ਟਰਾਂਸਲਿੰਕ ਮੇਅਰਜ਼ ਕੌਂਸਲ ਦੀ ਮੀਟਿੰਗ
ਡੱਗ ਮੈਕੱਲਮ ਨੇ ਇਕ ਵਾਰ ਫੇਰ ਲਿਆ ਰਾਈਡ-ਹੇਲਿੰਗ ਵਿਰੁੱਧ ਸਟੈਂਡ
ਹਰਦਮ ਮਾਨ
ਸਰੀ, 13 ਦਸੰਬਰ, 2019 : ਅੱਜ ਨਿਊ ਵੈਸਟਮਿਨਸਟਰ ਵਿਖੇ ਟਰਾਂਸਲਿੰਕ ਮੇਅਰਜ਼ ਕੌਂਸਲ ਦੀ ਮੀਟਿੰਗ ਵਿਚ ਸਰੀ ਦੇ ਮੇਅਰ ਡੱਗ ਮੈਕਲਮ ਨੇ ਇਕ ਵਾਰ ਫੇਰ ਰਾਈਡ-ਹੇਲਿੰਗ ਵਿਰੁੱਧ ਆਪਣੇ ਸਟੈਂਡ 'ਤੇ ਪਹਿਰਾ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਸਟੈੱਡ ਵਿਰੁੱਧ ਕੋਈ ਵੀ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰੀ ਦੇ ਬਹੁ-ਗਿਣਤੀ ਲੋਕ ਰਾਈਡ ਹੇਲਿੰਗ ਦੇ ਹੱਕ ਵਿਚ ਨਹੀਂ ਹਨ। ਇਸ ਮੀਟਿੰਗ ਵਿਚ ਟਰਾਂਸਲਿੰਕ ਮੇਅਰਜ਼ ਕੌਂਸਲ ਦੇ ਹੋਰ ਸਾਰੇ ਮੈਂਬਰਾਂ ਨੇ ਇਸ ਖੇਤਰ ਵਿਚ ਰਾਈਡ-ਹੈਲਿੰਗ ਕੰਪਨੀਆਂ ਨੂੰ ਬਿਜਨਸ ਲਾਇਸੈਂਸ ਦੇਣ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਵੋਟ ਦਿੱਤੀ ਅਤੇ ਕਿਹਾ ਕਿ ਜਨਵਰੀ 2020 ਦੇ ਅੰਤ ਤੱਕ ਅੰਤਰਿਮ ਨਿਯਮ ਸੈੱਟ ਕੀਤੇ ਜਾਣ। ਡੱਗ ਮੈਕੱਲਮ ਇੱਕੱਲੇ ਮੈਂਬਰ ਸਨ ਜਿਨ੍ਹਾਂ ਇਸ ਦੇ ਵਿਰੋਧ ਵਿਚ ਆਪਣੀ ਵੋਟ ਪਾਈ।
ਡੱਗ ਮੈਕਲਮ ਨੇ ਕਿਹਾ ਕਿ ਨਵੇਂ ਨਿਯਮ ਰਾਈਡ-ਹੇਲਿੰਗ ਵਾਲੀਆਂ ਕੰਪਨੀਆਂ ਨੂੰ ਹੱਦਾਂ ਪਾਰ ਕਰਨ ਦੀ ਆਗਿਆ ਦੇਣਗੇ,ਜਦੋਂਕਿ ਟੈਕਸੀ ਉਦਯੋਗ ਨੂੰ ਹੱਦਾਂ ਦੀ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਰਾਈਡ-ਹੇਲਿੰਗ ਕੰਪਨੀਆਂ ਲਈ ਅਸੀਮਤ ਫਲੀਟ ਅਕਾਰ ਨੂੰ ਮੰਨਜ਼ੂਰੀ ਦੇਣ ਦੇ ਹੱਕ ਵਿੱਚ ਵੀ ਨਹੀਂ ਹਾਂ। ਨਿਯਮਾਂ ਦੀ ਘਾਟ ਕਾਰਨ ਮਾਹੌਲ ਉਪਰ ਨਕਾਰਾਤਮਿਕ ਪ੍ਰਭਾਵਤ ਪਵੇਗਾ ਅਤੇ ਸੜਕਾਂ ਉਪਰ ਭੀੜ ਵਧੇਗੀ। ਇਸ ਨਾਲ ਮੌਜੂਦਾ ਟੈਕਸੀ ਉਦਯੋਗ 'ਤੇ ਵੀ ਮਾੜਾ ਪ੍ਰਭਾਵ ਪਵੇਗਾ,ਜੋ ਪਿਛਲੇ ਕਈ ਦਹਾਕਿਆਂ ਤੋਂ ਮੈਟਰੋ ਵੈਨਕੂਵਰ ਦੇ ਵਸਨੀਕਾਂ ਦੀ ਵਫ਼ਾਦਾਰੀ ਨਾਲ ਸੇਵਾ ਕਰਦਾ ਆ ਰਿਹਾ ਹੈ।"
ਮੈਕਲਮ ਨੇ ਕਿਹਾ ਕਿ ਉਸਨੇ ਪ੍ਰੀਮੀਅਰ ਜੋਹਨ ਹੌਰਗਨ ਨੂੰ ਇਕ ਪੱਤਰ ਲਿਖ ਕੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਟੈਕਸੀ ਉਦਯੋਗ ਲਈ ਵਕਾਲਤ ਕਰਨਾ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਬੀ.ਸੀ. ਸਰਕਾਰ ਵੀ ਐਲਾਨ ਕਰ ਚੁੱਕੀ ਹੈ ਕ੍ਰਿਸਮਿਸ ਤੱਕ ਰਾਈਡ ਹੇਲਿੰਗ ਸੜਕਾਂ 'ਤੇ ਆ ਜਾਵੇਗੀ