← ਪਿਛੇ ਪਰਤੋ
ਸੰਸਦ 'ਚ ਆਰਮਜ਼ (ਸੋਧ) ਬਿੱਲ 2019 ਹੋਇਆ ਪਾਸ ਪੁਸ਼ਤੈਨੀ ਹਥਿਆਰ ਰੱਖ ਤਾਂ ਸਕੋਗੇ ਪਰ ਫਿਰ ਡੈਮੋ ਗੰਨ ਦੇ ਰੂਪ 'ਚ ਨਵੀਂ ਦਿੱਲੀ, 11 ਦਸੰਬਰ, 2019 : ਰਾਜ ਸਭਾ 'ਚ ਆਰਮਜ਼ (ਸੋਧ) ਬਿੱਲ 2019 ਬਿੱਲ 'ਤੇ ਬੋਲਦਿਆਂ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਇਸ ਸੋਧ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਦੇ ਖਦਸ਼ੇ ਦੂਰ ਕੀਤੇ। ਉਹਨਾਂ ਦੱਸਿਆ ਕਿ ਇਹ ਸੋਧ ਕਿਸੇ ਸਿਆਸੀ ਸੋਚ ਕਾਰਨ ਨਹੀਂ ਲਿਆਂਦੀ ਗਈ ਬਲਕਿ ਇਸਦਾ ਮਕਸਦ ਅਤਿਵਾਦ ਤੇ ਬਾਗੀ ਸਰਗਰਮੀਆਂ ਤੇ ਹਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਰੋਕਣ ਹੈ। ਇਹ ਬਿੱਲ ਕੱਲ ਲੋਕ ਸਭਾ ਵਿਚ ਪਾਸ ਹੋ ਗਿਆ ਸੀ। ਮੈਂਬਰਾਂ ਦੇ ਸੁਝਾਅ ਪ੍ਰਵਾਨ ਕਰਦਿਆਂ ਮੰਤਰੀ ਨੇ ਦੱਸਿਆ ਕਿ ਤਾਜ਼ਾ ਸੋਧ ਅਨੁਸਾਰ ਇਕ ਵਿਅਕਤੀ ਦੋ ਹੀ ਬੰਦੂਕਾਂ ਰੱਖ ਸਕੇਗਾ ਤੇ ਇਸ ਤੋਂ ਇਲਾਵਾ ਉਸਨੂੰ ਪੁਸ਼ਤੈਨੀ ਹਥਿਆਰ ਡੀਐਕਟਿਵੇਟਡ ਰੂਪ ਵਿਚ ਰੱਖਣ ਦੀ ਆਗਿਆ ਹੋਵੇਗੀ। ਡੀਐਕਟਿਵੇਟਡ ਰੂਪ ਦਾ ਮਤਲਬ ਹੈ ਕਿ ਇਹ ਬੰਦੂ ਚਲਾਏ ਜਾਣ ਦੀ ਸਥਿਤੀ ਵਿਚ ਨਹੀਂ ਹੋਵੇਗੀ ਬਲਕਿ ਇਕ ਡੈਮੋ ਗੰਨ ਦੇ ਤੌਰ 'ਤੇ ਹੀ ਰੱਖੀ ਜਾ ਸਕੇਗੀ।
Total Responses : 942