ਨਵੀਂ ਦਿੱਲੀ, 11 ਦਸੰਬਰ 2019 - ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਦੋਸ਼ ਲਾਇਆ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਵਾਪਸ ਪਰਤਣ ਵੇਲੇ ਸ਼ਰਧਾਲੂਆਂ ਵੱਲੋਂ ਲਿਆਂਦੇ ਜਾਂਦੇ ‘ਪ੍ਰਸ਼ਾਦ’ ਦੀ ਜਾਂਚ ਭਾਰਤੀ ਸਨਾਈਫ਼ਰ ਕੁੱਤਿਆਂ ਦੁਆਰਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਦ ਦੀ ਕੋਈ ‘ਬੇਦਬੀ’ ਨਹੀਂ ਹੋਣੀ ਚਾਹੀਦੀ।
ਟਾਈਮਜ਼ ਨਾੳ ਨਿਊਜ਼ ਦੀ ਖਬਰ ਮੁਤਾਬਕ ਲੋਕ ਸਭਾ ਦੇ ਜ਼ੀਰੋ ਆਵਰ ਦੌਰਾਨ ਬੋਲਦੇ ਹੋਏ, ਰਵਨੀਤ ਬਿੱਟੂ ਨੇ ਕਿਹਾ ਕਿ ਸੁਰੱਖਿਆ ਮਹੱਤਵਪੂਰਨ ਹੈ ਪਰ 'ਪ੍ਰਸਾਦ' ਪਵਿੱਤਰ ਹੈ ਅਤੇ ਇਸ ਨੂੰ ਕੁੱਤਿਆਂ ਦੁਆਰਾ ਸੁੰਘਉਣਾ ਨਹੀਂ ਚਾਹੀਦਾ।
ਜ਼ਿਕਰਯੋਗ ਹੈ ਕਿ ਲੰਘੇ ਮਹੀਨੇ ਕਰਤਾਰਪੁਰ ਕਾਰੀਡੋਰ ਨਾਨਕ ਨਾਮ ਲੇਵਾ ਸੰਗਤ ਵਾਸਤੇ ਖੋਲ੍ਹਿਆ ਗਿਆ ਸੀ ਅਤੇ ਸ਼ਰਧਾਲੂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਰੋਜ਼ਾਨਾ ਹਾਜ਼ਰੀ ਲਵਾਉਣ ਜਾਂਦੇ ਹਨ।