ਨਵੀਂ ਦਿੱਲੀ, 15 ਦਸੰਬਰ 2019 - ਨਾਗਰਿਕਤਾ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਇਸ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਿਹਾ ਵਿਰੋਧ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅਜਿਹੇ 'ਚ ਹੀ ਦਿੱਲੀ ਦੇ ਜਾਮਿਆ ਇਲਾਕੇ 'ਚ ਵਿਦਿਆਰਥੀਆਂ ਵੱਲੋਂ ਹੋ ਰਿਹਾ ਪ੍ਰਰਦਸ਼ਨ ਹਿੰਸਕ ਰੂਪ ਧਾਰਨ ਕਰ ਗਿਆ ਅਤੇ ਬਿੱਲ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਈ ਬੱਸਾਂ ਨੂੰ ਅੱਗ ਲਾ ਦਿੱਤੀ।
ਜਿਸ ਤੋਂ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚੀਆਂ। ਪਰ ਅੱਗ ਬੁਝਾਉਣ ਦੇ ਦੌਰਾਨ ਹੀ ਪ੍ਰਦਰਸ਼ਨਕਾਰੀਆਂ ਨੇ ਗੱਡੀਆਂ 'ਤੇ ਹਮਲਾ ਕਰ ਦਿੱਤਾ ਜਿਸ 'ਚ ਇੱਕ ਫਾਇਰ ਕਰਮੀ ਵੀ ਜ਼ਖਮੀ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਭੰਨ-ਤੋੜ ਨੋਇਡਾ ਤੋਂ ਨਿਊਫਰੈਂਡਸ ਕਲੋਨੀ ਵੱਲ ਆ ਰਹੀਆਂ ਬੱਸਾਂ 'ਚ ਕੀਤੀ ਗਈ ਹੈ। ਜਿਸ ਸਮੇਂ ਪ੍ਰਦਰਸ਼ਨਕਾਰੀਆਂ ਡੰਡਿਆਂ ਅਤੇ ਪੱਥਰਾਂ ਨੇ ਬੱਸਾਂ 'ਤੇ ਹਮਲਾ ਕੀਤਾ ਉਸ ਸਮੇਂ ਸਵਾਰੀਆਂ ਵਿੱਚ ਹੀ ਬੈਠੀਆਂ ਸਨ।
ਦਿੱਲੀ 'ਚ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।