ਗੁਰਨਾਮ ਸਿੱਧੂ
ਫਿਰੋਜ਼ਪੁਰ 15 ਦਸੰਬਰ 2019 : ਸਮਾਜ ਸੇਵੀ ਸੰਸਥਾ ਰੋਟਰੀ ਇੰਟਰਨੈਸ਼ਲ ਡਿਸਟਿਕ 3090 ਦਾ ਸੈਨੀਨਾਰ “ਪਹਿਲ” ਮੋਗਾ ਵਿਖੇ ਆਯੋਜਿਤ ਕੀਤਾ ਗਿਆ, ਇਸ ਇਕ ਰੋਜ਼ਾ ਪ੍ਰੋਗਰਾਮ ਵਿੱਚ ਡਿਸਟਿਕ ਗਵਰਨਰ (2020-21) ਵਿਜੇ ਅਰੋੜਾ, ਸੈਕਟਰੀ ਜਨਰਲ (2020-21) ਰੋਟਰੀਅਨ ਅਸ਼ੋਕ ਬਹਿਲ ਦੀ ਅਗਵਾਈ ਵਿਚ ਸਮਾਜ ਸੇਵਾ ਵਿਚ ਪਿਛਲੇ ਲੰਮੇ ਸਮੇਂ ਤੋਂ ਜੁੜੇ ਆਗੂ ਕਮਲ ਸ਼ਰਮਾ ਨੂੰ ਸਰਬਸੰਮਤੀ ਨਾਲ ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਦੇ ਸੱਕਤਰ ਰੂਪ ਵਿਚ ਚੁਣੇ ਗਏ। ਰੋਟਰੀਅਨ ਅਸ਼ੋਕ ਬਹਿਲ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੋਣ ਰੋਟਰੀ ਵਰ੍ਹੇ 2020-21 ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਮਲ ਸ਼ਰਮਾ ਸਿੱਖਿਆ ਦੇ ਖੇਤਰ ਵਿੱਚ ਆਪਣੀ ਸੇਵਾ ਨਿਭਾਉਣ ਦੇ ਨਾਲ ਨਾਲ ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਦੇ ਸਰਗਰਮ ਮੈਂਬਰ ਹੋਣ ਦੇ ਨਾਲ ਨਾਲ ਮਯੰਕ ਫਾਉਡੇਸ਼ਨ, ਫ਼ਿਰੋਜ਼ਪੁਰ ਲੰਗਰ ਸੇਵਾ, ਐਗਰੀਡ ਫਾਉਡੇਸ਼ਨ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੋਸਾਇਟੀ, ਅੰਧ ਵਿਦਾਲਿਆ ਆਦਿ ਨਾਲ ਜੁੜੇ ਹੋਏ ਹਨ। ਸੱਕਤਰ ਚੁਣੇ ਜਾਣ ਤੇ ਪ੍ਰਧਾਨ ਬਲਦੇਵ ਸਲੂਜਾ, ਪ੍ਰਧਾਨ (2020-21) ਬੀਐੱਸ ਸੰਧੂ, ਰੋਟਰੀਅਨ ਰਾਜੇਸ਼ ਮਲਿਕ, ਡਾ. ਅਨਿਲ ਚੋਪੜਾ, ਰੋਟਰੀਅਨ ਡਾ. ਲਲਿਤ ਕੋਹਲੀ, ਰੋਟਰੀਅਨ ਅਰੁਣ ਖੇਤਰਪਾਲ, ਰੋਟਰੀਅਨ ਮਲਿਕ , ਰੋਟਰੀਅਨ ਬੀਐੱਸ ਸੰਧੂ , ਰੋਟਰੀਅਨ ਅਭਿਮਨਯੂ ਦਿਓੜਾ, ਰੋਟਰੀਅਨ ਹਰਵਿੰਦਰ ਘਈ, ਰੋਟਰੀਅਨ ਵਜਿੰਦਰ ਗੁਪਤਾ, ਰੋਟਰੀਅਨ ਗੁਲਸ਼ਨ ਸਚਦੇਵਾ, ਰੋਟਰੀਅਨ ਕਪਿਲ ਟੰਡਨ, ਰੋਟਰੀਅਨ ਸੁਖਦੇਵ ਸ਼ਰਮਾ, ਰੋਟਰੀਅਨ ਸ਼ਿਵਮ ਬਜਾਜ, ਰੋਟਰੀਅਨ ਵਿਪੁਲ ਨਾਰੰਗ, ਰੋਟਰੀਅਨ ਅਸ਼ਵਨੀ ਗਰੋਵਰ ਨੇ ਕਮਲ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ।