ਲੁਧਿਆਣਾ, 14 ਦਸੰਬਰ 2019 - ਪੁਲਿਸ ਕਮਿਸ਼ਨਰੇਟ, ਲੁਧਿਆਣਾ ਅਧੀਨ ਪੈਂਦੇ ਥਾਣਿਆਂ/ਯੂਨਿਟਾਂ ਵਿਚ ਦਰਖਾਸਤਾਂ/ਰਿੱਟ ਪਟੀਸ਼ਨਾਂ/ਮੁਕੱਦਮਿਆਂ ਦੀਆਂ ਇੰਨਕੁਆਰੀਆਂ ਦੀਆਂ ਮੌਜੂਦਾ ਸਥਿਤੀ ਦੀ ਜਾਣਕਾਰੀ ਹਾਸਲ ਕਰਨ ਅਤੇ ਜਲਦ ਨਿਪਟਾਰੇ ਸਬੰਧੀ 'ਨਾਓ ਯੂਅਰ ਕੇਸ ਸਕੀਮ' ਤਹਿਤ ਪਿਛਲੇ ਸ਼ਨੀਵਾਰ ਨੂੰ ਵਿਸ਼ੇਸ਼ ਮੁਹਿੰਮ ਦੀ ਸੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਅੱਜ ਮਿਤੀ 14-12-2019, ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਹੇਠ ਲਿਖੇ ਸਥਾਨਾਂ 'ਤੇ ਸ੍ਰੀ ਅਖਿਲ ਚੌਧਰੀ, ਆਈ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਦੀ ਨਿਗਰਾਨੀ ਹੇਠ ਕੀਤੀ ਗਈ :-
1. ਦੁੱਗਰੀ
2. ਡੇਹਲੋ
3. ਸਦਰ
4. ਸਾਹਨੇਵਾਲ
5. ਡਵੀਜਨ ਨੰਬਰ 7
6. ਮੇਹਰਬਾਨ
7. ਟਿੱਬਾ
8. ਈ.ਟੀ. ਵਿੰਗ, ਪੁਲਿਸ ਲਾਈਨਜ਼
9. ਐਂਟੀਹਿਊਮਨ ਟਰੈਫਿੰਗ, ਯੂਨਿਟ, ਪੁਲਿਸ ਲਾਈਨਜ਼
ਇਸ ਮੁਹਿੰਮ ਦਾ ਆਮ ਪਬਲਿਕ ਵੱਲੋਂ ਵੱਧ ਤੋਂ ਵੱਧ ਲਾਭ ਉਠਾਉਂਦਿਆ ਹੋਇਆ ਇਸ ਮੁਹਿੰਮ ਵਿੱਚ ਵੱਡੇ ਪੱਧਰ ਤੇ ਸਮੂਲੀਅਤ ਕੀਤੀ ਗਈ, ਜਿਨਾਂ ਵੱਲੋਂ ਆਪਣੀਆਂ ਸ਼ਿਕਾਇਤਾਂ/ਮੁਕੱਦਮਿਆਂ/ਰਿੱਟ ਪਟੀਸ਼ਨਾਂ ਬਾਰੇ ਪੂਰਨ ਜਾਣਕਾਰੀ ਹਾਸਲ ਕੀਤੀ ਗਈ। ਇਸ ਮੁਹਿੰਮ
ਤਹਿਤ ਕੁੱਲ 909 ਦਰਖਾਸਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ ਅਤੇ 45 ਦਰਖਾਸਤ-ਕਰਤਾਵਾਂ ਵੱਲੋ ਆਪਣੇ ਮੁਕੱਦਮਿਆਂ ਦੇ ਸਟੇਟਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਆਉਣ ਵਾਲੇ ਸਮੇ ਵਿਚ ਵੀ 'ਨਾਓ ਯੂਅਰ ਕੇਸ ਸਕੀਮ' ਤਹਿਤ ਵਿਸ਼ੇਸ਼ ਮੁਹਿੰਮ ਜਾਰੀ ਰੱਖੀ ਜਾਵੇਗੀ।