• ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ : ਪਾਂਥੇ
• ਕਿਹਾ, ਭੀੜ ਭਾੜ ਵਾਲੇ ਬਾਜ਼ਾਰਾਂ ਵਿਚੋੋਂ ਵੀ ਛੇਤੀ ਹੀ ਹਟਾਏ ਜਾਣਗੇ ਨਾਜਾਇਜ਼ ਕਬਜ਼ੇ
ਮਲੇਰਕੋਟਲਾ, 11 ਦਸੰਬਰ 2019 - ਸਥਾਨਕ ਜਰਗ ਚੌੌਕ ਵਿਚ ਰੋਜ਼ਾਨਾ ਲੱਗਣ ਵਾਲੇ ਭਾਰੀ ਜਾਮ ਅਤੇ ਪੁੱਲ ਦੀ ਉਸਾਰੀ ਕਰ ਰਹੀ ਕੰਪਨੀ ਵੱਲੋੋਂ ਬਹੁਤ ਧੀਮੀ ਰਫਤਾਰ ਨਾਲ ਕੀਤੇ ਜਾ ਰਹੇ ਕੰਮ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਖ਼ੁਦ ਮੌੌਕੇ ਪਰ ਜਾ ਕੇ ਨਾਜਾਇਜ਼ ਕਬਜ਼ੇ ਹਟਵਾਏ. ਇਸ ਤੋੋਂ ਪਹਿਲਾਂ ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਵਿਖੇ ਹੋਈ ਮੀਟਿੰਗ ਵਿਚ ਸ੍ਰੀ ਪਾਂਥੇ ਨੇ ਪੁੱਲ ਦੀ ਉਸਾਰੀ ਨਾਲ ਸਬੰਧਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ. ਮੀਟਿੰਗ ਵਿਚ ਸ੍ਰੀ ਸੁਮਿਤ ਸੂਦ, ਉਪ ਕਪਤਾਨ ਪੁਲਿਸ, ਮਾਲੇਰਕੋਟਲਾ, ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਹਰਜਿੰਦਰ ਸਿੰਘ, ਐਸ.ਐਚ.ਓ., ਸਿਟੀ 1, ਸ੍ਰੀ ਹਰਿੰਦਰ ਸਿੰਘ, ਐਸ.ਡੀ.ਓ. ਸਿਟੀ 1, ਮਾਲੇਰਕੋਟਲਾ, ਸ੍ਰੀ ਵਿਸ਼ਨੂ ਦੱਤ ਸ਼ਰਮਾ, ਚੀਫ ਸੈਨੇਟਰੀ ਇੰਸਪੈਕਟਰ, ਨਗਰ ਕੌੌਂਸਲ, ਮਾਲੇਰਕੋਟਲਾ ਸ੍ਰੀ ਮੁਹੰਮਦ ਅਸਲਮ, ਇੰਸਪੈਕਟਰ, ਨਗਰ ਕੌੌਂਸਲ ਤੋੋਂ ਇਲਾਵਾ ਫਲਾਈਓਵਰ ਦੀ ਉਸਾਰੀ ਕਰ ਰਹੀ ਕੰਪਨੀ ਦੇ ਪ੍ਰਾਜੈਕਟ ਡਾਇਰੈਕਟਰ ਵੀ ਮੌੌਜੂਦ ਸਨ.ਸ੍ਰੀ ਪਾਂਥੇ ਨੇ ਦੱਸਿਆ ਕਿ ਸ਼ਹਿਰ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋੋਂ ਇਲਾਵਾ ਆਮ ਲੋਕਾਂ ਵੱਲੋੋਂ ਵੀ ਜਰਗ ਚੌੌਕ ਵਿਚ ਰੋਜ਼ਾਨਾ ਲੱਗਣ ਵਾਲੇ ਟਰੈਫਿਕ ਜਾਮ ਅਤੇ ਫਲਾਈਓਵਰ ਦੇ ਕੰਮ ਦੀ ਰਫਤਾਰ ਬਹੁਤ ਧੀਮੀ ਹੋਣ ਸਬੰਧੀ ਵੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ।
ਸ੍ਰੀ ਪਾਂਥੇ ਨੇ ਦੱਸਿਆ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਫਲਾਈਓਵਰ ਦੀ ਉਸਾਰੀ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਨੂੰ ਧਾਰਾ 133 ਤਹਿਤ ਕੰਡੀਸ਼ਨਲ ਆਰਡਰ ਵੀ ਜਾਰੀ ਕੀਤੇ ਗਏ ਅਤੇ ਆਦੇਸ਼ ਦਿੱਤੇ ਗਏ ਕਿ ਆਮ ਲੋਕਾਂ ਦੀ ਦਿੱਕਤ ਨੂੰ ਮੁੱਖ ਰੱਖਦੇ ਹੋਏ ਫਲਾਈਓਵਰ ਦੇ ਦੋਵੇਂ ਪਾਸੇ ਟਰੈਫਿਕ ਵਿਚ ਪੈ ਰਹੇ ਅੜਿੱਕੇ ਦੂਰ ਕੀਤੇ ਜਾਣ ਅਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ.ਸ੍ਰੀ ਪਾਂਥੇ ਨੇ ਆਦੇਸ਼ ਦਿੱਤੇ ਕਿ ਬਿਨਾਂ ਕਿਸੇ ਦੇਰੀ ਤੋੋਂ ਆਮ ਜਨਤਾ ਨੂੰ ਪੇਸ਼ ਆ ਰਹੀ ਟਰੈਫਿਕ ਜਾਮ ਦੀ ਸਮੱਸਿਆ ਦਾ ਛੁਟਕਾਰਾ ਦਿਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ.ਇਸ ਤੋੋਂ ਬਾਅਦ ਸ੍ਰੀ ਪਾਂਥੇ ਦੀ ਅਗਵਾਈ ਹੇਠ ਦੇਰ ਸ਼ਾਮ ਨਗਰ ਕੌਂਸਲ, ਮਾਲੇਰਕੋਟਲਾ ਦੀ ਸਮੁੱਚੀ ਟੀਮ ਬੁਲਡੋਜ਼ਰ ਅਤੇ ਟਰਾਲੀਆਂ ਸਮੇਤ ਜਰਗ ਚੌੌਕ ਵਿਚ ਪਹੁੰਚ ਗਈ.ਸ੍ਰੀ ਪਾਂਥੇ ਦੇ ਨਾਲ ਐਸ.ਐਚ.ਓ. ਸਿਟੀ ^1, ਬਿਜਲੀ ਬੋਰਡ ਦੇ ਅਧਿਕਾਰੀਆਂ ਤੋੋਂ ਇਲਾਵਾ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਵੀ ਨਾਲ ਸਨ।
ਸ੍ਰੀ ਪਾਂਥੇ ਨੇ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਨੇ ਦਫਤਰ ਵਿਚ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਫਲਾਈਓਵਰ ਦੀ ਉਸਾਰੀ ਬਹੁਤ ਧੀਮੀ ਰਫਤਾਰ ਨਾਲ ਹੋਣ ਕਾਰਨ ਜਿਥੇ ਸੜਕੀ ਹਾਦਸੇ ਵਾਪਰ ਰਹੇ ਸਨ ਉਥੇ ਹੀ ਰੋਜ਼ਾਨਾ ਬਹੁਤ ਵੱਡੇ ਜਾਮ ਵੀ ਲੱਗ ਰਹੇ ਸਨ ਜਿਸ ਦਾ ਮੁੱਖ ਕਾਰਨ ਇਹ ਵੀ ਸੀ ਕਿ ਫਲਾਈਓਵਰ ਦੇ ਆਸੇ^ਪਾਸੇ ਸਥਿਤ ਦੁਕਾਨਦਾਰਾਂ ਨੇ ਆਪਣਾ ਸਮਾਨ ਦੁਕਾਨ ਤੋੋਂ ਬਾਹਰ ਸੜਕ ਉਪਰ ਰੱਖਿਆ ਹੋਇਆ ਸੀ ਜਿਸ ਕਾਰਨ ਟਰੈਫਿਕ ਜਾਮ ਲੱਗਦਾ ਸੀ.ਸ੍ਰੀ ਪਾਂਥੇ ਨੇ ਦੱਸਿਆ ਕਿ ਅੱਜ ਦੀ ਇਸ ਕਾਰਵਾਈ ਦੌੌਰਾਨ ਜਰਗ ਚੌੌਂਕ ਵਿਚ ਜਿਥੇ ਦੁਕਾਨਾਂ ਦੇ ਬਾਹਰ ਕੀਤੇ ਗਏ ਨਾਜਾਇਜ਼ ਕਬਜ਼ੇ ਢਾਹੇ ਗਏ ਉਥੇ ਹੀ ਟਰੈਫਿਕ ਨੂੰ ਸੁਚਾਰੂ ਚਲਾਉਣ ਲਈ ਰਸਤੇ ਵਿਚ ਬਣੀਆਂ ਪੁਲੀਆਂ ਅਤੇ ਬਿਨਾਂ ਤਾਰਾਂ ਤੋੋਂ ਖੜੇ ਖੰਭੇ ਵੀ ਸਬੰਧਤ ਮਹਿਕਮੇ ਦੀ ਪ੍ਰਵਾਨਗੀ ਨਾਲ ਢਾਹ ਦਿੱਤੇ ਗਏ.ਸ੍ਰੀ ਪਾਂਥੇ ਨੇ ਮੌੌਕੇ ਉਪਰ ਹਾਜ਼ਰ ਨਗਰ ਕੌੌਂਸਲ, ਮਾਲੇਰਕੋਟਲਾ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਸ਼ਹਿਰ ਵਿਚ ਜਿਥੇ ਜਿਥੇ ਵੀ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਨੂੰ ਛੇਤੀ ਢਾਹ ਕੇ ਟਰੈਫਿਕ ਲਈ ਰਸਤੇ ਖੁੱਲ੍ਹੇ ਕੀਤੇ ਜਾਣ.ਉਨ੍ਹਾਂ ਦੱਸਿਆ ਕਿ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੁਹਿੰਮ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ ਅਤੇ ਸ਼ਹਿਰ ਦੇ ਭੀੜ^ਭਾੜ ਵਾਲੇ ਬਾਜ਼ਾਰਾਂ ਵਿਚੋਂ ਵੀ ਇਸੇ ਤਰ੍ਹਾਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ।