ਸੈਮੀਨਾਰ ਦੌਰਾਨ ਆਮ ਨਾਗਰਿਕਾਂ ਨੂੰ ਜਾਗਰੂਕ ਕੀਤੇ ਜਾਣ ਮੌਕੇ ਦਾ ਦ੍ਰਿਸ਼
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 15 ਦਸੰਬਰ ; ਸਿਹਤ ਵਿਭਾਗ ਪੰਜਾਬ ਵੱਲੋਂ ਆਮ ਲੋਕਾਂ ਤੱਕ ਬਿਮਾਰੀਆਂ ਤੋਂ ਬਚਾਅ ਲਈ ਜ਼ਰੂਰੀ ਉਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਮਾਰੂ ਰੋਗਾਂ ਤੋਂ ਲਈ ਬਚਾਅ ਪ੍ਰਬੰਧਾਂ ਸਬੰਧੀ ਆਮ ਜਨਤਾ ਨੂੰ ਜਾਰੀ ਕਰਨ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ।
ਇਸ ਤਰ੍ਹਾਂ ਦੀ ਮੁਹਿੰਮ ਤਹਿਤ ਹੀ ਪੂਰੇ ਪੰਜਾਬ ਅੰਦਰ ਕੈਂਪ ਲਗਾਏ ਜਾ ਰਹੇ ਹਨ ।
ਇਸ ਸਬੰਧੀ ਐੱਸ ਐੱਮ ਓ ਗੁਰੂਹਰਸਹਾਏ ਡਾਕਟਰ ਹੁਸਨਪਾਲ ਸਿੱਧੂ ਦੇ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹੁਸਨਪਾਲ ਅਤੇ ਬਿੱਕੀ ਕੌਰ ਬੀ ਈ ਈ ( ਬਲਾਕ ਮਾਸ ਮੀਡੀਆ ਅਫਸਰ) ਦੀ ਰਹਿਨੁਮਾਈ ਹੇਠ ਨੈਸ਼ਨਲ ਵੈਕਟਰ ਬੋਰਨ ਡਸੀਜ਼ ਕੰਟਰੋਲ ਪੋ੍ਗਰਾਮ ਤਹਿਤ ਸਬ ਸੈਂਟਰ ਪੰਜੇ ਕੇ ਉਤਾੜ ਵਿੱਚ ਡੇਂਗੂ , ਮਲੇਰੀਆ ਅਤੇ ਚਿਕਨਗੁਨੀਆ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ।
ਇਸ ਕੈਂਪ ਵਿੱਚ ਪਿੰਡ ਦੇ ਲੋਕਾਂ ਨੂੰ ਡੇਂਗੂ , ਮਲੇਰੀਆ ਆਦਿ ਰੋਗਾਂ ਤੋਂ ਬਚਾਅ ਲਈ ਦਿਸ਼ਾ ਨਿਰਦੇਸ਼ ਦਿੱਤੇ ਗੲੇ । ਸਿਹਤ ਵਿਭਾਗ ਦੀ ਟੀਮ ਨੇ ਆਮ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਸੰਬੰਧੀ ਸਮਝਾਇਆ ਗਿਆ ।
ਲੋਕਾਂ ਨੂੰ ਆਪਣੇ ਘਰ ਵਿੱਚ ਫਰਿੱਜ ਦੀ ਪਾਣੀ ਵਾਲੀ ਟਰੇਅ , ਛੱਤਾਂ ਉੱਪਰ ਖਾਲੀ ਬਰਤਨਾਂ ਵਿੱਚ ਪਾਣੀ ਖੜਾ ਨਾ ਰਹਿਣ ਦੇਣ ਦੀ ਸਲਾਹ ਦਿੱਤੀ ।
ਇਸ ਦੌਰਾਨ ਹੀ ਸਿਹਤ ਵਿਭਾਗ ਪੰਜਾਬ ਵੱਲੋਂ ਦਿੱਤੇ ਜ਼ਰੂਰੀ ਦਿਸ਼ਾ ਨਿਵੇਸ਼ਾਂ ਅਨੁਸਾਰ ਹੀ ਨਲਬੰਦੀ ( ਵਸੈਕਟਮੀ ) ਸੰਬੰਧੀ ਵੀ ਸਮਝਾਇਆ ਗਿਆ । ਬੁਖਾਰ ਦੇ ਸ਼ੱਕੀ ਮਰੀਜਾਂ ਦੀਆਂ ਲਹੂ ਸਲਾਇਡਾਂ ਬਣਾਈਆ ਗਈਆਂ । ਇਸ ਮੌਕੇ ਸਿਹਤ ਕਰਮਚਾਰੀਆਂ ਦੀ ਟੀਮ ਚੋੰ ਚਿਮਨ ਸਿੰਘ ਹੈਲਥ ਸੁਪਰਵਾਈਜਰ , ਗੁਰਬਿੰਦਰ ਸਿੰਘ , ਹਰਜਿੰਦਰ ਸਿੰਘ , ਸਰਪੰਚ ਗੁਰਮੀਤ ਸਿੰਘ ,ਕਸਮੀਰ ਸਿੰਘ ਆਦਿ ਮੌਜੂਦ ਸਨ।