ਗੀਤ "ਪਰਾਊਡ' ਦਾ ਪੋਸਟਰ
ਦੀਦਾਰ ਗੁਰਨਾ
ਚੰਡੀਗੜ੍ਹ 12 ਦਸੰਬਰ : ਜੱਜਮੈਂਟ ,ਬ੍ਰੇਨ ਵਾਸ਼ ,ਮਿੱਤਰਾਂ ਦੇ ਯਾਰ ਬੜੇ ਨੇ ,ਕਬੱਡੀ ,ਅਤੇ ਹੋਰ ਅਨੇਕਾਂ ਗੀਤਾਂ ਰਾਹੀਂ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਅੰਗਰੇਜ ਅਲੀ ਅੱਜਕੱਲ ਆਪਣੇ ਨਵੇਂ ਗੀਤ "ਪਰਾਊਡ" ਨਾਲ ਫਿਰ ਚਰਚਾ ਵਿੱਚ ਹੈ ! ਅੰਗਰੇਜ ਅਲੀ ਦਾ ਇਹ ਗੀਤ ਕੁੱਝ ਦਿਨਾਂ ਵਿੱਚ ਹੀ ਯੂ ਟਿਊਬ ਤੇ ਲੱਖਾਂ ਲੋਕਾਂ ਵੱਲੋਂ ਦੇਖਿਆ ਜਾ ਚੁੱਕਾ ਹੈ ! ਇਸ ਗੀਤ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅੰਗਰੇਜ ਅਲੀ ਅਤੇ ਪ੍ਰੋਡਿਉਸਰ ਕੁਲਵੰਤ ਸੇਖੋਂ ਨੇ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਜੈਫੀ ਸਿੰਘ ਨੇ ਤਿਆਰ ਕੀਤਾ ਹੈ ਅਤੇ ਇਸਨੂੰ ਕਲਮਬੰਧ ਕੀਤਾ ਹੈ ਰੁਪਿੰਦਰ ਸੰਧੂ ਨੇ ! ਵੀਡੀਓ ਤਿਆਰ ਕੀਤਾ ਹੈ ਗੁਰਜੀਤ ਭੰਗੂ ਨੇ !