ਗੁਰਨਾਮ ਸਿੱਧੂ
ਫਿਰੋਜ਼ਪੁਰ 12 ਦਿਸੰਬਰ 2019 : ਪੱਤਰਕਾਰਾਂ ਨੂੰ ਖੇਤਰ ਵਿੱਚ ਵਿਚਰਦਿਆਂ ਹੋਇਆ ਆਉਂਦੀਆਂ ਮੁਸ਼ਕਿਲਾਂ ਨਾਲ ਨਜਿੱਠਣ ਲਈ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈਕੇ ਸਾਲ 2013 ਵਿੱਚ ਪ੍ਰੈਸ ਕਲੱਬ ਫ਼ਿਰੋਜ਼ਪੁਰ ਦੀ ਸਥਾਪਨਾ ਕੀਤੀ ਗਈ ਸੀ, ਜਿਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਪੱਤਰਕਾਰਾਂ ਨੇ ਇੱਕ ਛੱਤ ਹੇਠ ਇਕਮੁੱਠ ਹੋ ਕੇ ਸਮਾਜ ਨੂੰ ਸਹੀ ਸੇਧ ਅਤੇ ਬੁਰਾਈਆਂ ਨੂੰ ਨੰਗਾ ਕਰਨ ਦਾ ਵਚਨ ਲਿਆ ਸੀ, ਦਾ 7ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਹੋਟਲ ਹਰੀਸ਼ ਵਿਖੇ ਆਯੋਜਿਤ ਇਸ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਬੋਲਦਿਆਂ ਪ੍ਰੈਸ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਚੇਅਰਮੈਨ ਹਰਚਰਨ ਸਿੰਘ ਸਮਾ ਅਤੇ ਜਨਰਲ ਸਕੱਤਰ ਗੁਰਨਾਮ ਸਿੱਧੂ, ਅਨਿਲ ਸ਼ਰਮਾ, ਆਨੰਦ ਮਹਿਰਾ, ਵਿਜੇ ਸ਼ਰਮਾ, ਮਨੋਹਰ ਲਾਲ ਸਨੀ ਚੋਪੜਾ, ਕਮਲ ਮਲਹੋਤਰਾ ਆਦਿ ਨੇ ਕਿਹਾ ਕਿ ਪ੍ਰੈਸ ਕਲੱਬ ਫਿਰੋਜ਼ਪੁਰ ਹਮੇਸ਼ਾ ਅਸੂਲਾਂ ਤੇ ਖ਼ਰੀ ਉਤਰੀ ਹੈ ਅਤੇ ਪੱਤਰਕਾਰ ਭਾਇਚਾਰੇ ਨੂੰ ਦਰਪੇਸ਼ ਚੁਣੌਤੀਆਂ ਖਿਲਾਫ ਡੱਟ ਕੇ ਲੜਦੀ ਆਈ ਹੈ। ਉਹਨਾਂ ਕਿਹਾ ਕਿ ਆਉਂਦੇ ਸਮੇਂ ਹੋਰ ਵੀ ਕਦਮ ਚੁੱਕੇ ਜਾਣਗੇ ਤਾਂ ਜੋ ਸਰਕਾਰਾਂ ਨੂੰ ਸਮਾਜ ਸਹੀ ਸ਼ੀਸ਼ਾ ਦਿਖਾਇਆ ਜਾ ਸਕੇ। ਸਮੂਹ ਪੱਤਰਕਾਰ ਭਾਇਚਾਰੇ ਨੇ ਪ੍ਰੋਗਰਾਮ ਵਿੱਚ ਪ੍ਰੈਸ ਕਲੱਬ ਵੱਲੋਂ ਅਰੰਭੇ ਚੰਗੇ ਅਤੇ ਉਸਾਰੂ ਸੋਚ ਵਾਲੇ ਕੰਮਾਂ ਦੀ ਤਰੀਫ ਕਰਦਿਆਂ ਉਪ ਮੰਡਲ ਆਫ਼ਿਸਰ ਰਣਜੀਤ ਸਿੰਘ, ਐਸਡੀਐਮ ਅਮਿਤ ਕੁਮਾਰ, ਏਆਈਜੀ ਫਰੀਦਕੋਟ ਦੇਸ ਰਾਜ ਅਤੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਫਰੀਦਕੋਟ ਅਮਰੀਕ ਸਿੰਘ ਸਾਮਾ ਨੇ ਕਲੱਬ ਨੂੰ 7ਵੇਂ ਸਥਾਪਨਾ ਦਿਵਸ ਮੌਕੇ ਵਧਾਈਆ ਦਿੱਤੀਆਂ। ਮਹਿਮਾਨਾਂ ਨੇ ਪ੍ਰੈੱਸ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਦੀ ਅਗਵਾਈ ਵਾਲੀ ਟੀਮ ਨੂੰ ਵਧਾਈ ਦਿੱਤੀ ਅਤੇ ਸਮਾਜ ਦੀ ਅਵਾਜ਼ ਬੁਲੰਦ ਕਰਨ ਦੀ ਸਲਾਹ ਦਿੱਤੀ। ਪ੍ਰੋਗਰਾਮ ਦੌਰਾਨ ਨਾਮਵਰ ਪੰਜਾਬੀ ਕਲਾਕਾਰਾਂ ਜਿਹਨਾਂ ਵਿੱਚ ਤਰਸੇਮ ਅਰਮਾਨ ਜੈਲਾ ਸੰਧੂ, ਸੁੱਖ ਜਿੰਦ, ਸਨੀ ਸਾਹਿਬ, ਪਰਮਿੰਦਰ ਸੋਢੀ , ਗਿੱਲ ਗੁਲਾਮੀ ਵਾਲਾ ਆਦਿ ਨੇ ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰਕ ਦੇ ਗੀਤਾਂ ਦੀ ਪੇਸ਼ਕਾਰੀ ਕੀਤੀ ਅਤੇ ਪ੍ਰੋਗਰਾਮ ਸੰਗੀਤਕ ਮਾਹੌਲ ਨਾਲ ਰੁਸ਼ਨਾ ਦਿੱਤਾ। ਪ੍ਰੋਗਰਾਮ ਵਿੱਚ ਪ੍ਰੈਸ ਕਲੱਬ ਫਿਰੋਜ਼ਪੁਰ ਸਮੇਤ ਕਈ ਸੀਨੀਅਰ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।