← ਪਿਛੇ ਪਰਤੋ
ਸੋਨੀਪਤ, 14 ਦਸੰਬਰ 2019 - ਸੋਨੀਪਤ ਦੇ ਮਹਿਲਾਨਾ ਪਿੰਡ ਕੋਲ ਇਕ ਕਾਰ ਨਹਿਰ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਕਾਰ 'ਚ ਪਤੀ-ਪਤਨੀ ਸਮੇਤ ਉਨ੍ਹਾਂ ਦੇ ਦੋ ਬੱਚੇ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੇਜ਼ ਰਫਤਾਰੀ ਦੇ ਕਾਰਨ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਵਿਜੈਪਾਲ, ਉਸ ਦੀ ਪਤਨੀ ਸੰਧਿਆ ਸਮੇਤ ਹਰਸ਼ ਅਤੇ ਨਿਕਿਤਾ ਬੱਚਿਆਂ ਦੇ ਰੂਪ 'ਚ ਹੋਈ, ਜੋ ਕਿ ਚੋਪੜਾ ਕਾਲੋਨੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸੋਨੀਪਤ ਸਦਰ ਪੁਲਿਸ ਨੇ ਕਾਰ ਸਮੇਤ ਚਾਰਾਂ ਲਾਸ਼ਾਂ ਨੂੰ ਵੀ ਬਾਹਰ ਕੱਢ ਲਿਆ ਹੈ। ਪੁਲਿਸ ਨੇ ਮਿਤ੍ਰਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
Total Responses : 863