← ਪਿਛੇ ਪਰਤੋ
ਅੰਮ੍ਰਿਤਸਰ 'ਚ 1 ਕਿਲੋ ਹੈਰੋਇਨ ਸਣੇ ਇਕ ਕਾਬੂ ਅੰਮ੍ਰਿਤਸਰ, 14 ਦਸੰਬਰ, 2019 : ਅੰਮ੍ਰਿਤਸਰ ਜ਼ਿਲਾ ਦਿਹਾਤੀ ਪੁਲਿਸ ਨੇ ਇਕ ਕਿਲੋ ਹੈਰੋਇਨ ਸਮੇਤ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਐਸ ਐਸ ਪੀ ਅੰਮ੍ਰਿਤਰ (ਦਿਹਾਤੀ) ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਹ ਰਿਕਵਰੀ ਪੁਲਿਸ ਥਾਣਾ ਘਰਿੰਡਾ ਅਧੀਨ ਹੋਈ ਹੈ ਜਿਥੇ ਮੁਲਜ਼ਮ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਫੱਥੇਵਾਲ ਪੁਲਿਸ ਥਾਣਾ ਅਜਨਾਲਾ ਕੋਲੋਂ ਇਕ ਕਿਲੋ ਹੈਰੋਇਨ ਤੋਂ ਇਲਾਵਾ 1 ਬੋਲੈਰੋ ਗੱਡੀ ਤੇ 2 ਮੋਬਾਈਲ ਫੋਨ ਬਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਇਹ ਰਿਕਵਰੀ ਐਨ ਡੀ ਪੀ ਐਸ ਅਤੇ ਕਮਰਸ਼ੀਅਲ ਰਿਕਵਰੀ ਅਧੀਨ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।
Total Responses : 862