← ਪਿਛੇ ਪਰਤੋ
ਚਸ਼ਮਦੀਦ ਗਵਾਹਾਂ ਮੁਤਾਬਕ ਪੁਲਿਸ ਨੇ ਬਿਨਾਂ ਚੇਤਾਵਨੀ ਦੇ ਚਲਾਈ ਗੋਲੀ, ਗੁਹਾਟੀ ਦੇ ਦੋ ਅਲੜ ਨੌਜਵਾਨ ਹੋਏ ਮੌਤ ਦਾ ਸ਼ਿਕਾਰ ਗੁਹਾਟੀ, 14 ਦਸੰਬਰ, 2019 : ਸਿਟੀਜ਼ਨਸ਼ਿਪ ਸੋਧ ਐਕਟ ਨੂੰ ਲੈ ਕੇ ਗੁਹਾਟੀ ਵਿਚ ਹੋ ਰਹੇ ਰੋਸ ਵਿਖਾਵਿਆਂ ਦੌਰਾਨ ਪੁਲਿਸ ਵੱਲੋਂ ਚਲਾਈ ਗੋਲੀ ਵਿਚ 17 ਸਾਲਾ ਦਾ ਸੈਮ ਸਟੈਫੋਰਡ ਸਿੱਧਾ ਮੂੰਹ 'ਤੇ ਗੋਲੀ ਲੱਗਣ ਕਾਰਨ ਮਾਰਿਆ ਗਿਆ। ਹਾਦਸੇ ਹਤੀਗਾਓਂ ਵਿਖੇ ਹੋਇਆ। ਮੌਕੇ 'ਤੇ ਗਵਾਹਾਂ ਅਨੁਸਾਰ ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਦੇ ਅਤੇ ਬਿਨਾਂ ਚੇਤਾਵਨੀ ਦਿੱਤਿਆਂ ਗੋਲੀ ਚਲਾ ਦਿੱਤੀ ਜਿਸ ਕਾਰਨ ਉਸਦੀ ਮੌਤ ਹੋਈ। ਗਵਾਹਾਂ ਅਨੁਸਾਰ ਪੁਲਿਸ ਪੰਜ ਵਾਹਨਾਂ ਵਿਚ ਆਈ ਤੇ ਵਿਖਾਵਾਕਾਰੀਆਂ ਤੋਂ ਕੁਝ ਦੂਰੀ 'ਤੇ ਰੁਕ ਗਈ। ਆਖਿਰੀ ਵਾਹਨ ਵਿਚੋਂ ਹੈਲਮਟ ਪਾਈਂ ਗਈ ਪੁਲਿਸ ਵਾਲੇ ਉਤਰੇ ਤੇ ਆਪਣੇ ਆਪ ਪੁਜੀਸ਼ਨਾਂ ਲੈ ਕੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਨੇ ਨਾ ਤਾਂ ਅੱਥਰੂ ਵੈਸ ਦੀ ਵਰਤੋਂ ਕੀਤੀ ਤੇ ਨਾ ਹੀ ਰੱਬੜ ਦੀਆਂ ਗੋਲੀਆਂ ਵਰਤੀਆਂ ਬਲਕਿ ਸਿੱਧੀਆਂ ਗੋਲੀਆਂ ਦਾਗ ਦਿੱਤੀਆਂ। ਉਹਨਾਂ ਕੋਈ ਜੁਬਾਨੀ ਚੇਤਾਵਨੀ ਵੀ ਨਹੀਂ ਦਿੱਤੀ। 10 ਦਸੰਬਰ ਤੋਂ ਗੁਹਾਟੀ ਤੇ ਉਪਰੀ ਆਸਾਮ ਦੇ ਕਈ ਭਾਗਾਂ ਵਿਚ ਸਿਟੀਜ਼ਨਸ਼ਿਪ ਸੋਧ ਐਕਟ ਦੇ ਕਾਰਨ ਰੋਸ ਵਿਖਾਵੇ ਜ਼ੋਰਦਾਰ ਢੰਗ ਨਾਲ ਜਾਰੀ ਹਨ। ਪੁਲਿਸ ਇਹਨਾਂ ਵਿਖਾਵਿਆਂ ਨੂੰ ਕੁਚਲਣ ਵਾਸਤੇ ਪੱਬਾਂ ਭਾਰ ਹੋਈ ਪਈ ਹੈ। ਮੰਗਲਵਾਰ ਨੂੰ ਗੁਹਾਟੀ ਪ੍ਰਸ਼ਾਸਨ ਨੇ ਅਣਮਿੱਥੇ ਸਮੇਂ ਦਾ ਕਰਫਿਊ ਲਗਾ ਦਿੱਤਾ ਸੀ ਤੇ ਮੋਬਾਈਲ 'ਤੇ ਇੰਟਰਨੈਟ ਬੰਦ ਕਰ ਦਿੱਤਾ ਸੀ। ਜਦੋਂ ਰੋਸ ਵਿਖਾਵੇ ਜਾਰੀ ਰਹੇ ਤਾਂ ਬਰੋਡਬੈਂਕ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ। ਪੁਲਿਸ ਦੀਆਂ ਗੋਲੀਆਂ ਨਾਲ ਜ਼ਖਮੀ ਹੋਏ 26 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਟੈਫੋਰਡ ਤੋਂ ਇਲਾਵਾ 19 ਸਾਲਾ ਦਾ ਦੀਪਾਂਜਲ ਦਾਸ ਵੀ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ।
Total Responses : 188