ਸੰਜੀਵ ਸੂਦ
ਲੁਧਿਆਣਾ, 12 ਦਸੰਬਰ 2019 - ਬਿਜਲੀ ਵਿਭਾਗ ਨੇ ਅੱਜ ਸਰਕਾਰੀ ਵਿਭਾਗਾਂ ਤੇ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕਰਨ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ, ਵਿਭਾਗ ਵੱਲੋਂ ਕਈ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕਰ ਦਿੱਤੇ ਗਏ ਨੇ ਜਿਨ੍ਹਾਂ ਚ ਪੁਲਿਸ ਵਿਭਾਗ ਵੀ ਸ਼ਾਮਿਲ ਹੈ। ਲੁਧਿਆਣਾ ਜ਼ੋਨ ਦੇ ਪੁਲੀਸ ਵਿਭਾਗ ਦਾ ਲਗਭਗ 7 ਕਰੋੜ 3 ਲੱਖ ਰੁਪਏ ਬਿੱਲ ਬਕਾਇਆ ਨੇ। ਜਿਸ ਵਿੱਚ ਵਿਜੀਲੈਂਸ ਲੁਧਿਆਣਾ ਜੇਲ੍ਹ ਅਤੇ ਪੁਲਿਸ ਸਟੇਸ਼ਨ ਸ਼ਾਮਿਲ ਨੇ। ਥਾਣਾ ਡਿਵੀਜ਼ਨ ਨੰਬਰ 2 ਦੀ ਬਿਜਲੀ ਗੁੱਲ ਹੈ ਅਤੇ ਮੁਲਾਜ਼ਮ ਹਨ੍ਹੇਰੇ ਵਿੱਚ ਕੰਮ ਕਰਨ ਨੂੰ ਮਜਬੂਰ ਹੋ ਰਹੇ ਨੇ।
ਇਹ ਹੈ ਲੁਧਿਆਣਾ ਦਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਜਿੱਥੇ ਮੁਲਾਜ਼ਮਾਂ ਨੇ ਪਰ ਬਿਜਲੀ ਨਹੀਂ ਹੈ, ਕੰਮ ਦਾ ਹੈ ਪਰ ਕੰਪਿਊਟਰ ਨਹੀਂ ਚੱਲ ਰਹੇ, ਦਰਅਸਲ ਬਿਜਲੀ ਵਿਭਾਗ ਨੇ ਸਖ਼ਤੀ ਵਰਤਦਿਆਂ ਬਿਜਲੀ ਦੇ ਬਿੱਲ ਦਾ ਭੁਗਤਾਨ ਨਾ ਕਰਨ ਵਾਲੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਬਿਜਲੀ ਦੇ ਕੁਨੈਕਸ਼ਨ ਕਰ ਦਿੱਤੇ ਨੇ। ਜਿਸ ਵਿੱਚ ਲੁਧਿਆਣਾ ਦੇ ਪੁਲਿਸ ਸਟੇਸ਼ਨ ਵੀ ਸ਼ਾਮਿਲ ਨੇ ।ਜਿਨ੍ਹਾਂ ਦਾ ਲੱਗਭੱਗ 7 ਕਰੋੜ ਰੁਪਏ ਦਾ ਬਿੱਲ ਬਕਾਇਆ ਹੈ। .ਜਦੋਂ ਸਾਡੀ ਟੀਮ ਪੁਲਿਸ ਸਟੇਸ਼ਨ ਚ ਪਹੁੰਚੀ ਦਾ ਮੁਲਾਜ਼ਮ ਹਨੇਰੇ ਵਿੱਚ ਕੰਮ ਕਰਨ ਲਈ ਮਜਬੂਰ ਸਨ ।
ਥਾਣੇ ਦੇ ਅੰਦਰ ਘੁੱਪ ਹਨੇਰਾ ਛਾਇਆ ਹੋਇਆ ਸੀ ਅਤੇ ਥਾਣੇ ਦੇ ਮੁਖੀ ਦਾ ਕਹਿਣਾ ਹੈ ਕਿ ਰਾਤ ਤੋਂ ਹੀ ਬਿਜਲੀ ਗੁੱਲ ਹੈ ਕੰਮ ਕਰਨ ਚ ਕਾਫੀ ਮੁਸ਼ਕਿਲ ਆ ਰਹੀ ਹੈ ਇਨਵਰਟਰ ਜਾਂ ਜਨਰੇਟਰ ਰਾਹੀਂ ਹੀ ਕੰਮ ਚਲਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਵੱਡੇ ਅਫ਼ਸਰਾਂ ਨਾਲ ਗੱਲ ਹੋਈ ਹੈ ਅਤੇ ਜਲਦ ਬਿਜਲੀ ਆ ਜਾਵੇਗੀ।
ਉਧਰ ਦੂਜੇ ਪਾਸੇ ਜਦੋਂ ਅਸੀਂ ਲੁਧਿਆਣਾ ਬਿਜਲੀ ਵਿਭਾਗ ਦੇ ਚੀਫ਼ ਇੰਜੀਨੀਅਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਇਸ ਸਿਰਫ ਲੁਧਿਆਣਾ ਦੇ ਹੀ ਸਰਕਾਰੀ ਵਿਭਾਗਾਂ ਦਾ 97 ਕਰੋੜ ਰੁਪਏ ਦਾ ਬਿੱਲ ਬਕਾਇਆ ਹੈ, ਜਿਸ ਵਿੱਚ ਪੁਲਿਸ ਵਿਭਾਗ ਦਾ 7 ਕਰੋੜ 3 ਲੱਖ ਰੁਪਏ ਦਾ ਬਿੱਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਮੁਤਾਬਕ 25 ਲੱਖ ਤੋਂ ਵਧੇਰੇ ਬਕਾਇਆ ਬਿੱਲਾਂ ਵਾਲੇ ਵਿਭਾਗਾਂ ਦਾ 13 ਦਸੰਬਰ ਤੱਕ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਗਏ ਨੇ।
ਜਿਸ ਦੇ ਤਹਿਤ ਹੀ ਪੁਲਿਸ ਵਿਭਾਗ ਦੇ ਕਈ ਥਾਣਿਆਂ ਦੇ ਕੁਨੈਕਸ਼ਨ ਕੱਟੇ ਗਏ ਨੇ। ਉਨ੍ਹਾਂ ਕਿਹਾ ਕਿ ਜੇਕਰ ਓਵਰਆਲ ਦੀ ਗੱਲ ਕੀਤੀ ਜਾਵੇ ਤਾਂ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਦੇ 214 ਕਰੋੜ ਰੁਪਏ ਦੇ ਬਿੱਲ ਬਕਾਇਆ ਨੇ। ਪ੍ਰਮੁੱਖ ਇੰਜੀਨੀਅਰ ਨੇ ਵੀ ਦੱਸਿਆ ਕਿ ਹਸਪਤਾਲ ਜਾਂ ਸਕੂਲਾਂ ਅਤੇ ਹੋਰ ਲੋਕ ਸੇਵਾ ਵਾਲੇ ਵਿਭਾਗਾਂ ਨੂੰ ਫ਼ਿਲਹਾਲ ਛੋਟ ਦਿੱਤੀ ਗਈ ਹੈ।
ਸੋ ਬਿਜਲੀ ਵਿਭਾਗ ਦੀ ਇਸ ਕਾਰਵਾਈ ਤੋਂ ਬਾਅਦ ਲੁਧਿਆਣਾ ਦੇ ਕਈ ਪੁਲਿਸ ਸਟੇਸ਼ਨ ਹਨੇਰੇ ਚ ਨੇ..ਕੰਮ ਕਰਨ ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਹੀ ਨਹੀਂ ਵਿਭਾਗ ਨੇ ਵੀ ਕਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਹੋਰਨਾਂ ਸਰਕਾਰੀ ਵਿਭਾਗਾਂ ਤੇ ਵੀ ਕਾਰਵਾਈ ਹੋਵੇਗੀ।