ਸੰਜੀਵ ਸੂਦ
ਲੁਧਿਆਣਾ, 13 ਦਸੰਬਰ 2019 - ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਪੈ ਰਹੀ ਬਰਫ਼ਬਾਰੀ ਕਾਰਨ ਅਤੇ ਵੈਸਟਰਨ ਡਿਸਟਰਬੈਂਸ ਦਾ ਮਜ਼ਬੂਤ ਸਿਸਟਮ ਬਣਨ ਤੋਂ ਬਾਅਦ ਅੱਜ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਨਾਲ ਪੰਜਾਬ ਦੇ ਵੀ ਕਈ ਹਿੱਸਿਆਂ ਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ..ਦੇਰ ਰਾਤ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਜਿਸ ਨਾਲ ਪਾਰੇ ਦੇ ਵਿੱਚ ਹੋਰ ਵਾਧਾ ਹੋਇਆ..ਠੰਡ ਵੱਧ ਗਈ ਹੈ ਅਤੇ ਹੁਣ ਲੋਕ ਘਰਾਂ ਚ ਡੱਕੇ ਰਹਿਣ ਲਈ ਮਜਬੂਰ ਹੋ ਰਹੇ ਨੇ।
ਜ਼ਿਕਰੇਖਾਸ ਹੈ ਖਾਸ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ਦੇ ਵਿੱਚ 13-14 ਦਸੰਬਰ ਨੂੰ ਮੀਂਹ ਦੀ ਚਿਤਾਵਨੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਬੀਤੀ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਅਤੇ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਹੈ..ਉਧਰ ਇਸ ਮੀਂਹ ਤੋਂ ਬਾਅਦ ਜਿੱਥੇ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ ਉਥੇ ਹੀ ਹੁਣ ਕੋਹਰੇ ਅਤੇ ਧੁੰਦ ਚ ਵੀ ਇਜ਼ਾਫਾ ਹੋਵੇਗਾ। ਜਿਸ ਨਾਲ ਸੜਕੀ ਸਫ਼ਰ ਕਰਨ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।