← ਪਿਛੇ ਪਰਤੋ
ਗੁਰਨਾਮ ਸਿੱਧੂ ਫਿਰੋਜ਼ਪੁਰ 15 ਦਸੰਬਰ 2019 : ਬਹੁਤੀ ਵਾਰ ਕੁਝ ਸ਼ਰਾਰਤੀ ਲੋਕਾਂ ਦੀ ਵਜ੍ਹਾ ਕਾਰਨ ਖੁਸ਼ੀਆਂ ਦਾ ਮਾਹੌਲ ਗ਼ਮੀਆਂ ਵਿਚ ਬਦਲ ਜਾਂਦਾ ਹੈ ਅਜਿਹੇ ਵਿਚ ਸਰਕਾਰ ਵਲੋੰ ਪੈਲੇਸਾਂ ਵਿੱਚ ਗੋਲੀ ਚਲਾਉਣ 'ਤੇ ਲਗਾਏ ਗਏ ਭਾਰੀ ਜ਼ੁਰਮਾਨੇ ਨਾਲ ਠੱਲ ਤਾਂ ਪਵੇਗੀ ਹੀ ਅਤੇ ਵਿਆਹ ,ਵਿਆਹ ਵਾਂਗੂ ਹੀ ਹੋਣੇ ਸ਼ੁਰੂ ਹੋ ਜਾਣਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ ਅਤੇ ਕਲਾਸਿਕ ਅਤੇ ਗੁਰੀਨ ਫ਼ੀਲਡ ਪੈਲੇਸ ਦੇ ਮਾਲਿਕ ਮਨਵਿੰਦਰ ਸਿੰਘ ਸੰਧੂ ਉਰਫ ਮਨੀ ਨੇ ਕੀਤਾ। ਸ. ਸੰਧੂ ਨੇ ਸਰਕਾਰ ਦੇ ਇਸ ਫੈਸਲੇ ਦਾ ਸੁਵਾਗਤ ਕਰਦਿਆਂ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਰਕਾਰ ਦਾ ਦੇਰ ਨਾਲ ਲਿਆ ਵਧੀਆ ਫੈਸਲਾ ਹੈ। ਸੰਧੂ ਮੁਤਾਬਿਕ ਬਹੁਤੀ ਵਾਰ ਪੈਲੇਸ ਮਲਿਕ ਅਜਿਹੇ ਸ਼ਰਾਰਤੀ ਲੋਕਾਂ ਅੱਗੇ ਮਜ਼ਬੂਰ ਹੁੰਦੇ ਹਨ। ਇਸ ਕਰਕੇ ਪੈਲੇਸਾਂ ਵਿਚ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਬੇਨਤੀ ਕੀਤੀ ਤਾਂ ਕਿ ਕੋਈ ਵਿਆਹ ਜਾਂ ਖੁਸ਼ੀ ਦੇ ਮੌਕੇ ਗੋਲੀ ਨਾ ਚਲਾ ਸਕੇ। ਸੰਧੂ ਨੇ ਇਹ ਵੀ ਕਿਹਾ ਕਿ ਇੱਕ ਲੱਖ ਜ਼ੁਰਮਾਨੇ ਤੋ ਇਲਾਵਾ ਲਾਇਸੈਂਸ ਵੀ ਰੱਦ ਕੀਤਾ ਜਾਵੇ ਤਾਂ ਜੋ ਕੋਈ ਗੋਲ਼ੀ ਚਲਾਉਣ ਦੀ ਹਿੰਮਤ ਨਾ ਕਰੇ।
Total Responses : 266