ਮਜੀਠਾ ਬਲਾਕ ਸਮੰਤੀ ਦੇ ਨਵੇਂ ਚੁਣੇ ਗਏ ਚੇਅਰਪਰਸਨ ਬੀਬੀ ਅਮਰਜੀਤ ਕੌਰ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਕਰਮਜੀਤ ਕੌਰ ਦੀ ਤਾਜਪੋਸ਼ੀ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ।
ਕਾਂਗਰਸ ਸਰਕਾਰ ਹਰਫਰੰਟ 'ਤੇ ਫ਼ੇਲ੍ਹ , ਸਰਕਾਰ ਬਣਾਉਣ ਲਈ ਲੋਕਾਂ ਨਾਲ ਹਰ ਤਰਾਂ ਦਾ ਝੂਠ ਬੋਲਿਆ ਗਿਆ।
ਮਜੀਠੀਆ ਨੇ ਬਲਾਕ ਸੰਮਤੀ ਮਜੀਠਾ ਦੀ ਚੇਅਰਪਰਸਨ ਬੀਬੀ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਸ਼ਹਿਜ਼ਾਦਾ ਦੀ ਕੀਤੀ ਤਾਜਪੋਸ਼ੀ ।
ਮਜੀਠਾ/ ਅੰਮ੍ਰਿਤਸਰ 12 ਦਸੰਬਰ 2019: ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਜੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੀ ਕਾਰਗੁਜ਼ਾਰੀ ਸਿਫ਼ਰ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਤਿੰਨ ਸਾਲ ਤੋਂ ਇਕੋ ਹੀ ਰਟ ਅਤੇ ਆਪਣੀਆਂ ਨਾ ਕਾਮੀਆਂ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦ ਕਿ ਕੇਂਦਰ ਤੋਂ ਮਿਲਣ ਵਾਲੇ ਅਵਾਰਡ ਹਾਸਲ ਕਰਨ ਸਮੇਂ ਇਹ ਭੁੱਲ ਜਾਂਦੇ ਹਨ ਕਿ ਉਹ ਅਵਾਰਡ ਅਕਾਲੀ ਭਾਜਪਾ ਸਰਕਾਰ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਸਦਕਾ ਮਿਲ ਰਹੇ ਹਨ।
ਸ: ਮਜੀਠੀਆ ਅਜ ਇੱਥੇ ਬਲਾਕ ਸੰਮਤੀ ਮਜੀਠਾ ਦੇ ਨਵੇ ਚੁਣੇ ਗਏ ਚੇਅਰਪਰਸਨ ਬੀਬੀ ਅਮਰਜੀਤ ਕੌਰ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਕਰਮਜੀਤ ਕੌਰ ਸ਼ਹਿਜ਼ਾਦਾ ਦੀ ਤਾਜਪੋਸ਼ੀ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਬਾਵਜੂਦ ਬਲਾਕ ਸੰਮਤੀ ਮਜੀਠਾ ਦੀਆਂ ਚੋਣਾਂ 'ਚ ਅਕਾਲੀ ਉਮੀਦਵਾਰਾਂ ਨੂੰ ਭਾਰੀ ਜਿਤ ਦਿਵਾਉਣ ਲਈ ਉਹ ਇਲਾਕਾ ਨਿਵਾਸੀਆਂ ਅਤੇ ਵਰਕਰਾਂ ਦਾ ਹਮੇਸ਼ਾਂ ਰਿਣੀ ਰਹੇਗਾ।
ਬੀਬੀ ਦਾਦੂਪੁਰਾ ਅਤੇ ਬੀਬੀ ਸ਼ਹਿਜ਼ਾਦਾ ਨੂੰ ਇਮਾਨਦਾਰੀ ਅਤੇ ਪੂਰੀ ਤਨਦੇਹੀ ਮਜੀਠਾ ਦੇ ਵਿਕਾਸ ਤੋਂ ਇਲਾਵਾ ਗਰੀਬ ਅਤੇ ਕਿਸਾਨਾਂ ਦੇ ਹੱਕ ਸੱਚ ਅਤੇ ਭਲੇ ਲਈ ਕੰਮ ਕਰਨ ਅਤੇ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਮਜ਼ਬੂਤੀ ਨਾਲ ਟਾਕਰਾ ਕਰਦੇ ਰਹਿਣ ਲਈ ਕਿਹਾ।
ਇਸ ਮੌਕੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਪੈੱ੍ਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ। ਸਰਕਾਰ ਬਣਾਉਣ ਲਈ ਲੋਕਾਂ ਨਾਲ ਹਰ ਤਰਾਂ ਦਾ ਝੂਠ ਬੋਲਿਆ ਗਿਆ। ਮਾਈਨਿੰਗ ਮਾਫ਼ੀਆ ਅਤੇ ਸ਼ਰਾਬ ਦੀ ਕਾਲਾ ਬਜਾਰੀ ਤੇ ਮਾਫ਼ੀਆ ਵਿਚ ਕਾਂਗਰਸ ਦੇ ਵਿਧਾਇਕ ਸਰਗਰਮ ਹਨ। ਲੋਕ ਤੰਤਰ ਵਿਚ ਰੋਸ ਧਰਨਿਆਂ ਦਾ ਸਭ ਨੂੰ ਹੱਕ ਹੋਣ ਦੀ ਗਲ ਕਰਦਿਆਂ ਉਨ੍ਹਾਂ ਦਸਿਆ ਕਿ ਰੇਤ ਮਾਫ਼ੀਆ ਦੀ ਸਭ ਤੋਂ ਖ਼ਤਰਨਾਕ ਪਹਿਲੂ ਗੈਰ ਕਾਨੂੰਨੀ ਮਾਈਨਿੰਗ ਰਾਹੀਂ ਸਰਕਾਰੀ ਖਜਾਨੇ ਨੂੰ ਚੂਨਾ ਲਾਇਆ ਜਾਣ ਹੀ ਨਹੀਂ ਸਗੋਂ ਵਾਤਾਵਰਨ ਨਾਲ ਖਿਲਵਾੜ ਹੈ। ਕਲੀਅਰੈਂਸ ਬਿਨਾ ਚਲ ਰਹੇ ਇਸ ਵਰਤਾਰੇ ਨਾਲ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਵਡਾ ਖ਼ਮਿਆਜ਼ਾ ਭੁਗਤਣਾ ਪਵੇਗਾ।
ਉਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਵੀਂ ਨੌਕਰੀਆਂ ਕੀ ਦੇਣੀਆਂ ਹਨ ਸਗੋਂ ਤਨਖ਼ਾਹਾਂ ਖ਼ੁਰਦ ਬਰਦ ਕਰਨ ਅਤੇ ਪ੍ਰੋਫੈਸ਼ਨਲ ਟੈਕਸ ਦਾ ਬੋਝ ਪਾਉਂਦਿਆਂ ਜਜ਼ੀਆ ਲਾਉਣ 'ਚ ਲਗੀ ਹੋਈ ਹੈ। ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਹੋ ਚੁਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਕ ਪਾਸੇ ਗੈਰ ਸੰਵਿਧਾਨਕ ਸਲਾਹਕਾਰਾਂ ਦੀ ਫ਼ੌਜ ਖੜੀ ਕਰ ਦਿਤੀ ਗਈ ਹੈ ਪਰ ਦੂਜੇ ਪਾਸੇ ਵਾਅਦੇ ਮੁਤਾਬਿਕ ਨਾ ਨੌਜਵਾਨਾਂ ਨੂੰ ਨੌਕਰੀਆਂ, ਨਾ ਕਰਜ਼ਾਈ ਕਿਸਾਨਾਂ ਦੀ ਬਾਂਹ ਫੜੀ ਜਾ ਰਹੀ ਹੈ ਅਤੇ ਨਾ ਹੀ ਪੈਨਸ਼ਨ ਤੇ ਵਜ਼ੀਫ਼ੇ ਆਦਿ ਦਿਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਰਾਜ ਵਿਚ ਜਦ ਤਕ ਗੈਗਸਟਰਾਂ ਅਤੇ ਮੰਤਰੀਆਂ ਦਾ ਗੱਠਜੋੜ ਰਹੇਗਾ ਕੋਈ ਨਿਵੇਸ਼ ਨਹੀਂ ਹੋਵੇਗਾ। ਗੈਂਗਸਟਰ ਜਗੂ ਵੱਲੋਂ ਜਤਾਏ ਗਏ ਖ਼ਦਸ਼ੇ ਪ੍ਰਤੀ ਸ: ਮਜੀਠੀਆ ਨੇ ਕਿਹਾ ਕਿ ਇਹ ਸਭ ਡਰਾਮੇਬਾਜ਼ੀ ਹੈ ਅਤੇ ਜਗੂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੋਲੀ ਬੋਲ ਰਿਹਾ ਹੈ।
ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸੇ ਦੀ ਨਾਰਾਜ਼ਗੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕ ਇਹ ਅਕਾਲੀ ਦਲ ਦਾ ਅੰਦਰੂਨੀ ਪਰਿਵਾਰਕ ਮਸਲਾ ਹੈ ਜੋ ਛੇਤੀ ਹੱਲ ਕਰ ਲਿਆ ਜਾਵੇਗਾ। ਢੀਂਡਸਾ ਸਾਹਿਬ ਉਨ੍ਹਾਂ ਦੇ ਸਤਿਕਾਰਯੋਗ ਹਨ।
ਇਸ ਮੌਕੇ ਸ: ਰਾਜ ਮਹਿੰਦਰ ਸਿੰਘ ਮਜੀਠਾ, ਬੀ ਡੀ ਓ ਸੰਦੀਪ ਮਲਹੋਤਰਾ, ਬੀਡੀਪੀਓ ਡਾ: ਸੰਦੀਪ ਮਲਹੋਤਰਾ, ਤਹਿਸੀਲਦਾਰ ਪ੍ਰਵੀਨ ਕੁਮਾਰ ਛਿੱਬਰ, ਸੰਤੋਖ ਸਿੰਘ ਸਮਰਾ, ਜੋਧ ਸਿੰਘ ਸਮਰਾ, ਹਰਵਿੰਦਰ ਸਿੰਘ ਭੁੱਲਰ, ਮੇਜਰ ਸ਼ਿਵਚਰਨ ਸਿੰਘ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਲੀਵਾਲ, ਬਲਰਾਜ ਸਿੰਘ, ਲਖਬੀਰ ਸਿੰਘ ਗਿੱਲ, ਪ੍ਰਭਦਿਆਲ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ, ਪ੍ਰਧਾਨ ਤਰੁਨ ਕੁਮਾਰ ਅਬਰੋਲ, ਨਾਨਕ ਸਿੰਘ ਮਜੀਠਾ, ਪ੍ਰਿੰਸ ਨਈਅਰ, ਸਲਵੰਤ ਸਿੰਘ ਸੇਠ, ਸੁਰਿੰਦਰਪਾਲ ਸਿੰਘ ਗੋਕਲ, ਗੁਰਵੇਲ ਸਿੰਘ ਅਲਕੜ੍ਹੇ, ਦੁਰਗਾ ਦਾਸ, ਧੀਰ ਸਿੰਘ ਦਾਦੂਪੁਰਾ, ਬਾਬਾ ਰਾਮ ਸਿੰਘ ਅਬਦਾਲ, ਦਿਲਬਾਗ ਸਿੰਘ ਗਿੱਲ, ਰੇਸ਼ਮ ਸਿੰਘ ਭੁੱਲਰ, ਸੁਖਦੀਪ ਸਿੰਘ ਦੀਪੀ, ਹੈਪੀ ਮਾਨ, ਅਮਨਦੀਪ ਕੁਮਾਰ ਜੈਂਤੀਪੁਰ, ਡਿੰਪਲ ਅੱਡਾ ਕੱਥੂਨੰਗਲ, ਗੁਰਮੀਤ ਸਿਘ ਅਠਵਾਲ, ਨਰੇਸ਼ ਕੁਮਾਰ, ਭਾਮਾ ਸ਼ਾਹ, ਸ਼ਰਨਬੀਰ ਸਿੰਘ ਰੂਪੋਵਾਲੀ, ਬਲਕਾਰ ਸਿੰਘ ਕੋਟਲਾ,ਮਨਪ੍ਰੀਤ ਸਿੰਘ ਉਪਲ, ਜੋਬਨਪ੍ਰੀਤ ਸਿੰਘ ਸੋਹੀਆਂ, ਬਲਜੀਤ ਸਿੰਘ ਕਲੇਰ, ਬੱਬੀ ਭੰਗਵਾਂ, ਬਾਬਾ ਗੁਰਦੀਪ ਸਿੰਘ ਉਮਰਪੁਰਾ, ਨਿਰਮਲ ਸਿੰਘ ਵੀਰਮ, ਮਨਦੀਪ ਸਿੰਘ ਢਿੰਗਨੰਗਲ, ਜਸਪਾਲ ਸਿੰਘ ਭੋਆ, ਸਵਿੰਦਰ ਸਿੰਘ ਜੇਠੂਨੰਗਲ, ਤਰਸੇਮ ਸਿੰਘ ਸੋਹੀਆਂ, ਜੁਗਰਾਜ ਸਿੰਘ ਹਰੀਆਂ, ਮਿੱਠੂ ਦਾਦੂਪੁਰਾ, ਗੁਰਪ੍ਰੀਤ ਸਿੰਘ ਥਿੰਦ, ਹਰਕੀਰਤ ਸਿੰਘ ਸ਼ਹੀਦ, ਮਨਦੀਪ ਸਿੰਘ ਸ਼ਹਜਾਦਾ, ਹਰਜਿੰਦਰ ਸਿੰਘ ਰੂਪੋਵਾਲੀ, ਪ੍ਰਭਪਾਲ ਸਿੰਘ ਝੰਡੇ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਹਜਾਰਾਂ ਅਕਾਲੀ ਵਰਕਰ ਤੇ ਪੰਚ ਸਰਪੰਚ ਮੌਜੂਦ ਸਨ।