← ਪਿਛੇ ਪਰਤੋ
ਮਿਜ਼ੋਰਮ, 12 ਦਸੰਬਰ 2019 - ਮਿਜ਼ੋਰਮ ਦੀਆਂ ਸਟੇਟ ਗੇਮਸ ਦੌਰਾਨ ਇੱਕ ਵਾਲੀਬਾਲ ਦੀ ਖਿਡਾਰਨ ਵੱਲੋਂ ਆਪਣੇ ਸੱਤ ਮਹੀਨੇ ਦੇ ਬੱਚੇ ਨੂੰ ਮੈਚ 'ਚ ਮਿਲੇ ਹਾਫ ਟਾਈਮ ਦੌਰਾਨ ਮੈਦਾਨ 'ਚ ਹੀ ਦੁੱਧ ਪਿਲਾਇਆ ਗਿਆ। ਜਿਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਲੀਬਾਲ ਦੀ ਖਿਡਾਰਨ ਦਾ ਨਾਂਅ ਲਾਲਵੇਂਤਲਾਂਗੀ ਤੂਈਕੂਮ ਹੈ ਜਿਸ ਨੇ ਆਪਣੇ ਮੈਚ ਦੌਰਾਨ ਮਿਲੇ ਹਾਫ ਟਾਈਮ 'ਚ ਆਪਣੇ ਬੱਚੇ ਨੂੰ ਦੁੱਧ ਪਿਲਾਇਆ। ਵਾਲੀਬਾਲ ਦੀ ਖਿਡਾਰਨ ਦੀ ਹਰ ਪਾਸਿਓ ਸਹਾਰਨਾ ਹੋ ਰਹੀ ਹੈ ਇਸ ਤੋਂ ਬਿਨਾਂ ਮਿਜ਼ੋਰਮ ਦੇ ਖੇਡ ਮੰਤਰੀ ਵੱਲੋਂ ਵਾਲੀਬਾਲ ਖਿਡਾਰਨ ਤੂਈਕੂਮ ਨੂੰ 10 ਹਜ਼ਾਰ ਰੁਪਾਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ।
Total Responses : 189