ਗੁਰਨਾਮ ਸਿੱਧੂ
ਫਿਰੋਜ਼ਪੁਰ 12 ਦਸੰਬਰ 2019 : ਪੰਜਾਬ ਮਿਊਂਸੀਪਲ ਪੈਨਸ਼ਨਰਜ਼ ਐਸੋਸੀਏਸ਼ਨ ਫਿਰੋਜ਼ਪਰ-ਬਠਿੰਡਾ ਰੀਜਨ ਹੈੱਡ ਆਫਿਸ ਫਿਰੋਜ਼ਪੁਰ ਦੀ ਮੀਟਿੰਗ ਮੋਤੀ ਰਾਮ ਦੀ ਧਰਮਸ਼ਾਲਾ ਬਸਤੀ ਕੰਬੋਆਂ ਫਿਰੋਜਪੁਰ ਸ਼ਹਿਰ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਜਗਦੀਸ਼ ਲਾਲ ਮੋਂਗਾ ਨੇ ਕੀਤੀ। ਮੀਟਿੰਗ ਵਿਚ ਦੋਵੇਂ ਰੀਜਨ ਦੀਆਂ 10-10 ਕਮੇਟੀਆਂ ਦੇ ਪੈਨਸ਼ਨਰਜ਼ ਹਾਜ਼ਰ ਹੋਏ। ਮੀਟਿੰਗ ਲੋਕਲ ਬਾਡੀਜ਼ ਵਿਭਾਗ ਵੱਲੋਂ ਮਹੀਨਾ ਅਕਤੂਬਰ 2019 ਅਤੇ ਨਵੰਬਰ 2019 ਦੀ ਪੈਨਸ਼ਨ ਰਿਲੀਜ਼ ਨਾ ਕਰਨ ਦੇ ਸਬੰਧ ਵਿਚ ਸੱਦੀ ਗਈ ਸੀ, ਜਿਸ ਵਿਚ 100 ਦੇ ਕਰੀਬ ਪੈਨਸ਼ਨਰਜ਼ ਨੇ ਹਿੱਸਾ ਲਿਆ ਅਤੇ ਪੈਨਸ਼ਨਰਾਂ ਨੇ ਇਕ ਮੰਗ ਪੱਤਰ ਦਿੱਤਾ ਜਿਸ 'ਤੇ ਕਾਰਵਾਈ ਕੀ ਕੀਤੀ ਜਾਵੇ, ਇਹ ਕਿ ਮੰਗ ਪੱਤਰ ਵਿਚ 11 ਆਇਟਮਾਂ ਜਿਨ੍ਹਾਂ ਦੀ ਕਾਪੀ ਨਾਲ ਲਾਈ ਜਾਂਦੀ ਹੈ ਮੰਗਾਂ ਦੇ ਸਬੰਧ ਵਿਚ 1 ਜਨਵਰੀ 2006 ਤੋਂ 1 ਦਸੰਬਰ 2011 ਦੇ ਅੰਦਰ ਰਿਟਾਇਰ ਹੋਏ ਪੈਨਸ਼ਨਰਾਂ ਦੀਆਂ ਰਿਵਾਇਜ਼ ਕਰਕੇ ਬਕਾਇਆ ਦੇਣਾ ਹੈ। ਇਸੇ ਹੀ ਤਰ੍ਹਾਂ ਪੈਨਸ਼ਨਰਜ਼ ਦਾ ਪਛਾਣ ਪੱਤਰ ਅਤੇ ਉਨ੍ਹਾਂ ਦੇ ਪੀਪੀਓ ਦੀ ਕਾਪੀਆਂ ਹਰ ਦੋ ਮਹੀਨੇ ਦੇ ਅੰਦਰ ਅੰਦਰਾਜ ਕਰਕੇ ਦੇਣੀਆਂ ਅਤੇ ਸੀਨੀਅਰ ਸਿਟੀਜਨ ਪੈਨਸ਼ਨਰਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਕਰਕੇ ਦੇਣਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲਾਂ ਵੱਲੋਂ ਐੱਨਟੀਸੀ, ਮੈਡੀਕਲ ਅਲਾਊਂਸ, ਮੈਡੀਕਲ ਰਿਇਨਬਸਮੈਂਟ ਦੀ ਅਦਾਇਗੀ ਜੋ ਕੀਤੀ ਜਾਂਦੀ ਹੈ ਉਹ ਵੇਲੇ ਸਿਰ ਨਹੀਂ ਕੀਤੀ ਜਾਂਦੀ ਹੈ ਇਸ ਲਈ ਇਹ ਅਦਾਇਗੀਆਂ ਦੀ ਡੀਡੀਐੱਲਜੀ ਵੱਲੋਂ ਕੀਤੀਆਂ ਜਾਈਆਂ ਕਰਨ, ਇਸ ਸਬੰਧ ਵਿਚ ਡੀਡੀਐੱਲਜੀ ਦੋਵਾਂ ਰੀਜਨਾਂ ਦੀਆਂ ਕਮੇਟੀਆਂ ਦੇ ਇਸ ਸਬੰਧ ਵਿਚ ਡਾਟਾ ਮੰਗਵਾ ਕੇ ਸਰਕਾਰ ਨੂੰ ਲਿਖੇ ਤਾਂ ਜੋ ਇਹ ਅਦਾਇਗੀ ਵੀ ਉਨ੍ਹਾਂ ਵੱਲੋਂ ਹੋ ਸਕੇ।