← ਪਿਛੇ ਪਰਤੋ
ਨਵੀਂ ਦਿੱਲੀ, 14 ਦਸੰਬਰ 2019 - ਦੇਸ਼ 'ਚ ਇਨ੍ਹੀ ਦਿਨੀਂ ਮਹਿੰਗਾਈ ਦਿਨੋ ਦਿਨ ਵਧ ਰਹੀ ਹੈ ਅਤੇ ਇਸ ਆਰਥਿਕ ਮੰਦੀ ਦੇ ਦੌਰ 'ਚ ਪਹਿਲਾਂ ਹੀ ਪਿਆਜ਼ਾਂ ਦੇ ਰੇਟ ਆਮ ਆਦਮੀ ਦੀ ਜੇਬ 'ਤੇ ਭਾਰੂ ਪੈ ਰਹੇ ਹਨ ਅਜਿਹੇ 'ਚ ਹੀ ਮਹਿੰਗਾਈ ਦੇ ਦੌਰ 'ਚ ਅਮੂਲ ਅਤੇ ਮਦਲ ਡੇਅਰ ਨੇ ਵੀ ਆਪਣੇ ਦੁੱਧ ਦੇ ਭਾਅ 'ਚ ਵਾਧਾ ਕਰ ਦਿੱਤਾ ਹੈ। ਅਮੂਲ ਨੇ ਅਮੂਲ ਗੋਲਡ ਅਤੇ ਅਮੂਲ ਤਾਜ਼ਾ ਦੇ ਰੇਟ 'ਚ ਦੋ ਰੁਪਏ ਦਾ ਵਾਧਾ ਕਰ ਦਿੱਤਾ ਹੈ। ਗੁਜਰਾਤ, ਮੁੰਬਈ, ਦਿੱਲੀ ਅਤੇ ਪੱਛਮੀ ਬੰਗਾਲ 'ਚ ਐਤਵਾਰ ਤੋਂ ਹੀ ਵਧੇ ਹੋਏ ਰੇਟ ਲਾਗੂ ਹੋਣਗੇ। ਉੱਥੇ ਹੀ ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ। ਮਦਰ ਡੇਅਰੀ ਦਾ ਬਲਕ ਮਿਲਡੇਡ ਮਿਲਕ ਜੋ ਕਿ ਪਹਿਲਾਂ 40 ਰੁਪਏ ਲੀਟਰ ਸੀ ਹੁਣ 42 ਰੁਪਏ ਨੂੰ ਮਿਲੇਗਾ। ਇਸ ਤੋਂ ਬਿਨਾਂ ਫੁੱਲ ਮਿਲਕ ਰੀਮ ਮਿਲਕ ਪਹਿਲਾਂ 52 ਰੁਪਏ ਲੀਟਰ ਸੀ ਜੋ ਕਿ ਹੁਣ 3 ਰੁਪਏ ਵਧ ਕੇ 55 ਰੁਪਏ ਦੇ ਭਾਅ ਨਾਲ ਮਿਲੇਗਾ।
Total Responses : 267