50 ਫੀਸਦੀ ਭਾਰਤੀ ਡਿਸਕਾਉਂਟ ਸਕੀਮਾਂ ਦਾ ਹੋ ਜਾਂਦੇ ਹਨ ਸ਼ਿਕਾਰ : ਮੈਕੇਫੀ
ਨਵੀਂ ਦਿੱਲੀ, 12 ਦਸੰਬਰ, 2019 : ਆਪਣੀ ਸਾਲ ਦੇ ਅੰਤ ਦੇ ਹੋਲੀਡੇਅ ਸਰਵੇਖਣ ਵਿਚ ਮੈਕੇਫੀ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ 2019 ਦੌਰਾਨ ਭਾਰਤੀ ਲੋਕ ਤਿਓਹਾਰਾਂ ਦੇ ਸੀਜ਼ਨ ਦੀਆਂ ਸੇਲਜ਼ ਤੇ ਡਿਸਕਾਉਂਟ ਸਕੀਮਾਂ ਦਾ ਸ਼ਿਕਾਰ ਹੋਏ ਹਨ।
'ਏ ਕ੍ਰਿਸਮਸ ਕੈਰੋਲ : ਸਕੈਮ ਐਡੀਸ਼ਨ' ਨਾਂ ਦੀ ਰਿਪੋਰਟ ਵਿਚ ਇਹ ਦੱਸਿਆ ਗਿਆ ਕਿ 53.6 ਫੀਸਦੀ ਭਾਰਤੀ ਲੋਕ ਧੋਖਾਦੇਣ ਵਾਲੀਆਂ ਐਪਸ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ 56.1 ਫੀਸਦੀ ਲੋਕ ਡਿਸਕਾਉਂਟ ਸਕੀਮਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਵਿਚ ਇਹ ਵੀ ਦੱਸਿਆ ਕਿ 28.6 ਫੀਸਦੀ ਭਾਰਤੀਆਂ ਨੇ ਜਾਅਲੀ ਆਨਲਾਈਨ ਰਿਟੇਲ ਵੈਬਸਾਈਟਾਂ 'ਤੇ 20 ਹਜ਼ਾਰ ਰੁਪਏ ਤੋਂ ਵੱਧ ਤੱਕ ਗੁਆ ਲਏ ਹਨ ਜਦਕਿ 78.6 ਫੀਸਦੀ ਨੇ ਸੀਜ਼ਨ ਦੌਰਾਨ ਟਰੈਵਲ ਰਿਆਇਤਾਂ ਦੇਣ ਵਾਲੀਆ ਵੈਬਸਾਈਟਾਂ ਹੱਥੋਂ ਧੋਖੇ ਖਾਧੇ ਹਨ।
ਭਾਰਤ ਵਿਚ ਇਸ ਸਾਲ ਦੌਰਾਨ ਈਮੇਲ ਜ਼ਰੀਏ ਸਭ ਤੋਂ ਵੱਧ ਘੁਟਾਲੇ ਹੋਏ, ਇਸ ਮਗਰੋਂ ਧੋਖਾ ਦੇਣ ਵਾਲੀਆਂ ਐਪਸ, ਡਿਸਕਾਉਂਟ ਯੋਜਨਾਵਾਂ/ਸਕੀਮਾਂ, ਫਿਲਮਾਂ ਦੀ ਸਟ੍ਰੀਮਿੰਗ ਤੇ ਡਾਊਨਲੋਡ ਅਤੇ ਸੰਗੀਤ ਦੀ ਸਟ੍ਰੀਮਿੰਗ ਤੇ ਡਾਊਨਲੋਡ ਦੇ ਵਾਅਦੇ ਵਾਲੀਆਂ ਵੈਬਸਾਈਟਾਂ ਹੱਥੋਂ ਧੋਖੇ ਖਾਧੇ ਹਨ।