← ਪਿਛੇ ਪਰਤੋ
ਅਮਰੀਕਾ ਦੇ ਨਿਊ ਜਰਸੀ 'ਚ ਪੁਲਿਸ 'ਤੇ ਹੋਇਆ ਹਮਲਾ, 6 ਮਰੇ ਨਿਊ ਜਰਸੀ, 11 ਦਸੰਬਰ, 2019 : ਅਮਰੀਕਾ ਦੇ ਸ਼ੂਟਿੰਗ ਇਤਿਹਾਸ ਵਿਚ ਇਕ ਘਟਨਾ ਹੋਰ ਜੁੜ ਗਈ ਜਦੋਂ ਬੰਦੂਕਾਂ ਨਾਲ ਲੈਸ ਦੋ ਸ਼ੂਟਰਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਇਕ ਅਫਸਰ ਤੇ ਤਿੰਨ ਆਮ ਨਾਗਰਿਕਾਂ ਸਮੇਤ ਛੇ ਲੋਕ ਮਾਰੇ ਗਏ। ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਇÂ ਘਟਨਾ ਨਿਊ ਜਰਸੀ ਦੇ ਜਰਸੀ ਸ਼ਹਿਰ ਵਿਚ ਵਾਪਰੀ। ਸ਼ੂਟਰਾਂ ਨੇ ਬੈਰੀਕੇਟ ਦੀ ਓਟ ਲੈ ਕੇ ਪੁਲਿਸ 'ਤੇ ਹਮਲਾ ਕੀਤਾ। ਦੁਵੱਲੀ ਫਾਇਰਿੰਗ ਵਿਚ ਦੋਵੇਂ ਸ਼ੂਟਰ ਵੀ ਮਾਰੇ ਗਏ। ਨਿਊ ਜਰਸੀ ਦੇ ਪੁਲਿਸ ਮੁਖੀ ਮਾਈਕਲ ਕੈਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤਿੰਨ ਆਮ ਨਾਗਰਿਕ ਅਤੇ ਦੋ ਸ਼ੂਟਰ ਸਟੋਰ ਦੇ ਅੰਰਦ ਮਾਰੇ ਗਏ ਹਨ ਅਤੇ ਇਕ ਪੁਲਿਸ ਅਫਸਰ ਵੀ ਆਪਣੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਹੈ। ਕੈਲੀ ਨੇ ਦੱਸਿਆ ਕਿ ਮ੍ਰਿਤਕ ਅਫਸਰ 39 ਸਾਲਾਂ ਦਾ ਸੀ ਜੋ ਪੰਜ ਬੱਚਿਆਂ ਦਾ ਪਿਓ ਸੀ।
Total Responses : 264