← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 12 ਦਸੰਬਰ: ਜ਼ਿਲ੍ਹਾ ਫਾਜ਼ਿਲਕਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨਾਂ ਵੱਲੋਂ ਸੀ.ਪਾਈਟ ਕੈਂਪ ਕਾਲਝਰਾਨੀ ਵਿਖੇ ਆਰਮੀ ਦੀ ਸਿਖਲਾਈ ਪ੍ਰਾਪਤ ਕੀਤੀ ਗਈ ਸੀ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੀ.ਪਾਈਟ ਕੈਂਪ ਦੇ ਕਮਾਡੈਂਟ ਕਰਨਲ ਐਸ.ਐਸ ਭੁੱਲਰ ਨੇ ਦੱਸਿਆ ਕਿ ਜਿਹੜੇ ਨੌਜਵਾਨ ਫੋਜ ਵਿੱਚ ਭਰਤੀ ਨਹੀ ਹੋ ਸਕੇ, ਉਨ੍ਹਾਂ ਨੌਜਵਾਨਾਂ ਲਈ ਸੀ.ਪਾਈਟ ਕੈਂਪ ਕਾਲਝਰਾਨੀ ਰਾਹੀਂ ਪੈਸਕੋ ਸੈਂਟਰ ਬਠਿੰਡਾ ਵਿਖੇ ਇਲੈਕਟ੍ਰੀਸ਼ਨ ਦਾ ਤਿੰਨ ਮਹੀਨੇ ਦਾ ਵਿਸੇਸ ਕੋਰਸ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੀ ਸਿਖਲਾਈ ਫ਼ੌਜ ਦੀ ਭਰਤੀ ਵਿੱਚ ਰਹਿ ਗਏ ਨੌਜਵਾਨਾਂ ਨੂੰ ਮੁਫਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਯੂਵਕ ਸੀ.ਪਾਈਟ ਕੈਂਪ ਕਾਲਝਰਾਨੀ (ਬਾਦਲ ਲੰਬੀ ਰੋਡ) ਵਿਖੇ ਆਪਣਾ ਨਾਮ ਦਰਜ਼ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੀ.ਪਾਈਟ ਵੱਲੋਂ ਇਲੈਕਟ੍ਰੀਸ਼ਨ ਦੀ ਦਿੱਤੀ ਜਾ ਰਹੀ ਸਿਖਲਾਈ ਦਾ ਨੌਜਵਾਨਾਂ ਨੰੂ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਆਉਣ ਵਾਲੇ ਨੌਜਵਾਨਾਂ ਨੰੂ ਪਹਿਲ ਦੇ ਆਧਾਰ ’ਤੇ ਦਾਖਲੇ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ 0164-2421140 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Total Responses : 108