ਗੁਰਨਾਮ ਸਿੱਧੂ
ਫਿਰੋਜ਼ਪੁਰ 11 ਦਿਸੰਬਰ 2019 : ਫਿਰੋਜ਼ਪੁਰ ਵਿਖੇ ਸਥਿਤ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਬਣਾਏ ਗਏ ਸਮਾਰਕ 'ਤੇ ਕੱਲ੍ਹ (12 ਦਿਸੰਬਰ) ਨੂੰ ਬ੍ਰਿਟਿਸ਼ ਆਰਮੀ ਦਾ ਇੱਕ ਡੈਲੀਗੇਸ਼ਨ ਨਤਮਸਤਕ ਹੋਣ ਲਈ ਪੁੱਜੇਗਾ। ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ, ਪ੍ਰਧਾਨ ਕੁਲਦੀਪ ਸਿੰਘ ਕਾਹਲੋਂ ਅਤੇ ਮੀਤ ਪ੍ਰਧਾਨ ਗੁਰਭੇਜ ਸਿੰਘ ਟਿੱਬੀ ਨੇ ਦੱਸਿਆ ਕਿ ਡੈਲੀਗੇਸ਼ਨ ਵਿਚ ਮੌਜ਼ੂਦਾ ਬ੍ਰਿਟਿਸ਼ ਆਰਮੀ ਦਾ ਡੈਲੀਗੇਸ਼ਨ ਵੀਰਵਾਰ ਨੂੰ 11:30 ਵਜੇ ਸਵੇਰੇ ਸਾਰਾਗੜੀ ਗੁਰੂਦੁਆਰਾ ਸਾਹਿਬ ਫ਼ਿਰੋਜ਼ਪੁਰ ਵਿਖੇ ਮੱਥਾ ਟੇਕੇਗਾ ਅਤੇ ਉਸ ਤੋ ਬਾਅਦ ਸਾਰਾਗੜੀ ਸਮਾਰਕ ਵਿਖੇ ਜਾਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵੇਗਾ। ਓਹਨਾਂ ਦੱਸਿਆ ਕਿ ਇਸ ਡੈਲੀਗੇਸ਼ਨ ਵਿਚ ਬ੍ਰਿਟਿਸ਼ ਆਰਮੀ ਦੇ ਬ੍ਰਿਗੇਡੀਅਰ ਸੈਲੀਆ ਜਾਨੇ ਹਾਰਵੇ, ਕਰਨਲ ਜੌਹਨ ਰਿਚਰਡ ਕੈਂਡਲ, ਕੈਪਟਨ ਬਿਕਰਟੋਨ, ਕੈਪਟਨ ਜਗਜੀਤ ਸਿੰਘ ਸੋਹਲ, ਅਸ਼ੋਕ ਕੁਮਾਰ ਚੌਹਾਨ, ਲੈਫਟੀਨੈਂਟ ਨਿੱਕ ਵੁੱਡ ਸ਼ਾਮਿਲ ਹੋਣਗੇ। ਇਸ ਮੌਕੇ ਤੇ ਸਾਰਾਗੜ੍ਹੀ ਫਾਊਡੇਸ਼ਨ ਦੇ ਕਮਲਜੀਤ ਕੌਰ ਗਿੱਲ ਅਤੇ ਰਣਜੀਤ ਸਿੰਘ ਖਾਲਸਾ ਵੀ ਮੌਜੂਦ ਰਹਿਣਗੇ।