ਕੰਪਿਊਟਿੰਗ ਇਨੋਵੇਸ਼ਨ ਵਿਸ਼ੇ ਤੇ ਧਿਆਨ ਕੇਂਦਰਤ ਕਰਨ ਲਈ ਇੱਕੋ ਮੰਚ ਤੇ ਇਕੱਤਰ ਹੋਣਗੇ ਵਿਦੇਸ਼ੀ ਮਾਹਰ
ਮੈਕਸਿਕੋ, ਥਾਪਰ ਅਤੇ ਜੰਮੂ ਯੂਨੀਵਰਸਿਟੀ ਤੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ ਪ੍ਰਤੀਨਿਧੀ
ਚੰਡੀਗੜ੍ਹ 10 ਦਸੰਬਰ 2019: ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਇਨੋਵੇਸ਼ਨ ਆੱਨ ਕੰਪਿਊਟਿੰਗ ਵਿਸ਼ੇ ਨਾਲ ਸੰਬੰਧਿਤ ਤੀਸਰੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦਸੰਬਰ ਮਹੀਨੇ ਦੀ 12 ਅਤੇ 13 ਤਰੀਕ ਨੂੰ ਕਰਵਾਈ ਜਾ ਰਹੀ ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਦੁਨੀਆ ਭਰ ਦੇ ਮੰਨੇ ਪ੍ਰਮੰਨੇ ਖੋਜਾਰਥੀ, ਇੰਜੀਨੀਅਰ, ਅਕਾਦਮਿਕ ਅਤੇ ਪ੍ਰਤੀਨਿਧੀ ਇੱਕ ਮੰਚ ਤੇ ਇਕੱਤਰ ਹੋਣਗੇ ਅਤੇ ਕੰਪਿਊਟਿੰਗ ਖੇਤਰ ਵਿੱਚ ਕੀਤੇ ਆਪਣੇ ਖੋਜ ਕਾਰਜਾਂ ਅਤੇ ਵਿਕਾਸ ਦੀਆਂ ਗਤੀਵਿਧੀਆਂ ਨੂੰ ਸਾਂਝਾ ਕਰਨਗੇ।ਇਸ ਕਾਨਫਰੰਸ ਲਈ ਹੁਣ ਤੱਕ 120 ਦੇ ਕਰੀਬ ਖੋਜ ਪੇਪਰ ਸਵਿਕਾਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਚੁਣੇ ਹੋਏ ਪੇਪਰਾਂ ਨੂੰ ਯੂਜੀਸੀ ਵੱਲੋਂ ਪ੍ਰਮਾਣਿਤ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਚੁਣੇ ਗਏ ਅਤੇ ਸਮਾਂ ਸੀਮਾ ਵਿੱਚ ਵਾਧਾ ਕੀਤੇ ਗਏ ਕਈ ਖੋਜ ਪੇਪਰਾਂ ਨੂੰ ਸਕੋਪਸ ਅਤੇ ਈਐਸਸੀਆਈ ਰਸਾਲਿਆਂ ਵਿੱਚ ਛਾਪਿਆ ਜਾਵੇਗਾ। ਇਸ ਤੋਂ ਇਲਾਵਾ ਤਕਨੀਕੀ ਪੋਸਟਰ ਪੇਸ਼ਕਾਰੀਆਂ ਵੀ ਕਾਨਫਰੰਸ ਦਾ ਹਿੱਸਾ ਹੋਣਗੀਆਂ।
ਮੈਕਸਿਕੋ ਦੇ ਨੈਸ਼ਨਲ ਪੋਲੀਟੈਕਨੀਕਲ ਇੰਸਟੀਚਿਊਟ ਤੋਂ ਪ੍ਰੋਫੈਸਰ ਅਲੈਗਜ਼ੈਡਰ ਗੇਲਬੁਕ ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ ਅਤੇ ਰਾਸ਼ਟਰੀ ਭਾਸ਼ਾ ਪ੍ਰੋਸੈਸਿੰਗ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ।ਪ੍ਰੋਫੈਸਰ ਗੇਲਬੁਕ 13 ਵੱਖ ਵੱਖ ਦੇਸ਼ਾਂ ਦੇ ਵਿਿਦਆਰਥੀਆਂ ਅਤੇ ਵਿਦਵਾਨਾਂ ਦੇ ਸਲਾਹਕਾਰ ਰਹਿ ਚੁੱਕੇ ਹਨ।ਉਨ੍ਹਾਂ ਤੋਂ ਇਲਾਵਾ ਥਾਪਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਦੇ ਪ੍ਰੋਫੈਸਰ ਪੀਐਸ ਰਾਣਾ ਵੀ ਮਸ਼ੀਨੀ ਸਿੱਖਿਆ ਅਤੇ ਇਸ ਦੇ ਉਪਯੋਗਾਂ ਬਾਰੇ ਜਾਣਕਾਰੀ ਦੇਣਗੇ। ਇਸ ਦੇ ਨਾਲ ਹੀ ਕੇਂਦਰੀ ਯੂਨੀਵਰਸਿਟੀ ਜੰਮੂ ਤੋਂ ਪਹੰੁਚੇ ਡਾ ਯਸ਼ਵੰਤ ਸਿੰਘ ਮੌਜੂਦ ਇਕੱਠ ਨੂੰ ਵਾਇਰਲੈਸ ਸੈਂਸਰ ਨੈਟਵਰਕ ਵਿੱਚ ਸੁਰੱਖਿਆ ਸੰਬੰਧੀ ਵਿਚਾਰ ਚਰਚਾ ਕਰਨਗੇ।
ਕਾਨਫਰੰਸ ਦੌਰਾਨ ਹਿੱਸਾ ਲੈਣ ਵਾਲੇ ਵਿਦੇਸ਼ੀ ਲੇਖਕਾਂ, ਉਦਯੋਗ ਦੇ ਪ੍ਰਤੀਨਿਧੀਆਂ, ਪੋਸਟਰ ਪੇਸ਼ਕਾਰਾਂ ਅਤੇ ਵਿਿਦਆਰਥੀਆਂ ਨਾਲ ਇੰਟਰਨੈਟ ਆਫ ਥਿੰਗਸ, ਕਲਾਊਡ ਕੰਪਿਊਟਿੰਗ, ਮਸ਼ੀਨ ਲਰਨਿੰਗ, ਬਿੱਗ ਡਾਟਾ ਅਤੇ ਆਈਸੀਟੀ ਸਣੇ ਹੋਰ ਕਈ ਵਿਿਸ਼ਆਂ ਤੇ ਖੂਬ ਚਰਚਾ ਕੀਤੀ ਜਾਵੇਗੀ।