ਜੀ ਐਸ ਪੰਨੂ
ਪਟਿਆਲਾ 10 ਦਸੰਬਰ 2019 - ਪੰਜਾਬ ਆਈ.ਪੀ.ਪੀ.ਏ.ਆਈ ਵੱਲੋ ਸਾਲ 2019 ਦੇ ਬੈਸਟ ਐਸ.ਐਲ.ਡੀ.ਸੀ. ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਇਹ ਐਵਾਰਡ ਐਸ.ਐਲ.ਡੀ.ਸੀ ਨੂੰ 20ਵੀਂ ਰੈਗੂਲੇਟਰ ਐਂਡ ਪਾਲਿਸੀਮੇਕਰਜ ਰੀਟ੍ਰੀਟ 2019 ਜੋ ਕਿ ਗੋਆ ਵਿੱਖੇ 5 ਤੋਂ 7.12.2019 ਨੂੰ ਅਯੋਜਿਤ ਕੀਤੀ ਗਈ, ਵਿੱਚ ਦਿੱਤਾ ਗਿਆ ਹੈ।
ਅਵਾਰਡ ਲਈ ਪੰਜਾਬਐਸ.ਐਲ.ਡੀ.ਸੀ ਨੂੰ ਦੇਸ. ਦੇ ਸਾਰੇ ਐਸ.ਐਲ.ਡੀ.ਸੀਜ ਵਿਚੋਂ ਚੁਣਿਆ ਹੈ| ਇਸ ਮੌਕੇ ਮਿਸ ਰਵਨੀਤ ਕੌਰ, ਆਈ.ਏ.ਐਸ, ਵਧੀਕ ਮੁੱਖ ਸਕੱਤਰ/ਪਾਵਰ, ਪੰਜਾਬ ਅਤੇ ਸੀ.ਐਮ.ਡੀ ਪੀ.ਐਸ.ਟੀ.ਸੀ.ਐਲ ਨੇ ਇੰਜ: ਵਾਈ.ਪੀ.ਐਸ ਬਾਠ, ਮੁੱਖ ਇੰਜੀਨੀਅਰ ਐਸ.ਐਲ.ਡੀ.ਸੀ. ਅਤੇ ਪੰਜਾਬ ਐਸ.ਐਲ.ਡੀ.ਸੀ. ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਵਧਾਈ ਦਿੱਤੀ| ਇਸ ਮੌਕੇ ਤੇ ਮੁੱਖ ਇੰਜੀਨੀਅਰ ਐਸ.ਐਲ.ਡੀ.ਸੀ ਨੇ ਕਿਹਾ ਕਿ ਇਹ ਪੰਜਾਬ ਐਸ.ਐਲ.ਡੀ.ਸੀ ਦੇ ਅਧਿਕਾਰੀਆਂ, ਕਰਮਚਾਰੀਆਂ ਦੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ| ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਵੀ ਪੰਜਾਬ ਐਸ.ਐਲ.ਡੀ.ਸੀ ਨੇ ਇਹ ਅਵਾਰਡ ਸਾਲ 2017 ਵਿੱਚ ਜਿੱਤਿਆ ਸੀ ਅਤੇ ਸਾਲ 2016 ਵਿੱਚ ਰਨਰਅੱਪ ਰਿਹਾ ਸੀ।