ਮਨਪ੍ਰੀਤ ਸਿੰਘ ਜੱਸੀ
ਗੁਰੂ ਦੀ ਨਗਰੀ 'ਚ ਅੱਜ ਤੋਂ ਸ਼ੁਰੂ ਹੋਵੇਗਾ 14ਵਾਂ ਪਾਈਟੈਕਸ ਮੇਲਾ
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅੱਜ ਕਰਨਗੇ ਉਦਘਾਟਨ
ਅੰਮ੍ਰਿਤਸਰ 11 ਦਸੰਬਰ 2019 : ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਹੋਣ ਵਾਲੇ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ) ਦੇ ਮਾਧਿਅਮ ਰਾਹੀਂ ਜਿੱਥੇ ਕਈ ਦੇਸ਼ਾਂ ਵਿੱਚ ਉਦਯੋਗਿਕ ਸੰਬੰਧ ਮਜ਼ਬੂਤ ਹੋਣਗੇ। ਉਥੇ ਹੀ ਉਦਯੋਗ ਜਗਤ ਦੇ ਖੇਤਰ 'ਚ ਅੰਮ੍ਰਿਤਸਰ ਦਾ ਗਾ੍ਰਫ ਵੀ ਵਧੇਗਾ। ਇਹ ਵਿਚਾਰ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਵੀਰਵਾਰ ਤੋਂ ਆਯੋਜਿਤ ਕੀਤੇ ਜਾ ਰਹੇ 14ਵੇਂ ਪਾਈਟੈਕਸ ਮੇਲੇ ਦੇ ਸਬੰਧ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਹੇ।।
ਇਸ ਪ੍ਰੋਗਰਾਮ ਦੀ ਮੇਜਬਾਨੀ ਪੰਜਾਬ ਸਰਕਾਰ ਕਰ ਰਹੀ ਹੈ।। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ 13 ਸਾਲਾਂ ਦੇ ਦੌਰਾਨ ਪਾਈਟੈਕਸ ਨੇ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ।। ਜਿਸਦੇ ਆਯੋਜਨ ਦਾ ਇੱਥੋਂ ਦੇ ਲੋਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ।। ਡਿਪਟੀ ਕਮਿਸ਼ਨਰ ਨੇ ਅਮ੍ਰਿਤਸਰ ਦੇ ਵਸਨੀਕਾਂ ਨੂੰ ਇਸ ਆਯੋਜਨ ਵਿੱਚ ਵਧ ਚੜ ਕੇ ਭਾਗ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਸਮੁੱਚੇ ਅੰਮ੍ਰਿਤਸਰ ਵਸਨੀਕਾਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਪਾਇਟੈਕਸ ਵਰਗੇ ਪ੍ਰੋਗਰਾਮਾਂ ਦਾ ਆਯੋਜਨ ਇੱਥੋਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਉਪਦੇਸ਼ਕ (ਮੈਂਟੋਰ) ਆਰ ਐਸ ਸਚਦੇਵਾ ਨੇ ਦੱਸਿਆ ਕਿ ਪਾਈਟੈਕਸ ਦਾ ਉਦਘਾਟਨ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ 12 ਦਸੰਬਰ ਨੂੰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਆਯੋਜਨ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਉਦਯੋਗਾਂ ਦੇ ਇਲਾਵਾ ਪੰਜਾਬ ਸਰਕਾਰ ਦੇ ਸੰਸਥਾਵਾਂ ਪੀਐਸਆਈਈਸੀ, ਗਮਾਡਾ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੇਡਾ, ਮਿਲਕਫੈਡ, ਮਾਰਕਫੈਡ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ।। ਇਸਦੇ ਇਲਾਵਾ ਕੇਂਦਰ ਸਰਕਾਰ ਦੇ ਵਿਭਾਗ ਐਮਐਸਐਮਈ, ਨਾਬਾਰਡ, ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ, ਆਯੂਸ਼ ਮੰਤਰਾਲੇ, ਐਨਐਸਆਈਸੀ, ਨੈਸ਼ਨਲ ਅਤੇ ਕਾਰਪੋਰੇਸ਼ਨ, ਨੈਸ਼ਨਲ ਜੂਟ ਬੋਰਡ, ਨੈਸ਼ਨਲ ਕਾਇਰ ਬੋਰਡ ਸਮੇਤ ਕਈ ਵਿਭਾਗ ਪਾਈਟੈਕਸ ਵਿੱਚ ਆਪਣੀ ਭੂਮਿਕਾ ਯਕੀਨੀ ਕਰ ਰਹੇ ਹਨ।।
ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰਮੈਨ ਕਰਣ ਗਿਲਹੋਤਰਾ ਨੇ ਦੱਸਿਆ ਕਿ ਪਾਇਟੈਕਸ ਵਿੱਚ 13 ਦਸੰਬਰ ਨੂੰ ਸੈਰ ਸਪਾਟੇ ਨੂੰ ਹੁਲਾਰਾ ਦੇਣ ਦੇ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।। ਜਿਸ ਵਿੱਚ ਪੰਜਾਬ ਦੇ ਸਪੋਰਟਸ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸੋਢੀ ਬਤੌਰ ਮੁੱਖ ਮਹਿਮਾਨ ਭਾਗ ਲੈਣਗੇ।। ਉਨਾਂ ਕਿਹਾ ਕਿ 14 ਦਸੰਬਰ ਦੀ ਸਵੇਰ ਜਿੱਥੇ ਅਮ੍ਰਿਤਸਰ ਵਸਨੀਕਾਂ ਦੇ ਸਹਿਯੋਗ ਨਾਲ ਸਿਹਤ ਦਾ ਸੰਦੇਸ਼ ਦਿੰਦੇ ਹੋਏ ਇੱਕ ਵਾਕਨਾਥ ਦਾ ਆਯੋਜਨ ਕੀਤਾ ਜਾਵੇਗਾ। ਉਥੇ ਹੀ ਇਸੇ ਦਿਨ ਮਿਸ਼ਨ ਦੀਪ ਐਜੂਕੇਸ਼ਨ ਟਰੱਸਟ ਦੀਆਂ ਵਿਦਿਆਰਥਣਾਂ ਵੀ ਪਾਈਟੈਕਸ ਦਾ ਦੌਰਾ ਕਰਨਗੀਆਂ।। 14 ਦਿਸੰਬਰ ਨੂੰ ਹੀ ਸੌਲਰ ਐਨਰਜੀ ਨੂੰ ਬੜਾਵਾ ਦੇਣ ਦੇ ਉਦੇਸ਼ ਨਾਲ ਇੱਥੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ।। ਉਨਾਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਲਈ ਪਾਰਕਿੰਗ ਤੋਂ ਪਾਈਟੈਕਸ ਮੇਲੇ ਤੱਕ ਅਤੇ ਛੱਡਣ ਤੱਕ ਈ-ਰਿਕਸ਼ਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ।।
ਪਾਇਟੈਕਸ ਦੇ ਦੌਰਾਨ 15 ਦਸੰਬਰ ਨੂੰ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਕੇਂਦਰੀ ਉਦਯੋਗ ਅਤੇ ਵਣਜ ਸੂਬਾ ਮੰਤਰੀ ਸੋਮ ਪ੍ਰਕਾਸ਼ ਕਾਰੋਬਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਉਨ•ਾਂ ਦੇ ਨਾਲ ਗੱਲਬਾਤ ਕਰਨਗੇ ਅਤੇ ਪੁਰਸਕਾਰ ਵੰਡ ਸਮਾਰੋਹ ਵਿੱਚ ਭਾਗ ਲੈਣਗੇ।।
ਇਸ ਮੌਕੇ ਤੇ ਬੋਲਦੇ ਹੋਏ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਸਥਾਨਕ ਕਨਵੀਨਰ ਜਗਦੀਪ ਸਿੰਘ ਨੇ ਦੱਸਿਆ ਕਿ ਪਾਈਟੈਕਸ ਸ਼ੁਰੂ ਹੋਣ ਤੋਂ ਪਹਿਲਾਂ ਵੀ ਸਟਾਲ ਬੁੱਕ ਹੋ ਚੁੱਕੇ ਹਨ। ਇਸ ਵਾਰ ਪਾਇਟੈਕਸ ਵਿੱਚ ਜਿੱਥੇ ਅਫਗਾਨੀਸਤਾਨ, ਤੁਰਕੀ, ਥਾਈਲੈਂਡ, ਮਿਸਰ ਆਦਿ ਦੇਸ਼ਾਂ ਦੇ ਕਾਰੋਬਾਰੀ ਜਿੱਥੇ ਭਾਗ ਲੈ ਰਹੇ ਹਨ ਉਥੇ ਹੀ ਲੋਕਾਂ ਨੂੰ ਪਾਕਿਸਤਾਨ ਉਤਪਾਦਾਂ ਦੇ ਸਟਾਲ ਵੀ ਇੱਥੇ ਦੇਖਣ ਨੂੰ ਮਿਲਣਗੇ। ਇਸਦੇ ਇਲਾਵਾ ਝਾਰਖੰਡ, ਜੰਮੂ ਕਸ਼ਮੀਰ ਅਤੇ ਮੱਧ ਪ੍ਰਦੇਸ਼ ਸੂਬਿਆਂ ਵੱਲੋਂ ਵੀ ਆਪਣੀ ਹਿੱਸੇਦਾਰੀ ਨੂੰ ਯਕੀਨੀ ਕੀਤਾ ਜਾ ਰਿਹਾ ਹੈ।।
ਇਸ ਮੌਕੇ ਬੋਲਦੇ ਹੋਏ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਦੇਸ਼ਕ ਮਧੂ ਪਿੱਲੇ ਨੇ ਦੱਸਿਆ ਕਿ ਇੱਥੇ ਕਰੀਬ ਦਸ ਹਜ਼ਾਰ ਸਕੇਯਰ ਮੀਟਰ ਵਿੱਚ ਕਰੀਬ 400 ਸਟਾਲ ਲਗਾਏ ਗਏ ਹਨ। ਉਨਾਂ ਦੱਸਿਆ ਕਿ ਸਾਲ 2005 ਵਿੱਚ ਜਦੋਂ ਅੰਮ੍ਰਿਤਸਰ ਵਿੱਚ ਪਾਇਟੈਕਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਇੱਥੇ ਕਰੀਬ 150 ਕਾਰੋਬਾਰੀਆਂ ਨੇ ਭਾਗ ਲਿਆ ਸੀ ਅਤੇ ਮਹਿਜ 50 ਹਜ਼ਾਰ ਲੋਕਾਂ ਨੇ ਇੱਥੋਂ ਦਾ ਦੌਰਾ ਕੀਤਾ ਸੀ। ਪਿਛਲੇ ਸਾਲ ਇੱਥੇ ਕਰੀਬ ਤਿੰਨ ਲੱਖ ਲੋਕ ਆਏ। ਇਹ ਗਿਣਤੀ ਇਸ ਵਾਰ ਵਧਕੇ ਸਾਢੇ ਤਿੰਨ ਲੱਖ ਪਹੁੰਚਣ ਦੀ ਉਮੀਦ ਹੈ।