← ਪਿਛੇ ਪਰਤੋ
ਗੁਰਨਾਮ ਸਿੱਧੂ ਫ਼ਿਰੋਜ਼ਪੁਰ 15 ਦਸੰਬਰ 2019 : ਹਿੰਦ ਪਾਕਿ ਕੌਮੀ ਸਰਹੱਦ 'ਤੇ ਪੈਂਦੀ ਬੀ ਐਸ ਐਫ ਚੌਕੀ ਬਸਤੀ ਰਾਮ ਲਾਲ ਦੇ ਖੇਤਰ ਵਿੱਚੋਂ ਵਿੱਚੋਂ ਪਾਕਿਸਤਾਨ ਤੋਂ ਆਈ ਹੈਰਾਨ ਦੀ ਖੇਪ ਬਰਾਮਦ ਕਰਨ ਦਾ ਸਮਾਚਾਰ ਹੈ। ਜਿਸ ਦੀ ਪੁਸ਼ਟੀ ਕਰਦਿਆਂ ਡੀ ਐਸ ਪੀ ਡੀ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੀ ਆਈ ਸਟਾਫ ਫਿਰੋਜ਼ਪੁਰ ਅਤੇ ਬੀਐਸਐਫ ਵੱਲੋਂ ਚਲਾਏ ਗਏ ਸਾਂਝੇ ਜਾਂਚ ਅਭਿਆਨ ਦੌਰਾਨ ਕੰਡਿਆਲੀ ਤਾਰ ਦੇ ਪਾਰੋਂ ਢਾਈ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ ਜਿਸ ਦੀ ਕੀਮਤ ਕੌਮਾਂਤਰੀ ਮੰਡੀ ਅੰਦਰ ਸਾਢੇ 12 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ।
Total Responses : 267