ਜਗਰਾਓਂ ਦਾ ਮਰਚੈਂਟ ਨੇਵੀ ਅਫਸਰ ਪੰਜ ਮਹੀਨਿਆਂ ਤੋਂ ਚੀਨ ਦੀ ਹਿਰਾਸਤ 'ਚ, ਪਰਿਵਾਰ ਨੇ ਪ੍ਰਧਾਨ ਮੰਤਰੀ ਤੋਂ ਮਦਦ ਮੰਗੀ
ਸੰਜੀਵ ਸੂਦ
ਜਗਰਾਓਂ, 11 ਦਸੰਬਰ, 2019 : ਜਗਰਾਓਂ ਦੇ ਪਿੰਡ ਚੀਮਾ ਦਾ ਰਹਿਣ ਵਾਲਾ 31 ਸਾਲਾ ਨੌਜਵਾਨ ਜਗਬੀਰ ਸਿੰਘ ਜੋ ਕਿ ਮਰਚੈਂਟ ਨੇਵੀ ਵਿਚ ਅਫਸਰ ਹੈ, 16 ਜੁਲਾਈ ਤੋਂ ਚੀਨ ਦੀ ਹਿਰਾਸਤ ਵਿਚ ਹੈ ਅਤੇ ਪਰਿਵਾਰ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਪਰਿਵਾਰ ਦੀ ਮਦਦ ਕਰਨ ਅਤੇ ਨੇਵੀ ਅਫਸਰ ਜਗਬੀਰ ਸਿੰਘ ਨੂੰ ਰਿਹਾਅ ਕਰਵਾਉਣ।
ਪਰਿਵਾਰ ਨੇ ਦੱਸਿਆ ਕਿ ਜਗਬੀਰ 2009 ਤੋਂ ਮਰਚੈਂਟ ਨੇਵੀ ਵਿਚ ਭਰਤੀ ਹੋਇਆ ਸੀ ਤੇ ਕਈ ਮੁਲਕਾਂ ਵਿਚ ਜਾ ਚੁੱਕਾ ਸੀ। 2019 ਵਿਚ ਉਸਨੇ ਚੰਗੀ ਪ੍ਰੋਮੋਸ਼ਨ ਦੇ ਲਾਲਚ ਵਿਚ ਮਾਰਵਿਨ ਕੰਪਨੀ ਜੁਆਇਨ ਕੀਤੀ ਤਾਂ ਉਸ ਲਈ ਮੁਸੀਬਤਾਂ ਸ਼ੁਰੂ ਹੋ ਗਈਆਂ। ਜਦੋਂ ਜਗਬੀਰ ਨਵੀਂ ਕੰਪਨਂ ਦੇ ਪਹਿਲੇ ਕੰਮ 'ਤੇ ਸਮੁੰਦਰੀ ਜਹਾਜ਼ 'ਤੇ ਨਿਕਲਿਆ ਤਾਂ ਚੀਨ ਦੇ ਫੌਜੀਆਂ ਨੇ ਜਹਾਜ ਘੇਰ ਲਿਆ ਤੇ ਚੈਕਿੰਗ ਦੌਰਾਨ ਕੁਝ ਕਾਗਜ਼ਾਂ ਦੀ ਕਮੀ ਕਰ ਕੇ ਜਗਬੀਰ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਜਗਬੀਰ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਇਸ ਗੱਲ ਨੂੰ ਪੰਜ ਮਹੀਨੇ ਬੀਤ ਗਏ ਹਨ ਪਰ ਕਿਤੇ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ।
ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਤਰੱਕੀ ਵਾਸਤੇ ਮਾਰਵਿਨ ਕੰਪਨੀ ਜੁਆਇਨ ਕੀਤੀ ਸੀ ਕਿ ਹੁਣ ਉਸਦਾ ਭਵਿੱਖ ਪੂਰੀ ਤਰ•ਾਂ ਸੁਰੱਖਿਆ ਹੋ ਜਾਵੇਗਾ ਅਤੇ ਪਹਿਲੀ ਹੀ ਕੰਮ 'ਤੇ ਕੰਪਨੀ ਨੇ ਉਸਨੂੰ ਚੀਨ ਭੇਜਿਆ ਸੀ। ਉਹਨਾਂ ਦੱਸਿਆ ਕਿ ਕੰਪਨੀ ਨੇ ਜਗਬੀਰ ਨੂੰ ਕਿਹਾ ਸੀ ਕਿ ਉਹ ਸਮੁੰਦਰੀ ਜਹਾਜ ਲੈ ਕੇ ਚਲਾ ਜਾਵੇ ਅਤੇ ਅਗਲੇ ਪੋਰਟ 'ਤੇ ਉਸਨੂੰ ਦਸਤਾਵੇਜ਼ ਮਿਲ ਜਾਣਗੇ ਪਰ ਅਗਲੇ ਪੋਰਟ 'ਤੇ ਪਹੁੰਚਣ ਤੋਂ ਪਹਿਲਾਂ ਹੀ ਚੀਨ ਦੇ ਅਫਸਰਾਂ ਨੂੰ ਜਹਾਜ਼ ਨੂੰ ਦਸਤਾਵੇਜ਼ਾਂ ਦੀ ਕਮੀ ਕਾਰਨ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਕੈਪਟਨ ਜਗਬੀਰ ਸਿੰਘ ਤੇ ਉਸਦੇ ਪੰਜ ਕਰੂ ਸਾਥੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਉਹਨਾਂ ਦੱਸਿਆ ਕਿ ਅਸੀਂ ਕੰਪਨੀ ਨਾਲ ਰਾਬਤਾ ਬਣਾਇਆ ਪਰ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹਨ। ਉਹਨਾਂ ਦੱਸਿਆ ਕਿ ਚੀਨ ਦੇ ਅਧਿਕਾਰੀਆਂ ਨੇ ਬਾਕੀ ਸਾਰੇ ਪੰਜ ਕਰੂ ਮੈਂਬਰ ਤਾਂ ਛੱਡ ਦਿੱਤੇ ਹਨ ਪਰ ਉਹਨਾਂ ਦੇ ਪੁੱਤਰ ਜਗਬੀਰ ਨੂੰ ਨਹੀਂ ਛੱਡਿਆ। ਉਹਨਾਂ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਤੋਂ ਮਾਮਲੇ ਵਿਚ ਦਖਲ ਦੀ ਮੰਗ ਕੀਤੀ ਹੈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ:-
https://www.youtube.com/watch?v=B8Rg4gZrpnc&feature=youtu.be