ਮਨਪ੍ਰੀਤ ਸਿੰਘ ਜੱਸੀ
ਅਮਿਤੋਜ ਸ਼ੇਰਗਿੱਲ ਵੱਲੋਂ ਕੀਤਾ ਉਪਰਾਲਾ ਸ਼ਲਾਘਾਯੋਗ: ਸ਼ੇਰਜੰਗ ਸਿੰਘ ਹੁੰਦਲ
ਅੰਮ੍ਰਿਤਸਰ 12 ਦਸੰਬਰ 2019: ਲਿਜੰਡ ਮੋਸ਼ਨ ਪਿਕਚਰਜ਼ ਵੱਲੋਂ ਪੰਜਾਬੀ ਸੂਫੀ ਅਤੇ ਲੋਕ ਗਾਇਕੀ ਨੂੰ ਉਤਸਾਹਤ ਕਰਨ ਹਿੱਤ ਕਰਵਾਏ ਗਏ 'ਸਟਾਰ ਵਾਇਸ ਆਫ ਪੰਜਾਬ ' ਦਾ ਖਿਤਾਬ ਕਰਨਦੀਪ ਨੇ ਆਪਣੀ ਪ੍ਰਪੱਕ ਅਤੇ ਪਿਆਰੀ ਅਵਾਜ਼ ਨਾਲ ਜਿੱਤ ਲਿਆ।। ਵਿਰਸਾ ਵਿਹਾਰ ਵਿਖੇ ਦੋ ਦਿਨ ਚੱਲੇ ਇਸ ਮੁਕਾਬਲੇ ਦੇ ਵੱਖ-ਵੱਖ ਗੇੜਾਂ ਵਿਚੋਂ ਫਾਈਨਲ ਮੁਕਾਬਲੇ ਵਿਚ ਪੁੱਜੇ 12 ਗਾਇਕਾਂ ਨੂੰ ਆਖਰੀ ਦੋ ਪੜਾਅ, ਜਿਸ ਵਿਚ ਸੂਫੀ ਤੇ ਲੋਕ ਗਾਇਕੀ ਸੀ, ਲਈ ਚੁਣਿਆ ਗਿਆ।। ਇੰਨਾਂ 12 ਗਾਇਕਾਂ ਵਿਚੋਂ 6 ਗਾਇਕ ਸੂਫੀ ਮੁਕਾਬਲੇ ਤੱਕ ਪੁੱਜੇ ਅਤੇ ਆਖਿਰ ਕਰਨਦੀਪ ਨੇ ਬਾਬਾ ਫਰੀਦ ਦਾ ਕਲਾਮ ਗਾ ਕੇ ਜੱਜਾਂ, ਜਿਸ ਵਿਚ ਸੂਫੀ ਗਾਇਕ ਯਾਕੂਬ ਅਤੇ ਪ੍ਰੋ. ਹਰਲੀਨ ਕੌਰ ਸੰਗੀਤ ਵਿਭਾਗ ਸ਼ਾਮਿਲ ਸਨ, ਦਾ ਮਨ ਮੋਹ ਲਿਆ ਅਤੇ ਉਨਾਂ ਕਰਨਦੀਪ ਵੱਲੋਂ ਪੇਸ਼ ਕੀਤੀ ਬਾਕਮਾਲ ਗਾਇਕੀ ਤੋਂ ਖੁਸ਼ ਹੁੰਦੇ ਕਰਨਦੀਪ ਨੂੰ ਇਸ ਖਿਤਾਬ ਨਾਲ ਨਿਵਾਜਿਆ।। ਇਸ ਮੁਕਾਬਲੇ ਵਿੱਚ ਦੂਜੇ ਨੰਬਰ ਤੇ ਗੁਰਜੀਤ ਦਰਗਾਹਪੁਰੀਆ, ਤੀਸਰੇ ਸਥਾਨ ਤੇ ਅਵਤਾਰ ਸਿੰਘ ਅਤੇ ਚੌਥੇ ਸਥਾਨ ਤੇ ਮਨਿੰਦਰ ਸਿੰਘ ਰਹੇ।।
ਇਸ ਮੁਕਾਬਲੇ ਵਿੱਚ 20 ਸਾਲ ਜਾਂ ਇਸ ਤੋਂ ਵੱਧ ਉਮਰ ਦੇ 92 ਪ੍ਰਤੀਯੋਗੀਆਂ ਨੇ ਹਿੱਸਾ ਲਿਆ।। ਦੱਸਣਯੋਗ ਹੈ ਕਿ ਲਿਜੰਡ ਮੋਸ਼ਨ ਪਿਕਚਰਜ਼ ਨਿਰਮਾਤਾ ਸ੍ਰੀ ਅਮਿਤੋਜ਼ ਸ਼ੇਰਗਿੱਲ ਇਸ ਤੋਂ ਪਹਿਲਾਂ ਵੀ ਕਈ ਸਟਾਰ ਗਾਇਕਾਂ ਨੂੰ ਪ੍ਰਮੋਟ ਕਰ ਚੁੱਕੀ ਹੈ।। ਜਿਨਾਂ ਵਿੱਚ ਮਹਿਰੂਮ ਬਰਕਤ ਸਿੱਧੂ, ਮੋਹਤਰਮਾ ਸੈਦਾ ਬੇਗਮ, ਨੂਰਾਂ ਭੈਣਾਂ ਅਤੇ ਯਕੂਬ ਗਿੱਲ ਆਦਿ ਦੇ ਨਾਮ ਜ਼ਿਕਰਯੋਗ ਹਨ।। ਗਾਇਕਾਂ ਨੂੰ ਅਸ਼ੀਰਵਾਦ ਦੇਣ ਲਈ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਸੀ ਈ ਓ ਸ ਬਖਤਾਵਰ ਸਿੰਘ ਵਿਸ਼ੇਸ਼ ਤੌਰ ਉਤੇ ਪੱਜੇ।। ਕਰਨਦੀਪ ਨੂੰ ਜੇਤੂ ਖਿਤਾਬ ਨਾਲ ਲੋਕ ਸੰਪਰਕ ਅਧਿਕਾਰੀ ਸ. ਸ਼ੇਰਜੰਗ ਸਿੰਘ ਹੁੰਦਲ ਨੇ ਨਿਵਾਜਿਆ। ਸ੍ਰੀ ਸ਼ੇਰਗਿਲ ਨੇ ਐਲਾਨ ਕੀਤਾ ਕਿ ਜੇਤੂ ਗਾਇਕ ਨੂੰ ਆਡੀਓ/ਵੀਡਿਓ ਦੇ ਤੌਰ 'ਤੇ ਰਿਕਾਰਡ ਕੀਤਾ ਜਾਵੇਗਾ ਅਤੇ ਲਿਜੰਡ ਮੋਸ਼ਨ ਪਿਕਚਰਜ਼ ਵੱਲੋਂ ਪ੍ਰੋਮੋਟ ਕੀਤਾ ਜਾਵੇਗਾ।।