅਤੇ ਇਸ ਨਾਲ ਹੋਣ ਵਾਲੇ ਹਾਦਸਿਆਂ ਵਿੱਚ ਵੀ ਕਮੀ ਹੋਵੇਗੀ। ਉਨ•ਾਂ ਕਿਹਾ ਕਿ ਕੈਟਲ ਪਾਊਂਡ ਫਲਾਹੀ ਵਿੱਚ ਪਸ਼ੂਆਂ ਦੇ ਪੁਖਤਾ ਇਲਾਜ, ਚਾਰੇ ਆਦਿ ਸਬੰਧੀ ਕਿਸੇ ਵੀ ਤਰ•ਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਹਰ ਛੋਟੀ ਤੋਂ ਵੱਡੀ ਸਮੱਸਿਆ ਨੂੰ ਲੈ ਕੇ ਗੰਭੀਰ ਹੈ ਅਤੇ ਇਨ•ਾਂ ਦੇ ਨਿਪਟਾਰੇ ਲਈ ਹਰ ਸੰਭਵ ਯਤਨ ਵੀ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਸਰਕਾਰ ਦਾ ਇਹ ਹਮੇਸ਼ਾਂ ਯਤਨ ਰਿਹਾ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲਣ। ਇਸ ਮੌਕੇ ਸੇਵਾ ਪਰਮੋ ਧਰਮ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੰਦੀਪ ਕੁਮਾਰ ਰਾਜਪੂਤ, ਕੌਂਸਲਰ ਸ੍ਰੀ ਸੁਰਿੰਦਰ ਪਾਲ ਸਿੱਧੂ, ਸ੍ਰੀ ਗੁਰਦੀਪ ਕਟੋਚ, ਸ੍ਰੀ ਆਕਾਸ਼ ਸ਼ਰਮਾ, ਸ੍ਰੀ ਨਵੀਨ ਗਰੋਵਰ, ਸ੍ਰੀ ਸੁਨੀਲ ਆਨੰਦ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਰਵਿੰਦਰ ਸਿੰਘ, ਸ੍ਰੀ ਨਵਜੋਤ ਪਾਲ, ਸ੍ਰੀ ਸੋਨੂੰ ਚੱਢਾ, ਸ੍ਰੀ ਸਤਵੀਰ ਸਿੰਘ, ਸ੍ਰੀ ਮੁਨੀਸ਼ ਮੋਦਗਿਲ, ਸ੍ਰੀ ਕੌਸ਼ਲ ਗੌਤਮ, ਸ੍ਰੀ ਜਸਵਿੰਦਰ ਜੱਸੀ, ਸ੍ਰੀ ਰਾਕੇਸ਼ ਲਾਡੀ, ਸ੍ਰੀ ਮਨੋਜ ਵਰਮਾ ਤੋਂ ਇਲਾਵਾ 'ਸੇਵਾ ਪਰਮੋ ਧਰਮ' ਸੋਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।