ਸੀ ਸੀ ਟੀ ਵੀ ਕੈਮਰਿਆਂ ਰਾਹੀ ਰੱਖੀ ਜਾ ਰਹੀ ਹੈ ਬਾਗ ਤੇ ਨਜ਼ਰ.
18 ਮਹਿਲਾਂ ਅਤੇ 10 ਪੁਰਸ਼ ਮਜਦੂਰਾਂ ਨੂੰ ਆਨ-ਲਾਈਨ ਬੈਂਕ ਖਾਤਿਆਂ ਰਾਹੀਂ ਕੀਤੀ ਜਾ ਰਹੀ ਹੈ ਅਦਾਇਗੀ
ਨੂਰਪੁਰ ਬੇਦੀ 11 ਦਸੰਬਰ,2019: ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਕਰ ਛੱਡ ਕੇ ਫਲਾਂ ਅਤੇ ਸਬਜੀਆਂ ਦੀ ਕਾਸ਼ਤ ਕਰਨ ਲਈ ਪਰ੍ੇਰਿਤ ਕਰਨ ਵੱਲ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵਲੋਂ ਕਈ ਤਰਹ੍ਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ. ਜਿਸ ਵਿਚੱ ਇਹਨਾਂ ਵਿਭਾਗਾਂ ਨੂੰ ਕਾਫੀ ਹੱਦ ਤੱਕ ਸਫਲਤਾ ਵੀ ਮਿਲ ਰਹੀ ਹੈ. ਬਹੁਤ ਸਾਰੇ ਅਜਿਹੇ ਕਿਸਾਨ ਹਨ ਜੋ ਜਾਣਕਾਰੀ ਦੀ ਅਣਹੋਂਦ ਕਾਰਨ ਜਾਂ ਬੇਲੋੜੀ ਖੱਜਲ-ਖੁਆਰੀ ਦਾ ਹਵਾਲਾ ਦੇ ਕੇ ਫਸਲੀ ਚੱਕਰ ਵਿਚੋਂ ਨਿਕਲ ਨਹੀਂ ਰਹੇ ਹਨ ਜਦੋਂ ਕਿ ਕੁੱਝ ਕਿਸਾਨਾਂ ਨੇ ਇਸ ਦਿਸ਼ਾ ਵਿੱਚ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਸਨੇ ਕਿਸਾਨ ਵਰਗ ਤੋਂ ਇਲਾਵਾ ਮਾਹਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ. ਨੂਰਪੁਰ ਬੇਦੀ ਦੇ ਨੰਗਲ ਅਬਿਆਣਾ ਦਾ 42 ਸਾਲਾਂ ਅਗਾਹ ਵੱਧੂ ਕਿਸਾਨ ਪਰਮਜੀਤ ਸਿੰਘ ਅੱਜ ਕਿਸਾਨਾਂ ਲਈ ਪਰ੍ਰੇਣਾ ਸਰੋਤ ਬਣ ਰਿਹਾ ਹੈੇ. ਉਸਨੇ ਵੱਖ ਵੱਖ ਫਸਲਾਂ ਦੀ ਪੈਦਾਵਾਰ ਨਾਲ ਕੇਵਲ ਆਪਣੀ ਆਰਥਿਕਤਾ ਨੂੰ ਮਜਬੂਤ ਕੀਤਾ ਹੈ ਸਗੋਂ ਆਪਣੇ ਨਾਲ ਜੁੜੇ 18 ਔਰਤਾਂ ਅਤੇ 10 ਪੁਰਸ਼ ਮਜਦੂਰਾਂ ਦਾ ਵੀ ਜੀਵਨ ਪੱਧਰ ਉੱਚਾ ਚੁੱਕਿਆ ਹੈ.
ਪਰਮਜੀਤ ਸਿੰਘ ਨੇ ਨੰਗਲ ਅਬਿਆਣਾ ਦੇ ਆਪਣੇ 18 ਏਕੜ ਦੇ ਖੇਤਾਂ ਵਿਚੌ 11 ਏਕੜ ਵਿੱਚ ਸਟਰ੍ੋਬੈਰੀ, ਇਕ ਏਕੜ ਵਿਚ ਡਰੈਗਨ ਫਰੂਟ ਅਤੇ ਐਵੋ ਗਾਡੋ ਲਗਾਏ ਹੋਏ ਹਨ. ਉਸਨੇ 2 ਕਨਾਲ ਵਿੱਚ ਇਕ ਵਿਸੇਸ਼ ਜੜਹ੍ੀ ਬੂਟੀ ਕਾਰਦੂਸ ਅਤੇ ਜੰਗਲੀ ਜਲੇਬੀ ਇਮਲੀ ਲਗਾਉਣ ਦਾ ਨਵਾਂ ਤਜਰਬਾ ਸੁਰੂ ਕੀਤਾ ਹੈ. ਉਸਨੇ ਕਸਟਡ ਐਪਲ ਗੋਲਡਨ ਦੇ ਮਲੇਸ਼ੀਆਂ ਵਰਾਇਟੀ ਦੇ ਬੂਟੇ ਅਤੇ ਪੰਜ ਤਰਹ੍ਾਂ ਦੇ ਵਿਦੇਸ਼ੀ ਅਮਰੂਦ ਥਾਲੀ ਇਕ ਕਿਲੋ ਅਤੇ ਬਾਰਾਂ ਮਾਸਾ ਅੰਬ ਦੇ ਬੂਟੇ ਲਗਾ ਕੇ ਨਵੇਂ ਤਜਰਬੇ ਸੁਰੂ ਕੀਤੇ ਹਨ. ਉਸਦੇ ਅਮਰੂਦ ਦੀ ਫਸਲੀ ਦੀ ਪੈਦਾਵਾਰ ਥਾਈ ਇਕ ਕੇ ਜੀ ਅਤੇ ਅੰਬ ਸਾਲ ਵਿੱਚ ਤਿੰਨ ਵਾਰ ਫਸਲ ਦੇਣਗੇ. ਪਰਮਜੀਤ ਸਿੰਘ ਇਸ ਤੋਂ ਪਹਿਲਾਂ ਸਬਜੀਆਂ ਦੀ ਕਾਸ਼ਤ ਕਰਦਾ ਸੀ ਪਰ੍ੰਤੂ ਬਾਅਦ ਵਿੱਚ ਉਸਨੇ ਐਮ ਕੇ ਫਰੂਟਸ ਕੰਪਨੀ ਬਣਾ ਲਈ ਅਤੇ ਨਵੀਂ ਤਕਨੀਕ ਅਪਣਾ ਕੇ ਆਪਣੇ ਖੇਤੀਬਾੜੀ ਅਤੇ ਬਾਗਬਾਨੀ ਦੇ ਕਿੱਤੇ ਨੁੰ ਪਰ੍ਫੂਲਤ ਕਰਨ ਦੇ ਯਤਨ ਸੁਰੂ ਕਰ ਦਿੱਤੇ ਜਿਸ ਵਿਚੋਂ ਉਸਨੂੰ ਭਰਭੂਰ ਸਫਲਤਾ ਮਿਲਣ ਲੱਗੀ. ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਉਸਨੂੰ ਮੱਲਚਰ ਅਤੇ ਸਪਰੇਅ ਪੰਪ ਤੇ ਸਬਸਿਡੀ ਵੀ ਦਵਾਈ ਅਤੇ ਸਮੇਂ ਸਮੇਂ ਤੇ ਉਸਨੂੰ ਮਾਹਰਾਂ ਦੀ ਰਾਏ ਨਾਲ ਆਪਣਾ ਇਹ ਕਿੱਤਾ ਪਰ੍ਫੂੱਲਤ ਕਰਨ ਦੀ ਪਰ੍ਰੇਣਾ ਦਿੱਤੀ ਅੱਜ ਉਸਦਾ ਯੂ ਟਿਊਬ ਚੈਨਲ ਅਤੇ ਗੂਗਲ ਮੈਪ ਹੈ ਅਤੇ ਉਸਨੇ ਆਪਣ ਖੇਤਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਗਾ ਕੇ ਆਪਣੇ ਇਹਨਾਂ ਬਾਗ ਬਗਿੱਚੇ ਨੂੰ ਆਨ ਲਾਈਨ ਲਗਾ ਕੇ ਮੌਨਿਟਰਿੰਗ ਦਾ ਪਰ੍ਬੰਧ ਵੀ ਕੀਤਾ ਹੋਇਆ ਹੈ. ਉਸ ਵਲੋਂ ਆਪਣੇ ਖੇਤਾਂ ਵਿੱਚ ਮਜਦੂਰੀ ਕਰਨ ਲਈ 18 ਔਰਤਾਂ 10 ਪੁਰਸ਼ ਮਜਦੂਰ ਹਨ ਜਿਹਨਾਂ ਨੂੰ 8500 ਤੋਂ 9500 ਰੁਪਏ ਪਰ੍ਤੀ ਮਹੀਨਾ ਤਨਖਾਹ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਰਾਹੀ ਦਿੱਤੀ ਜਾ ਰਹੀ ਹੈ. ਮਜਦੂਰਾਂ ਨੂੰ ਹਰ ਮਹੀਨੇ ਦੋ ਛੁੱਟੀਆਂ ਬਿਨਹ੍ਾਂ ਤਨਖਾਹ ਦੀ ਕਟੋਤੀ ਤੇ ਦੇਣ ਦਾ ਵੀ ਪਰ੍ਬੰਧ ਹੈ.
ਪਰਮਜੀਤ ਸਿੰਘ ਨੇ ਦੱਸਿਆ ਕਿ ਸਟਰ੍ੋਬੈਰੀ ਦਾ ਇਕ ਬੂਟਾ 3 ਰੁਪਏ ਦਾ ਹੈ ਅਤੇ ਇਕ ਏਕੜ ਵਿੱਚ 30 ਹਜ਼ਾਰ ਬੂਟੇ ਲੱਗ ਜਾਂਦੇ ਹਨ ਇਸ ਦੀ ਲਗਵਾਈ ਉਤੇ ਇਕ ਏਕੜ ਵਿੱਚ 1 ਲੱਖ 40 ਹਜ਼ਾਰ ਰੁਪਏ ਮਜਦੂਰੀ ਆਉਦੀ ਹੈ ਅਤੇ 6 ਮਹੀਨੇ ਵਿੱਚ ਲਗਭਗ 7 ਲੱਖ ਰੁਪਏ ਦੀ ਫਸਲ ਤਿਆਰ ਹੋ ਕੇ ਵੇਚੀ ਜਾ ਰਹੀ ਹੈ. ਇਹ ਬੂਟੇ ਏਜੰਸੀ ਰਾਹੀਂ ਕੈਲੀਫੋਰਨਿਆ ਤੋਂ ਮੰਗਵਾਏ ਗਏ ਹਨ. ਉਸਦਾ ਲਗਭਗ 2 ਕਿਲੋ ਦਾ ਇਕ ਬਕਸਾ ਚਾਲੂ ਸਿਜਨ ਦੋਰਾਨ 280 ਰੁਪਏ ਵਿੱਚ ਚੰਡੀਗੜ 26 ਸੈਕਟਰੀ ਮੰਡੀ ਵਿੱਚ ਜਾਂ ਜਲੰਧਰ ਮੰਡੀ ਵਿੱਚ ਅਸਾਨੀ ਨਾਲ ਵਿਕ ਜਾਦਾ ਹੈ. ਭਾਵੇਂ ਅੱਜ ਕੱਲ ਸਿਜਨ ਨਾ ਹੋਣ ਕਾਰਨ ਇਹ 2 ਕਿਲੋ ਦਾ ਬਕਸਾ ਲਗਭਗ 700 ਤੋਂ ਲੈ ਕੇ 1000 ਰੁਪਏ ਤੱਕ ਵਿਕ ਰਿਹਾ ਹੈ. ਉਸਨੇ ਦੱਸਿਆ ਕਿ ਡਰੈਗਨ ਫਰੂਟ ਲਈ ਅੰਗੂਰ ਦੀ ਤਰਹ੍ਾਂ ਇਕ ਏਕੜ ਵਿਚ 400 ਖੰਬੇ ਲਗਾਏ ਜਾਂਦੇ ਹਨ ਹਰ ਖੰਬੇ ਦੇ ਆਲੇ ਦੁਆਲੇ 4 ਬੂਟੇ ਲਗਾਏ ਹੋਏ ਹਨ ਜੋ ਕੇਰਲਾ ਤੋਂ ਮੰਗਵਾਏ ਹਨ. ਗਲਗਲ ਦੇ ਅਕਾਰ ਵਾਲਾ ਇਹ ਫਰੂਟ ਅੱਜ ਕੱਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ. ਜਿਸਦਾ ਇਕ ਬੂਟਾ 60 ਰੁਪਏ ਤੋਂ 120 ਰੁਪਏ ਤੱਕ ਅੋਸਤ ਪੈਦਾ ਹੈ.
ਪਰਮਜੀਤ ਸਿੰਘ ਨੇ ਹੋਰ ਦੱਸਿਆ ਕਿ ਉਹ ਚੋਥਾ ਕਿਸਾਨ ਹੈ ਜਿਸਨੇ ਫਿਲਿਪਿਨਜ ਮਨਿੱਲਾ ਤੋਂ ਇਕ ਨਵੀ ਕਿਸਮ ਦੇ ਫੱਲ ਐਵੋ ਗਾਡੋ ਦੇ 200 ਬੂਟੇ ਮੰਗਵਾ ਕੇ ਡਰੈਗਨ ਫਰੂਟ ਦੇ ਨਾਲ ਹੀ ਖੇਤਾਂ ਵਿੱਚ ਲਗਾਏ ਹਨ. ਇਕ ਫੱਲ ਦੇ ਇਕ ਬੂਟੇ ਦੀ ਕੀਮਤ ਲੱਗਭਗ 1200 ਰੁਪਏ ਹੈ ਅਤੇ ਇਸਦਾ ਫੱਲ 900 ਰੁਪਏ ਤੋਂ 1200 ਰੁਪਏ ਪਰ੍ਤੀ ਕਿਲੋ ਵਿੱਕ ਜਾਂਦਾ ਹੈ. ਹੁਣ ਉਸਨੇ ਵਿਦੇਸ਼ੀ ਅਮਰੂਦ ਦੀਆਂ ਪੰਜ ਕਿਸਮਾ ਥਾਈ ਇਕ ਕੇ ਜੀ ਅਤੇ ਬਾਰਾ ਮਾਸੇ ਅੰਬ ਦੇ ਬੂਟੇ ਵੀ ਲਗਾਏ ਹਨ ਜਿਥੇ ਇਹ ਪੰਜ ਤਰਹ੍ਾਂ ਦਾ ਅਮਰੂਦ ਪਰ੍ਤੀ ਫੱਲ ਇਕ ਕਿਲੋ ਦੇ ਅਕਾਰ ਦਾ ਹੁੰਦਾ ਹੈ. ਉਥੇ ਅੰਬ ਤੋਂ ਸਲਾਨਾਂ ਤਿੰਨ ਵਾਰ ਫਸਲ ਦੀ ਪੈਦਾਵਾਰ ਹੁੰਦੀ ਹੈ. ਉਸਨੇ ਜੰਗਲੀ ਜਲੇਬੀ ਇਕ ਖਾਸਤਰਹ੍ਾਂ ਦੀ ਇਮਲੀ ਦੀ ਪੈਦਾਵਾਰ ਵੀ ਸੁਰੂ ਕੀਤੀ ਹੈ ਜੋ ਸੁਗਰ ਦੇ ਇਲਾਜ ਲਈ ਕਾਫੀ ਕਾਰਗਰ ਹੈ. ਉਸਨੇ ਕਰਦੂਸ ਜੜਹ੍ੀ ਬੂਟੀ ਦੀ ਪੈਦਾਵਾਰ ਵੀ ਸੁਰੂ ਕੀਤੀ ਹੈ ਇਹ ਜੜਰ੍ੀ ਬੂਟੀ ਜਿਗਰ, ਕਿਡਨੀ, ਲੀਵਰ ਤੇ ਗੁਰਦੇ ਦੇ ਇਲਾਜ ਵਿੱਚ ਕਾਫੀ ਲਾਹੇਵੰਦ ਹੈ. ਉਸਨੇ ਦੱਸਿਆ ਕਿ ਉਹ ਨਸ਼ੇ ਦੇ ਵਿਰੁੱਧ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦਾ ਹੈ ਅਤੇ ਖੂਨਦਾਨ ਲਈ ਪਰ੍ੇਰਿਤ ਕਰਦਾ ਹੈ. ਉਹ ਖੁੱਦ ਵੀ 23 ਵਾਰ ਖੂਨਦਾਨ ਕਰ ਚੁੱੱਕਾ ਹੈ ਅਤੇ ਗਰ੍ੈਜੂਏਸ਼ਨ ਤੱਕ ਪੜਾਈ ਸਰ੍ੀ ਗੁਰੂ ਤੇਗ ਬਹਾਦਾਰ ਖਾਲਸਾ ਕਾਲਜ ਸਰ੍ੀ ਅਨੰਦਪੁਰ ਸਾਹਿਬ ਤੋਂ ਕਰ ਚੁੱਕਾ ਹੈ.
ਉਸਨੇ ਦੱਸਿਆ ਕਿ ਇਕ ਏਕੜ ਵਿੱਚ ਸੱਠਾ ਝੌਨਾ ਲਗਾ ਕੇ ਉਸ ਤੋਂ ਬਾਅਦ ਕੱਚਾ ਆਲੂ 50 ਦਿਨਾਂ ਵਿਚ ਅਤੇ ਉਸੇ ਥਾਂ ਤੇ ਬੀਜ ਵਾਲਾ ਆਲੂ 45 ਦਿਨਾਂ ਵਿਚ ਪੈਦਾ ਕੀਤਾ ਹੈ. ਪਰਮਜੀਤ ਸਿੰਘ ਨੇ ਜਨਵਰੀ ਮਹੀਨੇ ਵਿੱਚ ਸਟਰ੍ੋਬੈਰੀ ਦੇ ਆਪਣੇ 11 ਏਕੜ ਦੇ ਸਾਰੇ ਖੇਤਾਂ ਵਿੱਚ ਭਿੰਡੀ ਲਗਾ ਕੇ ਉਸ ਤੋਂ ਚੋਖਾ ਮੁਨਾਫਾ ਕਮਾਉਣ ਦੀ ਯੋਜਨਾ ਤਿਆਰ ਕਰ ਲਈ ਹੈ. ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਬਰਨਾਲਾ ਤੋਂ ਐਰੀਕ ਬਾਊ ਖਾਦ ਮੰਗਾਉਂਦਾ ਹੈ ਜੋ 10 ਕੁਇੰਟਲ ਇਕ ਏਕੜ ਵਿੱਚ ਪਾਉਣ ਨਾਲ ਚੰਗੀ ਫਸਲ ਹੋ ਜਾਂਦੀ ਹੈ. ਹਿੰਗ ਰਾਹੀ ਜਮੀਨ ਵਿੱਚ ਸਿਊਕ ਖਤਮ ਕਰਨ ਵਿੱਚ ਉਸਨੂੰ ਸਫਲਤਾ ਮਿਲੀ ਹੈ ਤੇ ਅੱਜ ਉਹ ਆਪਣੇ ਖੇਤਾਂ ਵਿੱਚ ਵੰਨ ਸੁਵੰਨਤਾ ਰਾਹੀ ਆਰਥਿਕ ਤੌਰ ਤੇ ਮਜਬੂਤ ਹੋ ਰਿਹਾ ਹੈ. ਉਸਨੇ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵਲੋਂ ਸਮੇਂ ਸਮੇਂ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ. ਉਹ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਮਾਹਿਰਾਂ ਤੋਂ ਮਿਲ ਰਹੇ ਸਮਰੱਥਨ ਅਤੇ ਜਾਣਕਾਰੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹੈ. ਕਿਸਾਨਾਂ ਨੂੰ ਅਜਿਹੇ ਕੈਂਪਾਂ ਤੇ ਮਾਹਿਰਾਂ ਦੀ ਰਾਏ ਤੋਂ ਲਾਭ ਲੈਣ ਦੀ ਲੋੜ ਹੈ. ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਰਾਹੀ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਪਰਮਜੀਤ ਸਿੰਘ ਜੋਰਦਾਰ ਹਮਾਇਤ ਕਰਦਾ ਹੈ ਅਤੇ ਉਹ ਦਿਨ ਪਰ੍ਤੀ ਦਿਨ ਡੂੰਘੇ ਹੁੰਦੇ ਜਾ ਰਹੇ ਪਾਣੀ ਤੋਂ ਵੀ ਫਿਰਕਮੰਦ ਹੈ. ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਖੇਤਾਂ ਵਿੱਚ ਕਦੀ ਅੱਗ ਨਹੀਂ ਲਗਾਈ ਸਗੋਂ ਫਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਚੋਖੀ ਪੈਦਾਵਾਰ ਲਈ ਹੈ. ਹਰ ਸਮੇਂ ਪਾਣੀ ਧਰਤੀ ਅਤੇ ਹਵਾ ਨੂੰ ਸਾਫ ਸੁਧਰਾ ਰੱਖਣ ਦੇ ਸਰ੍ੀ ਗੁਰੂ ਨਾਨਕ ਦੇਵ ਜੀ ਦੇ ਫਰਮਾਨ ਨੂੰ ਅਪਣਾਇਆ ਹੈ. ਅਤੇ ਇਸ 550ਵੇਂ ਪਰ੍ਕਾਸ਼ ਪੁਰਬ ਮੌਕੇ ਉਹ ਕਿਸਾਨਾਂ ਨੂੰ ਬਾਬਾ ਨਾਨਕ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਪਰ੍ਣ ਕਰਨ ਦੀ ਪਰ੍ਰੇਨਾ ਦਿੰਦਾ ਹੈ. ਅੱਜ ਪੰਜਾਬ ਵਿੱਚ ਅਜਿਹੇ ਅਗਾਹ ਵੱਧੂ ਕਿਸਾਨ ਉਹਨਾਂ ਕਿਸਾਨਾਂ ਲਈ ਪਰ੍ਰੇਣਾ ਸਰੋਤ ਬਣ ਰਹੇ ਹਨ ਜਿਹਨਾਂ ਨੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਸਹਾਇਕ ਧੰਦੇ ਅਪਣਾਉਣ ਦਾ ਉਪਰਾਲਾ ਕੀਤਾ ਹੈ.