ਜਗਰਾਂਉ, 12 ਦਸੰਬਰ 2019: ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਡਾ. ਨੀਰੂ ਕਤਿਆਲ ਗੁਪਤਾ ਦੀ ਅਗਵਾਈ ਹੇਠ ਜ਼ਿਲੇ ਵਿੱਚ ਚੱਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਸਿਖਲਾਈ ਮੁਕੰਮਲ ਕਰਨ ਉਪਰੰਤ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਕਾਬਲ ਹੋ ਸਕਣ
ਇਸੇ ਤਹਿਤ ਜ਼ਿਲਾ ਲੁਧਿਆਣਾ ਵਿੱਚ ਸੰਕਲਪ ਪ੍ਰੋਜੈਕਟ ਅਧੀਨ ਵੱਡੇ ਪੱਧਰ @ਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਜਿਹੇ ਤੀਸਰੇ ਕੈਂਪ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਗਰਾਂਉ ਵਿਖੇ ਕੀਤਾ ਗਿਆ ਅਤੇ ਲਗਭਗ 250 ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆਪ੍ਰਿੰਸੀਪਲ ਸ੍ਰੀਮਤੀ ਗੁਰਸ਼ਰਨ ਕੌਰ ਨੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ। ਸਮਾਗਮ ਦੌਰਾਨ ਐੱਸ. ਡੀ. ਐੱਮ. ਜਗਰਾਂਉ ਡਾ. ਬਲਜਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨਾਂ ਨੇ ਕੈਂਪ ਵਿੱਚ ਭਾਗ ਲੈਣ ਆਏ ਉਮੀਦਵਾਰਾਂ ਨੂੰ ਉਦਯੋਗ ਦੀਆਂ ਮੰਗਾਂ ਅਨੁਸਾਰ ਮੌਜੂਦਾ ਸਥਿਤੀ ਵਿੱਚ ਕਿੱਤਾਮੁਖੀ ਸਿਖਲਾਈ ਲੈਣ ਲਈ ਪ੍ਰੇਰਿਤ ਕੀਤਾ ਉਨਾਂ ਉਮੀਦਵਾਰਾਂ ਨੂੰ ਕੈਰੀਅਰ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਵੀ ਪ੍ਰੇਰਿਤ ਕੀਤਾ।
ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ (ਡੀਬੀਈਈ) ਤੋਂ ਡਿਪਟੀ ਸੀਈਓ ਸ੍ਰੀ ਨਵਦੀਪ ਸਿੰਘ ਨੇ ਸਰਕਾਰ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਸਾਰੀਆਂ ਸਕੀਮਾਂ ਬਾਰੇ ਦੱਸਿਆ ਜ਼ਿਲਾ ਰੋਜ਼ਗਾਰ ਬਿਓਰੋ ਵੱਲੋ ਪੰਜਾਬ ਸਰਕਾਰ ਦੀਆਂ ਸਹੂਲਤਾਂ ਜਿਵੇਂ ਕਿ ਇਨਾਂ ਉਮੀਦਵਾਰਾਂ ਦੀ ਨੌਕਰੀ ਦੀ ਪਲੇਸਮੈਂਟ, ਮੁਫਤ ਸਿਖਲਾਈ, ਲੋਨ ਦੀਆਂ ਸਹੂਲਤਾਂ ਅਤੇ ਸਿਖਲਾਈ ਤੋਂ ਬਾਅਦ ਕਾਰੋਬਾਰ ਸ਼ੁਰੂ ਕਰਨ ਬਾਰੇ ਦੱਸਿਆ
ਬਲਾਕ ਥੀਮੈਟਿਕ ਮੈਨੇਜਰ ਸ੍ਰੀ ਪ੍ਰਿੰਸ ਨੇ ਦੱਸਿਆ ਕਿ ਜਿਹੜੇ ਉਮੀਦਵਾਰ ਅੱਗੇ ਦੀ ਪੜਾਈ ਜਾਰੀ ਨਹੀਂ ਰੱਖ ਸਕਦੇ ਉਨਾਂ ਨੂੰ ਕੁਝ ਹੁਨਰ ਕੋਰਸ ਵਿਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ ਜਿਸ ਨਾਲ ਨੌਜਵਾਨਾਂ ਨੂੰ ਰੋ੍ਤਗਾਰ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ ਉਨਾਂ ਕਿਹਾ ਕਿ ਇਹ ਸਿਖਲਾਈ ਬਿਲਕੁੱਲ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ਸਿਖ਼ਲਾਈ ਮੁਕੰਮਲ ਹੋਣ 'ਤੇ ਨੌਜਵਾਨਾਂ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਮਿਲਦਾ ਹੈ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨੌਕਰੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ
ਉਨਾਂ ਦੱਸਿਆ ਕਿ ਕੋਈ ਵੀ ਸਕੂਲ/ਕਾਲਜ ਡਰਾਪਆਉਟ ਜਾਂ ਕੋਈ ਵੀ ਬੇਰੁਜ਼ਗਾਰ ਨੌਜਵਾਨ ਇਹ ਸਿਖਲਾਈ ਪ੍ਰਾਪਤ ਕਰ ਸਕਦਾ ਹੈ. ਪੀਐਸਡੀਐਮ ਸਿਖਲਾਈ ਦੇ ਭਾਈਵਾਲਾਂ ਨੇ ਲਗਭਗ 40 ਹੁਨਰ ਦੇ ਕੋਰਸ ਲੁਧਿਆਣਾ ਜ਼ਿਲੇ ਵਿੱਚ ਸ਼ੁਰੂ ਕੀਤੇ ਹੋਏ ਹਨ ਅਤੇ ਕੋਈ ਵੀ ਇਹਨਾਂ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦਾ ਹੈ ਕਿਸੇ ਵੀ ਕਿਸਮ ਦੇ ਹੁਨਰ ਕੋਰਸ ਦੀ ਜਾਣਕਾਰੀ ਲਈ ਯੋਗ ਉਮੀਦਵਾਰ 9646238300 'ਤੇ ਸੰਪਰਕ ਕਰ ਸਕਦੇ ਹਨ ਅਤੇ ਸਿਹਤ ਨਾਲ ਸਬੰਧਤ ਕਿਸੇ ਵੀ ਹੁਨਰਮੰਦ ਕੋਰਸਾਂ ਲਈ ਸ਼੍ਰੀ ਅਨੁਰਾਗ ਸਿੰਘ ਨਾਲ 8200212118 'ਤੇ ਸੰਪਰਕ ਕਰ ਸਕਦੇ ਹਨ
ਕੇਨਰਾ ਬੈਂਕ ਦੇ ਸੀਨੀਅਰ ਮੈਨੇਜਰ ਸ੍ਰ. ਪਰਮਿੰਦਰ ਸਿੰਘ ਨੇ ਦੱਸਿਆ ਕਿ ਯੋਗ ਉਮੀਦਵਾਰ ਅਸਾਨੀ ਨਾਲ ਲੋਨ ਪ੍ਰਾਪਤ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ