ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 15 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਪੂਰੀ ਹੋਣ ਤੇ ਸਟੇਟ ਪੱਧਰ ਦੇ ਡੈਲੀਗੇਟਾਂ ਦੀ ਚੋਣ ਕੀਤੀ ਗਈ ।
ਜਿੱਥੇ ਗੁਰੂਹਰਸਹਾਏ ਚੋਂ 47300 ਅਕਾਲੀ ਮੈਂਬਰ ਭਰਤੀ ਕਰਨ ਤੇ ਹਲਕੇ ਵਿੱਚੋ 473 ਡੈਲੀਗੇਟ ਬਣੇ । ਜਿੰਨ੍ਹਾਂ ਨੇ ਰਾਜ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਲਈ ਹਲਕਾ ਗੁਰੂਹਰਸਹਾਏ ਚੋ ਚਾਰ ਡੈਲੀਗੇਟ ਚੁਣੇ ।
ਜਿੰਨ੍ਹਾ ਚ ਸ. ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਗੁਰੂ ਹਰਸਹਾਏ , ਸ. ਸੁਖਵੰਤ ਸਿੰਘ ਥੇਹ ਗੁੱਜਰ ਸਾਬਕਾ ਐਸ ਜੀ ਪੀ ਸੀ ਮੈਂਬਰ, ਸ. ਗੁਰਦਿੱਤ ਸਿੰਘ ਸੰਧੂ ਕੋਹਰ ਸਿੰਘ ਵਾਲਾ ਸਰਕਲ ਪ੍ਰਧਾਨ ਅਤੇ ਸ. ਸੁਖਦੇਵ ਸਿੰਘ ਕੜਮਾ ਸਟੇਟ ਡੈਲੀਗੇਟ ਚੁਣੇ ਗਏ ।
ਬੀਤੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਚ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਇਜਲਾਸ ਹੋਇਆ ਜਿਥੇ ਇਹ ਸਾਰੇ ਡੈਲੀਗੇਟਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ।
ਡੈਲੀਗੇਟ ਚੁਣੇ ਜਾਣ ਮਗਰੋਂ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇ ਚ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਜਿਲ੍ਹਾ ਅਤੇ ਬਲਾਕ ਪੱਧਰ ਤੇ ਢਾਂਚਾ ਜਲਦੀ ਤਿਆਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਮੇਹਨਤੀ ਵਰਕਰਾਂ ਦੀ ਚੋਣ ਕਰ ਉਹਨਾਂ ਨੂੰ ਵੱਖ ਵੱਖ ਅਹੁਦੇ ਦਿੱਤੇ ਜਾਣਗੇ । ਇਸ ਸਮੇਂ ਬਲਦੇਵ ਰਾਜ ਕੰਬੋਜ, ਜਸਪ੍ਰੀਤ ਮਾਨ , ਲਖਵਿੰਦਰ ਸਿੰਘ ਮਹਿਮਾ, ਜੋਗਿੰਦਰ ਸਿੰਘ ਸਵਾਈ ਕੇ, ਗੁਰਬਾਜ ਸਿੰਘ ਰੱਤੇਵਾਲਾ, ਹਰਜਿੰਦਰ ਸਿੰਘ ਨੰਬਰਦਾਰ ਝੰਡੂ ਵਾਲਾ, ਨਿਸ਼ਾਨ ਸਿੰਘ ਝਾੜੀ ਵਾਲਾ, ਪ੍ਰੇਮ ਸਚਦੇਵਾ, ਗੁਰਸ਼ਰਨ ਸਿੰਘ ਚਾਵਲਾ, ਪ੍ਰੀਤਮ ਸਿੰਘ ਬਾਠ, ਮੇਜਰ ਸਿੰਘ ਸੋਢੀ ਵਾਲਾ, ਗੁਰਪ੍ਰੀਤ ਸਿੰਘ ਲੱਖੋ ਕੇ, ਵਿਜੇ ਥਿੰਦ ਗੋਲੂ ਕਾ ਮੋੜ , ਤਿਲਕ ਰਾਜ ਕੰਬੋਜ ਸਾਬਕਾ ਸਰਪੰਚ , ਮੁਖ਼ਤਿਆਰ ਚੰਦ ਕੰਬੋਜ਼ ਗੋਲੂ ਕਾ , ਗੁਰਵਿੰਦਰ ਗਿੱਲ, ਕਾਕਾ ਸੇਖੋਂ ਮਹੰਤਾਂ ਵਾਲਾ, ਸ਼ੇਰ ਚੰਦ ਬੁੰਗੀ, ਜਰਨੈਲ ਸਿੰਘ ਟਾਹਲੀ ਵਾਲਾ, ਬੂਟਾ ਸਿੰਘ ਸ਼ਾਮ ਸਿੰਘ ਵਾਲਾ, ਸਰਬਜੀਤ ਸਿੰਘ ਘਾਂਗਾ, ਨਛੱਤਰ ਸਿੰਘ ਝੋਕ ਟਹਿਲ ਸਿੰਘ, ਹੈਪੀ ਭੰਡਾਰੀ, ਤਿਕਲ ਰਾਜ , ਨਿਸ਼ੂ ਰੁਕਣਾ ਬਸਤੀ, ਸੰਪੂਰਨ ਸਿੰਘ ਮਲਸੀਆਂ, ਕੁਲਦੀਪ ਸਿੰਘ ਝੋਕ, ਕੁਲਵਿੰਦਰ ਸਿੰਘ ਪਿੱਪਲੀ ਚੱਕ, ਜਸਪਾਲ ਸਿੰਘ ਲੱਖੋ ਕੇ, ਮੁਖਤਿਆਰ ਗਿੱਲ, ਨਿਰਮਲ ਸਿੰਘ ਤਾਰੇ ਵਾਲਾ, ਗੁਰਲਾਲ ਸਿੰਘ, ਹਰਮਨ ਬਰਾੜ, ਸੰਤ ਸਰਪੰਚ, ਗੁਰਪ੍ਰਤਾਪ ਸਿੰਘ , ਗੁਰਮੇਲ ਸਿੰਘ ਆਦਿ ਨੇ ਨਵੇਂ ਚੁਣੇ ਗਏ ਡੈਲੀਗੇਟਾਂ ਨੂੰ ਵਧਾਈ ਦਿੱਤੀ ।