ਰਾਸ਼ਟਰਪਤੀ ਦੀ ਮਨਜ਼ੂਰੀ ਮਗਰੋਂ ਸਿਟੀਜ਼ਨਸ਼ਿਪ ਸੋਧ ਬਿਲ ਬਣਿਆ ਐਕਟ, ਗਜ਼ਟ 'ਚ ਛਾਪਿਆ
ਨਵੀਂ ਦਿੱਲੀ, 13 ਦਸੰਬਰ, 2019 : ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਸਦ ਵੱਲੋਂ ਪਾਸ ਕੀਤੇ ਸਿਟੀਜ਼ਨਸ਼ਿਪ (ਸੋਧ) ਬਿੱਲ, 2019 ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਮਗਰੋਂ ਇਹ ਦਾ ਸਿਟੀਜ਼ਨਸ਼ਿਪ (ਸੋਧ) ਐਕਟ, 2019 ਬਣ ਗਿਆ ਹੈ ਤੇ ਇਸਦੀ ਸੂਚਨਾ ਭਾਰਤ ਦੇ ਗਜ਼ਟ ਵਿਚ ਵੀ ਪ੍ਰਕਾਸ਼ ਕਰ ਦਿੱਤੀ ਗਈ ਹੈ। ਇਹ ਪ੍ਰਗਟਾਵਾ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਰਾਹੀਂ ਕੀਤਾ ਹੈ।