← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜਿਲਕਾ , 13 ਦਸੰਬਰ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਸ. ਹਰਕਵਲਜੀਤ ਸਿੰਘ ਤੇ ਸਕੱਤਰ ਜ਼ਿਲਾ ਪ੍ਰੀਸ਼ਦ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਪੰਚਾਇਤੀ ਰਾਜ ਐਕਟ ਤਹਿਤ ਬੀ.ਡੀ.ਪੀ.ਉ ਦਫਤਰ ਫਾਜਿਲਕਾ ਵਿਖੇ ਸਮੂਹ ਸਰਪੰਚਾਂ ਤੇ ਪੰਚਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸਿਖਲਾਈ ਦਿੱਤੀ ਗਈ । ਸਰਪੰਚਾ ਅਤੇ ਪੰਚਾ ਨੂੰ ਪੰਜਾਬ ਪੰਚਾਇਤੀ ਰਾਜ ਐਕਟ ਬਾਰੇ ਜਾਣੂੰ ਕਰਵਾਇਆ ਗਿਆ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਤੇ ਸਕੱਤਰ ਜ਼ਿਲਾ ਪ੍ਰੀਸ਼ਦ ਨੇ ਸਰਪੰਚਾ ਨੂੰ ਦੱਸਿਆ ਕਿ ਐਕਟ ਵਿੱਚ ਦਿੱਤੇ ਅਧਿਕਾਰਾਂ ਨੂੰ ਪੰਚਾਇਤ ਲਗਾਉਣ ਸਮੇਂ ਪਿੰਡਾ ਵਿੱਚ ਲਾਗੂ ਕੀਤਾ ਜਾਵੇ। ਉਨ੍ਹਾ ਔਰਤਾ ਸਰਪੰਚਾ ਨੂੰ ਪੰਚਾਇਤ ਦੇ ਕੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਰੇਗਾ ਦੀ ਮਹੱਤਤਾ ਬਾਰੇ ਸਰਪੰਚਾ ਅਤੇ ਪੰਚਾ ਨੂੰ ਦੱਸਿਆ। ਉਨਾ ਕਿਹਾ ਕੇ ਪੰਚਾਇਤਾ ਆਪਣੇ ਸ਼ਾਮਲਾਟ ਜਮੀਨਾਂ ਦੀ ਦੇਖ ਰੇਖ ਕਰਨ । ਉਹਨਾਂ ਵਲੋ ਨਜਾਇਜ ਕਬਜੇ ਹਟਵਾਉਣ ਸਬੰਧੀ ਪ੍ਰੇਰਿਤ ਵੀ ਕੀਤਾ ਗਿਆ। ਇਸ ਮੋਕੇ ਬੀ.ਡੀ.ਪੀ.ਉ ਫਾਜਿਲਕਾ ਪਰਵੇਜ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਦੀਆਂ ਸਮੂਹ ਪੰਚਾਇਤਾ ਨੂੰ ਟ੍ਰੇਨਿੰਗ ਦੀਤੀ ਜਾ ਰਹੀ ਹੈ । ਇਹ ਸਿਖਲਾਈ 27 ਦਸੰਬਰ ਤੱਕ ਸਮੂਹ ਪੰਚਾਇਤਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਰਾਹੀਂ ਹੋਣ ਵਾਲੇ ਕੰਮ ਜਿਵੇ ਕਿ ਨਰੇਗਾ, ਪੰਜਾਬ ਪੰਚਾਇਤੀ ਰਾਜ ਐਕਟ ਅਤੇ ਵਿਕਾਸ ਕੰਮਾ ਦੀ ਵਿਸਤਾਰ ਪੁਰਵ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿਖਲਾਈ ਦੇ ਆਖਰੀ ਦਿਨ ਪੰਚਾਇਤਾ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ઠਪੰਚਾਇਤ ਨੂੰ ਸਨਮਾਨਿਤ ਕੀਤਾ ਜਾਵੇਗਾ।
Total Responses : 108