ਦੇਸ਼ 'ਚ ਬਣੇਗਾ ਨੈਸ਼ਨਲ ਡਾਟਾਬੇਸ ਆਨ ਆਰਮਜ਼ ਲਾਇਸੰਸ ਪੋਰਟਲ
ਨਵੀਂ ਦਿੱਲੀ, 11 ਦਸੰਬਰ, 2019 : ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਦੱਸਿਆ ਕਿ ਦੇਸ਼ ਵਿਚ ਨੈਸ਼ਨਲ ਡਾਟਾਬੇਸ ਆਨ ਆਰਮਜ਼ ਲਾਇਸੰਸ (ਐਨ ਡੀ ਏ ਐਲ) ਅਤੇ ਆਰਮਜ਼ ਲਾਇਸੰਸ ਇਸ਼ੂਐਂਸ ਸਿਸਟਮ (ਏ ਐਲ ਆਈ ਐਸ) ਪੋਰਟਲ ਬਣਾਇਆ ਜਾ ਰਿਹਾ ਹੈ। ਇਸ ਪੋਰਟਲ 'ਤੇ ਹਥਿਆਰਾਂ ਬਾਰੇ ਹਰ ਤਰਾਂ ਦੀ ਜਾਣਕਾਰੀ ਮਿਲ ਸਕੇਗੀ। ਕਿੰਨੇ ਲਾਇਸੰਸ ਜਾਰੀ ਹੋਏ, ਲਾਇਸੰਸ ਹੋਲਡਰ ਕੋਣ ਅਤੇ ਕਿੰਨਾ ਗੋਲੀ ਸਿੱਕਾ ਵਰਤਿਆ ਗਿਆ, ਇਹ ਸਾਰੇ ਰਿਕਾਰਡ ਇਸ ਪੋਰਟਲ ਵਿਚ ਹੋਣਗੇ। ਇਹ ਕੌਮੀ ਪੋਰਟਲ ਹੋਵੇਗਾ ਜਿਸ ਵਿਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਸਾਰਾ ਰਿਕਾਰਡ ਸ਼ਾਮਲ ਹੋਵੇਗਾ।