ਪੰਜਾਬ ਦੇ ਗਵਰਨਰ ਕੱਲ ਨੂੰ ਕਰਨਗੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਉਦਘਾਟਨ
ਗਵਰਨਰ ਬਦਨੌਰ, ਕੈਪਟਨ ਅਮਰਿੰਦਰ ਸਿੰਘ, ਸਰ ਮਾਰਕ ਟੱਲੀ, ਰਵੀਸ ਕੁਮਾਰ, ਇਤਿਹਾਸਕਾਰ ਪੁਸਪੇਸ ਪੰਤ, ਵੀਰਤਾ ਪੁਰਸਕਾਰ ਜੇਤੂ ਮਿਲਟਰੀ ਸਬੰਧੀ ਮਾਮਲਿਆਂ ਬਾਰੇ ਵਿਚਾਰ ਕਰਨਗੇ ਸਾਂਝੇ
ਬਾਬਾ ਬੰਦਾ ਸਿੰਘ ਬਹਾਦਰ, ਮੱਧਕਾਲੀਨ ਇਤਿਹਾਸ ਅਤੇ ਹੋਰ ਵਿਸ਼ੇ ਪੈਨਲ ਚਰਚਾਵਾਂ ਦਾ ਬਣਨਗੇ ਕੇਂਦਰ
ਸੰਵਾਦ-28 ਵੀਰਤਾ ਪੁਰਸਕਾਰ ਜੇਤੂ ਯੁੱਧ ਦੇ ਮੈਦਾਨ ਨਾਲ ਸਬੰਧਤ ਕਹਾਣੀਆਂ ਕਰਨਗੇ ਸਾਂਝੀਆਂ
ਮਿਲਟਰੀ ਨਾਲ ਸਬੰਧਤ 15 ਪੁਸਤਕਾਂ 'ਤੇ ਕੀਤੀ ਜਾਵੇਗੀ ਵਿਚਾਰ ਚਰਚਾ
ਚੰਡੀਗੜ੍ਹ, 12 ਦਸੰਬਰ 2019: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੋਚ- ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ.) ਦਾ ਤੀਜਾ ਅਡੀਸ਼ਨ- ਫਿਰ ਤੋਂ ਡਿਫੈਂਸ਼ ਸਬੰਧੀ ਮੁੱਦਿਆਂ ਅਤੇ ਉਨ੍ਹਾਂ ਵਿਆਕਤੀਆਂ ਜਿਹਨਾਂ ਦੀ ਬਹਾਦਰੀ ਅਤੇ ਕੁਰਬਾਨੀ ਨੇ ਇਸ ਸੰਸਾਰ ਨੂੰ ਸਦਭਾਵਨਾ ਨਾਲ ਰਹਿਣ ਲਈ ਢੁਕਵਾਂ ਸਥਾਨ ਬਣਾਇਆ ਹੈ, ਦੇ ਕਿੱਸਿਆਂ ਨਾਲ ਲੋਕਾਂ ਨੂੰ ਰੂਬਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਫੌਜ ਦੇ ਵੱਖ ਵੱਖ ਪਹਿਲੂਆਂ 'ਤੇ ਵਿਚਾਰ ਵਟਾਂਦਰੇ ਦੀ ਅਗਵਾਈ ਕਰਦਿਆਂ ਅਤੇ ਹਥਿਆਰਬੰਦ ਸੈਨਾਵਾਂ ਵਿਚ ਦੇਸ ਦੀ ਸੇਵਾ ਕਰਨ ਸਬੰਧੀ ਆਪਣੇ ਤਜਰਬਿਆਂ ਨੂੰ ਸਾਂਝਾ ਕਰਦਿਆਂ, ਕੈਪਟਨ ਅਮਰਿੰਦਰ ਸਿੰਘ ਇਸ ਮੇਲੇ ਦੌਰਾਨ ਯੁੱਧ ਦੇ ਮੈਦਾਨ ਅਤੇ ਸਾਹਿਤਕ ਖੇਤਰ ਵਿਚੋਂ ਸਭ ਤੋਂ ਮਾਹਿਰ ਵਿਅਕਤੀਆਂ ਨੂੰ ਰੂਬਰੂ ਕਰਵਾ ਰਹੇ ਹਨ।
ਚੰਡੀਗੜ੍ਹ ਦੇ ਲੇਕ ਕਲੱਬ ਵਿਖੇ 13 ਦਸੰਬਰ ਤੋਂ 15 ਦਸੰਬਰ ਤੱਕ ਤਿੰਨ ਦਿਨ ਚੱਲਣ ਵਾਲੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਬਦਨੌਰ ਕਰਨਗੇ। ਉਹਨਾਂ ਨਾਲ ਉੱਘੇ ਸਾਹਿਤਕਾਰ ਸਰ ਮਾਰਕ ਟੂਲੀ, ਇਤਿਹਾਸਕਾਰ ਪੁਸਪੇਸ ਪੰਤ, ਰੈਮਨ ਮੈਗਸੇਸੇ ਐਵਾਰਡੀ ਰਵੀਸ ਕੁਮਾਰ, ਬਹਾਦਰੀ ਪੁਰਸਕਾਰ ਜੇਤੂ ਅਤੇ ਰੱਖਿਆ ਮਾਹਰ ਇਸ ਫੈਸਟ ਵਿੱਚ ਮੌਜੂਦ ਹੋਣਗੇ ਅਤੇ ਹਾਜਰੀ ਲਗਾਉਣ ਵਾਲੇ ਸੈਲਾਨੀਆਂ ਨੂੰ ਵੱਖ-ਵੱਖ ਮੁੱਦਿਆਂ 'ਤੇ ਕੇਂਦ੍ਰਤ ਸੈਸਨਾਂ ਦੇ ਸਮੂਹਾਂ ਵਿਚ ਸਾਮਲ ਕੀਤਾ ਜਾਵੇਗਾ।
13 ਦਸੰਬਰ ਤੋਂ 15 ਦਸੰਬਰ ਤੱਕ ਆਯੋਜਿਤ ਹੋਣ ਵਾਲੇ ਇਸ ਫੈਸਟ ਦੌਰਾਨ ਸੈਨਿਕ ਇਤਿਹਾਸ ਤੋਂ ਲੈ ਕੇ ਯੁੱਧਾਂ ਅਤੇ ਮੌਜੂਦਾ ਸਾਈਬਰ ਸੁਰੱਖਿਆ ਮਾਮਲਿਆਂ ਤੱਕ ਦੇ ਵਿਸਆਿਂ 'ਤੇ ਪੈਨਲ ਚਰਚਾ ਕਰਵਾਈ ਜਾਵੇਗੀ। ਇਸ ਦੌਰਾਨ ਸੰਵਾਦ ਸੈਸ਼ਨ ਵਿੱਚ ਬਹਾਦਰੀ ਪੁਰਸਕਾਰ ਜੇਤੂਆਂ ਵੱਲੋਂ ਲੜਾਈ ਦੇ ਮੈਦਾਨ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਇਹਨਾਂ ਤਿੰਨ ਦਿਨਾਂ ਦੌਰਾਨ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਣਨ 'ਤੇ ਜੋਸ਼ ... ਜਜਬਾ ਅਤੇ ਜਨੂੰਨ ... 'ਤੇ ਅਧਾਰਿਤ ਵਿਸੇਸ ਆਡੀਓ ਵਿਜੁਅਲ ਸੋਅ ਕਲੈਰੀਅਨ ਕਾਲ ਥੀਏਟਰ ਆਯੋਜਿਤ ਕਰਵਾਏ ਜਾਣਗੇ।
13 ਦਸੰਬਰ ਨੂੰ ਸਥਾਨ-ਏ ਵਿਖੇ (ਸਿਪਾਹੀ ਈਸਰ ਸਿੰਘ ਵੀਰ ਚੱਕਰ 28 ਪੰਜਾਬੀ/2 ਸਿੱਖ) ਵਿਖੇ 'ਹਲਦੀਘਾਟੀ ਦੀ ਲੜਾਈ ਦਾ ਵਿਜੇਤਾ ਕੌਣ ਸੀ' ਵਿਸ਼ੇ 'ਤੇ ਪਹਿਲੀ ਵਿਚਾਰ-ਚਰਚਾ ਕਰਵਾਈ ਜਾਵੇਗੀ। ਵਿਚਾਰ-ਵਟਾਂਦਰੇ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਅਤੇ ਇਰਫਾਨ ਹਬੀਬ ਹੋਣਗੇ, ਜਦੋਂਕਿ ਲੈਫਟੀਨੈਂਟ ਜਨਰਲ ਭੁਪਿੰਦਰ ਸਿੰਘ ਸੰਚਾਲਕ ਹੋਣਗੇ। ਇਸ ਤੋਂ ਬਾਅਦ ਮੇਕ ਇਨ ਇੰਡੀਆ ਅਤੇ ਰਾਸਟਰ ਦੀ ਸੁਰੱਖਿਆ ਬਾਰੇ ਸੈਸਨ ਹੋਵੇਗਾ ਜਿਸ ਵਿਚ ਰਾਹੁਲ ਬੇਦੀ ਸੰਚਾਲਕ ਹੋਣਗੇ ਅਤੇ ਪੈਨਲਿਸਟ ਅਮਿਤ ਕੌਸੀਸ, ਰਾਜੀਵ ਚੰਦਰਸੇਖਰ ਐਮ.ਪੀ., ਡਾ: ਵਿਵੇਕ ਲਾਲ, ਲੈਫਟੀਨੈਂਟ ਜਨਰਲ ਅਰੁਣ ਸਾਹਨੀ ਅਤੇ ਜਨਰਲ .ਵੀਪੀ. ਮਲਿਕ ਵਿਚਾਰ ਵਟਾਂਦਰੇ ਕਰਨਗੇ।
“ਡਿਡ ਦਾ ਵੈਟਲ ਆਫ ਕੋਹੀਮਾ ਸੇਵ ਇੰਡੀਆ” ਵਿਸ਼ੇ 'ਤੇ ਪੈਨਲ ਵਿਚਾਰ-ਵਟਾਂਦਰੇ ਲਈ ਸੰਚਾਲਕ ਐਸ.ਕਿਊ.ਐਨ ਐਲ.ਡੀ.ਆਰ. ਰਾਣਾ ਛੀਨਾ ਹੋਣਗੇ, ਜਦੋਂਕਿ ਪੈਨਲਿਸਟਾਂ ਵਿੱਚ ਕਰਨਲ ਡਾ ਰਾਬਰਟ ਲਿਮੈਨ, ਲੈਫਟੀਨੈਂਟ ਜਨਰਲ ਜੇ.ਐਸ. ਬਾਜਵਾ, ਯੈੱਫਬਾ ਮੀਟਾਈ ਕਾਂਗਜਮ ਅਤੇ ਬ੍ਰਿਗੇਡ ਐਲਨ ਮੱਲਿਨਸਨ ਸਾਮਲ ਹੋਣਗੇ। ਤਾਲਿਬਾਨ ਅਤੇ ਆਈ.ਐਸ.ਆਈ.ਕੇ. ਇਨ ਕਸਮੀਰ ਵਿਸ਼ੇ 'ਤੇ ਪੈਨਲ ਚਰਚਾ ਵਿੱਚ ਲੈਫਟੀਨੈਂਟ ਜਨਰਲ ਅਟਾ ਹਸਨੈਨ ਸੰਚਾਲਕ ਹੋਣਗੇ, ਜਦੋਂਕਿ ਪੈਨਲ ਦੇ ਮੈਂਬਰਾਂ ਵਿੱਚ ਲੈਫਟੀਨੈਂਟ ਜਨਰਲ ਡੀ.ਐਸ. ਹੁੱਡਾ, ਅਭਿਨਵ ਕੁਮਾਰ ਅਤੇ ਏ.ਐਸ. ਦੂਲਤ, ਆਈ.ਪੀ.ਐਸ. ਸ਼ਾਮਲ ਹੋਣਗੇ। ਇਸੇ ਤਰ੍ਹਾਂ, ਵੈਨਯੂ ਬੀ (2 / ਲੈਫਟੀਨੈਂਟ ਪ੍ਰਮਿੰਦਰਾ ਸਿੰਘ ਭਗਤ, ਵੀਰ ਚੱਕਰ, ਬੰਬੇ ਸੈਪਰਜ) ਵਿਖੇ ਦਿਲੀ ਫਤਿਹ-ਬੰਦਾ ਸਿੰਘ ਬਹਾਦਰ ਤੋਂ ਰਣਜੀਤ ਸਿੰਘ ਦੇ ਦੌਰ ਦਾ ਜੰਗੀ ਇਤਿਹਾਸ (ਪੰਜਾਬੀ) ਵਿਸ਼ੇ 'ਤੇ ਵਿਚਾਰ ਵਟਾਂਦਰੇ ਦਾ ਸੰਚਾਲਨ ਬੱਬੂ ਤੀਰ ਨੂੰ ਕਰਨਗੇ, ਜਦੋਂ ਕਿ ਪ੍ਰੋ. ਜਸਬੀਰ ਸਿੰਘ ਅਤੇ ਡਾ. ਅਮਨਪ੍ਰੀਤ ਸਿੰਘ ਪੈਨਲ ਦੇ ਮੈਂਬਰ ਹੋਣਗੇ। ਮੱਧਯੁਗੀ ਸੈਨਿਕ ਆਰਕੀਟੈਕਚਰ-ਭਾਰਤ ਦੇ ਕਿਲ੍ਹੇ ਵਿਸ਼ੇ 'ਤੇ ਵਿਚਾਰ ਦਾ ਸੰਚਾਲਨ ਪ੍ਰਸਿੱਧ ਇਤਿਹਾਸਕਾਰ ਪ੍ਰੋ. ਪੁਸਪੇਸ ਪੰਤ ਕਰਨਗੇ, ਜਦੋਂਕਿ ਪੈਨਲ ਦੇ ਮੈਂਬਰ ਲੈਫਟੀਨੈਂਟ ਜਨਰਲ ਡੀ.ਡੀ.ਐਸ. ਸੰਧੂ, ਅਮਿਤਾ ਬੇਗ ਅਤੇ ਜੀ.ਐਸ. ਚੰਨੀ ਹੋਣਗੇ।
ਇਸ ਤੋਂ ਬਾਅਦ ਆਈ.ਐਸ.ਆਈ., ਤਾਲਿਬਾਨ ਅਤੇ ਅਫਗਾਨਿਸਤਾਨ 'ਤੇ ਵਿਚਾਰ ਵਟਾਂਦਰੇ ਦੌਰਾਨ ਤਿਲਕ ਦੇਵਾਸਰ ਸੰਚਾਲਨ ਕਰਨਗੇ ਅਤੇ ਪੈਨਲ ਦੇ ਮੈਂਬਰਾਂ ਵਿੱਚ ਵੀ. ਬਾਲਚੰਦਰਨ, ਵਿਵੇਕ ਕਾਟਜੂ, ਕ੍ਰਿਸਟੀਨ ਫੇਅਰ ਅਤੇ ਮੇਜਰ ਜਨਰਲ ਬੀ.ਕੇ. ਸਰਮਾ ਸ਼ਾਮਲ ਹੋਣਗੇ। ਚੀਨ ਦੀ ਬੈਲਟ ਅਤੇ ਰੋਡ ਦੀ ਉਲਝਣ ਵਿਸ਼ੇ 'ਤੇ ਵਿਚਾਰ ਵਟਾਂਦਰੇ ਦਾ ਸੰਚਾਲਨ ਸੀ ਰਾਜਾ ਮੋਹਨ ਕਰਨਗੇ, ਜਦੋਂ ਕਿ ਪੈਨਲਿਸਟਾਂ ਵਿੱਚ ਜੈਦੇਵ ਰਾਨਾਡੇ, ਮੇਜਰ ਜਨਰਲ ਜੀ.ਜੀ. ਦਵੀਵੇਦੀ ਅਤੇ ਤਿਲਕ ਦੇਵਾਸ਼ੇਰ ਸਾਮਲ ਹੋਣਗੇ। ਵੈਨਯੂ ਸੀ (ਹਵਲਦਾਰ ਉਮਰਾਓ ਸਿੰਘ, ਵੀਰ ਚੱਕਰ) ਵਿਖੇ ਜੰਗ ਅਤੇ ਮਿਲਟਰੀ ਨਾਲ ਸਬੰਧਤ 10 ਕਿਤਾਬਾਂ 'ਤੇ ਵਿਚਾਰ ਵਟਾਂਦਰੇ ਹੋਣਗੇ।
ਇਸੇ ਦੌਰਾਨ, ਦੂਜੇ ਦਿਨ 14 ਦਸੰਬਰ ਨੂੰ, ਜਲ੍ਹਿਆਂਵਾਲਾ ਬਾਗ ਕਤਲੇਆਮ ਅਤੇ ਆਜ਼ਾਦੀ ਅੰਦੋਲਨ ਬਾਰੇ ਪੈਨਲ ਵਿਚਾਰ-ਵਟਾਂਦਰੇ ਵਿੱਚ ਕਿਸ਼ਵਰ ਦੇਸਾਈ ਸੰਚਾਲਕ ਵਜੋਂ ਹੋਣਗੇ ਅਤੇ ਪੈਨਲ ਦੇ ਮੈਂਬਰਾਂ ਵਿੱਚ ਡਾ. ਗੈਵਿਨ ਰੈਂਡ, ਪ੍ਰੋ. ਸੁਖਦੇਵ ਸਿੰਘ ਸੋਹਲ, ਮਨੀਸ਼ ਤਿਵਾੜੀ ਅਤੇ ਵਾਲਟਰ ਰੀਡ ਸ਼ਾਮਲ ਹੋਣਗੇ। ਬਾਲਾਕੋਟ ਦੇ ਸੰਦੇਸ਼ ਨੂੰ ਸਮਝਣ 'ਤੇ ਪੈਨਲ ਵਿਚਾਰ ਵਟਾਂਦਰੇ ਨੂੰ ਏਅਰ ਮਾਰਸ਼ਲ ਕੇ.ਕੇ. ਨੋਹਰ ਨੂੰ ਸੰਚਾਲਕ ਵਜੋਂ ਪੇਸ ਕਰਨਗੇ। ਵਿਚਾਰ ਵਟਾਂਦਰੇ ਲਈ ਪੈਨਲਿਸਟਾਂ ਵਿੱਚ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ, ਸਮੀਰ ਜੋਸ਼ੀ, ਪ੍ਰਵੀਨ ਸਾਹਨੀ ਅਤੇ ਐਲਨ ਵਾਰਨ ਸਾਮਲ ਹੋਣਗੇ।
ਇਸੇ ਤਰ੍ਹਾਂ, 'ਦ ਅਨਾਰਚੇ: ਦਿ ਰਿਲੈਨਟੈਂਸ ਰਾਈਜ ਆਫ਼ ਦਾ ਈਸਟ ਇੰਡੀਆ ਕੰਪਨੀ ਐਂਡ ਐਂਪਾਇਰ' ਸਬੰਧੀ ਵਿਚਾਰ-ਵਟਾਂਦਰ ਨੂੰ ਸਰ ਮਾਰਕ ਟੱਲੀ ਨਾਲ ਸੰਚਾਲਿਤ ਕਰਨਗੇ। ਪੈਨਲਿਸਟ ਓਲੀਵਰ ਐਵਰਟ ਵੱਖ-ਵੱਖ ਫੀਲਡਾਂ ਵਿੱਚ ਭਾਰਤ ਨੂੰ ਬ੍ਰਿਟੇਨ ਦੇ ਯੋਗਦਾਨ ਬਾਰੇ 20-30 ਮਿੰਟ ਦੀ ਆਡੀਓ-ਵਿਜ਼ੂਅਲ ਪ੍ਰਸਤੁਤੀ ਦੇਣਗੇ। ਇੱਕ ਹੋਰ ਪੈਨਲ ਦੇ ਮੈਂਬਰ ਵਾਲਟਰ ਰੀਡ ਹੋਣਗੇ। ਇੰਫਾਲ: ਜਾਪਾਨੀ ਸਾਮਰਾਜ ਦੀ ਆਖਰੀ ਲੜਾਈ ਸਬੰਧੀ ਸੈਸ਼ਨ ਨੂੰ ਮੇਜਰ ਜਨਰਲ ਏ.ਪੀ. ਸਿੰਘ ਨੂੰ ਸੰਚਾਲਕ ਵਜੋਂ ਨਿਭਾਉਣਗੇ, ਜਦੋਂਕਿ ਪੈਨਲ ਦੇ ਮੈਂਬਰ ਕਰਨਲ ਡਾ. ਰਾਬਰਟ ਲਿਮੈਨ, ਅਰੰਮਭਮ ਅਗੰਬਾ ਸਿੰਘ, ਪੁਸ਼ਪਿੰਦਰ ਸਿੰਘ ਅਤੇ ਬ੍ਰਿਗੇਡੀਅਰ ਐਲਨ ਮਲਿਨਸਨ ਹੋਣਗੇ।
ਸੈਸ਼ਨ ਸਥਾਨ-ਬੀ ਵਿਖੇ 'ਜੀਨਗਿਜਮ ਅਤੇ ਹਾਇਪਰ- ਨੈਸ਼ਨਲਿਜਮ- ਇੱਕ ਇੰਡੀਅਨ ਪਰਾਸਪੈਕਟਿਵ' ਦਾ ਸੰਚਾਲਨ ਸਰ ਮਾਰਕ ਟੱਲੀ ਕਰਨਗੇ ਅਤੇ ਪੈਨਲਿਸਟਾਂ ਵਿੱਚ ਸਵਾਤੀ ਚਤੁਰਵੇਦੀ ਅਤੇ ਕਨੂੰ ਪ੍ਰਿਆ ਸ਼ਾਮਲ ਹੋਣਗੇ। ਉਸੇ ਦਿਨ 'ਏਕ ਔਰ ਸਤਿਆਗ੍ਰਹਿ ਭਾਰਤ ਕੀ ਆਤਮਾ ਕੇ ਲੀਏ (ਹਿੰਦੀ) ਦੇ ਸੈਸ਼ਨ ਦਾ ਸੰਚਾਲਨ ਅਰਫਾ ਖਾਨੁਮ ਸ਼ੇਰਵਾਨੀ ਕਰਨਗੇ, ਜਦੋਂਕਿ ਪੈਨਲ ਦੇ ਮੈਂਬਰ ਰਵੀਸ਼ ਕੁਮਾਰ ਅਤੇ ਮਨੀਸ਼ ਤਿਵਾੜੀ ਹੋਣਗੇ।
ਫੀਲਡ ਮਾਰਸ਼ਲ ਸਲਿਮ ਦੀ ਲੀਡਰਸਪਿ ਅਤੇ ਮੁਹਿੰਮਾਂ ਬਾਰੇ ਵਿਚਾਰ ਵਟਾਂਦਰੇ ਦਾ ਸੰਚਾਲਨ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਕਰਨਗੇ ਅਤੇ ਪੈਨਲ ਦੇ ਮੈਂਬਰਾਂ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਕਰਨਲ ਡਾ. ਰਾਬਰਟ ਲਿਮੈਨ ਅਤੇ ਬ੍ਰਿਗੇਡ ਐਲਨ ਮਲਿਨਸਨ ਸ਼ਾਮਲ ਹੋਣਗੇ। ਸਪਾਈਮਾਸਟਰਜ਼ ਅਤੇ ਸਾਈਬਰ 'ਤੇ ਵਿਚਾਰ ਵਟਾਂਦਰੇ - ਯੁੱਧ ਅਤੇ ਪੀਸ 'ਚ ਇੰਟੈਲੀਜੈਂਸ ਨੂੰ ਕੇ.ਸੀ. ਵਰਮਾ ਦੁਆਰਾ ਸੰਚਾਲਿਤ ਕੀਤਾ ਜਾਵੇਗਾ ਅਤੇ ਪੈਨਲ ਦੇ ਮੈਂਬਰਾਂ ਵਿੱਚ ਲੈਫਟੀਨੈਂਟ ਜਨਰਲ ਸੰਜੀਵ ਲੰਗਰ, ਜੈਦੇਵ ਰਾਨੇਡੇ ਅਤੇ ਰੀਤੂ ਸਾਰਿਨ ਸਾਮਲ ਹੋਣਗੇ। ਸੈਸ਼ਨ ਸਥਾਨ-ਸੀ ਵਿਖੇ 6 ਕਿਤਾਬਾਂ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਸਮਾਪਤੀ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਆਖਰੀ ਦਿਨ ਸੈਸ਼ਨ ਸਥਾਨ-ਏ ਵਿੱਚ ਰਨ ਸਾਈਲੈਂਟ, ਰਨ ਡੀਪ, ਸਟਰਾਈਕ ਹਾਰਡ ਬਾਰੇ ਪੈਨਲ ਵਿਚਾਰ ਵਟਾਂਦਰੇ ਹੋਣਗੇ। ਇਹ ਸੈਸ਼ਨ ਐਡਮਿਰਲ ਸੁਨੀਲ ਲਾਂਬਾ ਦੁਆਰਾ ਸੰਚਾਲਨ ਕੀਤਾ ਜਾਵੇਗਾ, ਜਦੋਂਕਿ ਪੈਨਲ ਦੇ ਮੈਂਬਰ ਵੀ. ਐਡਮਿਰਲ ਏ. ਕੇ. ਸਿੰਘ, ਭਰਤ ਕਰਨਡ ਅਤੇ ਆਰ ਐਡਮਿਰਲ ਮੋਨਟੀ ਖੰਨਾ ਹੋਣਗੇ। 'ਧਾਰਾ 370 ਅਤੇ ਮੌਤ' ਵਿਸ਼ੇ 'ਤੇ ਵਿਚਾਰ-ਵਟਾਂਦਰੇ ਦੌਰਾਨ ਏ.ਐਸ. ਦੁੱਲਟ ਨੂੰ ਸੰਚਾਲਕ ਦੇ ਰੂਪ ਵਿੱਚ ਨਜ਼ਰ ਆਉਣਗੇ, ਜਦੋਂਕਿ ਪੈਨਲ ਦੇ ਮੈਂਬਰਾਂ ਵਿੱਚ ਰਾਮ ਮਾਧਵ, ਮਨੋਜ ਜੋਸ਼ੀ ਅਤੇ ਲੈਫਟੀਨੈਂਟ ਜਨਰਲ ਡੀ.ਐਸ ਹੁੱਡਾ ਸ਼ਾਮਲ ਹੋਣਗੇ। ਇੱਥੇ ਹੀ ਯੂਨਾਈਟਿਡ ਕਿੰਗਡਮ ਮਿਲਟਰੀ ਟੀਮ ਨਾਲ ਇਕ ਦਿਲਚਸਪ ਸੈਸ਼ਨ 'ਸੋਲਜ਼ਰ ਟੂ ਸੋਲਜ਼ਰ' ਵੀ ਹੋਵੇਗਾ।
ਇਸੇ ਤਰ੍ਹਾਂ ਸੈਸ਼ਨ ਸਥਾਨ-ਬੀ ਵਿਖੇ 'ਕ੍ਰਿਏਸ਼ਨ ਆਫ਼ ਦ ਪੋਸਟ ਆਫ਼ ਚੀਫ਼ ਆਫ਼ ਡਿਫੈਂਸ ਸਟਾਫ' ਵਿਸ਼ੇ 'ਤੇ ਵਿਚਾਰ ਵਟਾਂਦਰੇ ਲਈ ਲੈਫਟੀਨੈਂਟ ਜਨਰਲ ਅਦਿੱਤਿਆ ਸਿੰਘ ਸੰਚਾਲਕ ਹੋਣਗੇ, ਜਦਕਿ ਪੈਨਲਿਸਟਾਂ ਵਿੱਚ ਸੇਖਰ ਦੱਤ ਅਤੇ ਐਡਮਿਰਲ ਵੀ.ਐਸ. ਸ਼ੇਖਾਵਤ ਸ਼ਾਮਲ ਹੋਣਗੇ। ਕਾਰਗਿਲ ਯੁੱਧ ਤੋਂ ਸਿੱਖੇ ਪਾਠ ਅਤੇ ਲੈਫਟੀਨੈਂਟ ਜਨਰਲ ਪੀ. ਕੇ. ਸਿੰਘ ਨਾਲ ਬਤੌਰ ਸੰਚਾਲਕ ਵਜੋਂ ਵਿਚਾਰ ਵਟਾਂਦਰੇ ਬਾਰੇ ਵਿਚਾਰ ਵਟਾਂਦਰੇ ਵੀ ਕੀਤੇ ਜਾਣਗੇ, ਜਦੋਂਕਿ ਪੈਨਲ ਦੇ ਮੈਂਬਰਾਂ ਵਿੱਚ ਲੈਫਟੀਨੈਂਟ ਜਨਰਲ ਜੇ.ਐਸ. ਚੀਮਾ ਅਤੇ ਸੇਖਰ ਦੱਤ ਹੋਣਗੇ। 'ਕੀ ਰੈੱਡ ਕਾਰੀਡੋਰ ਅਸਲ ਵਿੱਚ ਮੌਜੂਦ ਹੈ?' ਬਾਰੇ ਵਿਚਾਰ ਵਟਾਂਦਰੇ ਲਈ ਅਜੇ ਸਾਹਨੀ ਸੰਚਾਲਕ ਦੀ ਭੂਮਿਕਾ 'ਚ ਹੋਣਗੇ ਅਤੇ ਪੈਨਲਿਸਟਾਂ ਵਿੱਚ ਅਰੁਣ ਭਗਤ, ਬ੍ਰਿਗੇਡੀਅਰ ਬੀ. ਕੇ.ਪੋਂਵਰ, ਨੰਦਿਨੀ ਸੁੰਦਰ ਅਤੇ ਐਚ. ਜੇ. ਡੋਰਾ ਆਦਿ ਸ਼ਮੂਲੀਅਤ ਕਰਨਗੇ।