← ਪਿਛੇ ਪਰਤੋ
ਚੰਡੀਗੜ੍ਹ 11 ਦਸੰਬਰ - ਪੰਜਾਬ ਸਰਕਾਰ ਵੱਲੋਂ ਵਿੱਤ ਮਹਿਕਮੇ (ਐਫ.ਡੀ.)ਦੀਆਂ ਬਰਾਂਚਾਂ ਤੋੜ ਕੇ ਡਾਇਰੈਕਟੋਰੇਟ ਵਿੱਚ ਤਬਦੀਲ ਕਰਨ ਅਤੇ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਪੂਰਨ ਦੀਆਂ ਬਣਾਈਆਂ ਜਾ ਰਹੀਆਂ ਯੋਜਨਾਵਾਂ ਖਿਲਾਫ ਮੁਲਾਜ਼ਮਾਂ ਨੇ ਸੰਘਰਸ਼ ਛੇੜ ਦਿੱਤਾ ਹੈ ਕਿਸੇ ਸੰਘਰਸ਼ ਤਹਿਤ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਦੁਪਹਿਰ ਵੇਲੇ ਸੱਤਵੀਂ ਮੰਜ਼ਿਲ ਤੇ ਇਕੱਠੇ ਹੋ ਗਏ ਅਤੇ ਸਾਂਝਾ ਮੁਲਾਜ਼ਮ ਮੰਚ ਆਗੂ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਖਹਿਰਾ ਦੀ ਅਗਵਾਈ ਹੇਠ ਸਰਕਾਰ ਖਿਲਾਫ ਰੋਸ ਰੈਲੀ ਅਤੇ ਨਾਅਰੇਬਾਜ਼ੀ ਕੀਤੀ ਇਸ ਤੋਂ ਇਲਾਵਾ ਕੁੱਝ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਅਜੇ ਤੱਕ ਤਨਖ਼ਾਹ ਨਾ ਮਿਲਣ ਕਾਰਨ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਸਰਕਾਰ ਖਿਲਾਫ ਇਸ ਰੈਲੀ ਵਿੱਚ ਆਪਣਾ ਰੋਸ ਦਰਜ ਕਰਵਾਇਆ ।
Total Responses : 188