← ਪਿਛੇ ਪਰਤੋ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 12 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਹੈਡਕੁਆਰਟਰ ਤੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਮੁੱਚੇ ਪੰਥ ਦਰਦੀਆਂ, ਗੁਰੂ ਨਾਨਕ ਨਾਮ ਲੇਵਾ ਅਤੇ ਪੰਜਾਬੀਆਂ ਨੂੰ ਪੁਰਜੋਰ ਸ਼ਬਦਾਂ ਚ ਅਪੀਲ ਕੀਤੀ ਹੈ ਕੇ 14 ਦਿਸੰਬਰ ਦਿਨ ਸ਼ਨੀਵਾਰ ਸਵੇਰੇ 11 ਵਜੇ ਸ਼੍ਰੋਮਣੀ ਅਕਾਲੀ ਦੱਲ ਦੇ 99 ਸਾਲ਼ਾ ਸਥਾਪਨਾ ਦਿਵਸ ਮਨਾਉਣ ਲਈ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਦੇ ਆਡੀਟੋਰੀਅਮ ਤੇ ਹੁਮ ਹੁਮਾ ਕੇ ਪੁੰਹਚੋ। ਓਹਨਾਂ ਕਿਹਾ ਕੇ ਇਹ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਮੋਰਚਿਆਂ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਅਤੇ ਜੇਲ੍ਹਾਂ ਚ ਤਸੀਹੇ ਝੱਲਣ ਵਾਲੇ ਮਹਾਨ ਜੋਧਿਆਂ ਨੂੰ ਸਮਰਪਿਤ ਹੋਵੇਗਾ । ਇਸ ਲਈ ਪੂਰੇ ਜੋਰ ਸ਼ੋਰ ਨਾਲ ਪਹੁੰਚਣ ਦੀ ਕਿਰਪਾਲਤਾ ਕਰੋ।
Total Responses : 108