32ਵੇਂ ਡੈਂਟਲ ਸਿਹਤ ਪੰਦਰਵਾੜੇ ਦੇ ਰਾਜ ਪੱਧਰੀ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਮੂਲੀਅਤ
ਨਵਾਂਸ਼ਹਿਰ, 15 ਦਸੰਬਰ,2019: 32ਵੇਂ ਡੈਂਟਲ ਪੰਦਰਵਾੜੇ ਦਾ ਸਮਾਪਤੀ ਰਾਜ ਪੱਧਰੀ ਸਮਾਗਮ ਡੀ.ਏ.ਐਨ ਕਾਲਜ, ਰਾਹੋਂ ਰੋਡ ਨਵਾਂਸ਼ਹਿਰ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ਼੍ਰ ਬਲਵੀਰ ਸਿਘ ਸਿੱਧੂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਕੀਤੀ। ਇਸ ਮੌਕੇ ਉਹਨਾਂ ਨਾਲ ਸ਼੍ਰੀ ਅੰਗਦ ਸਿੰਘ ਵਿਧਾਇਕ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੈ ਬੁਬਲਾਨੀ ਅਤੇ ਐਸ.ਐਸ.ਪੀ. ਅਲਕਾ ਮੀਨਾ ਵੀ ਹਾਜਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆ ਸ਼੍ਰ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਨਿਸ਼ਾਨਾ ਸਿਹਤ ਅਤੇ ਸਿੱਖਿਆ ਵਿੱਚ ਵੱਡੇ ਪੱਧਰ 'ਤੇ ਸੁਧਾਰ ਲਿਆਉਣਾ ਹੈ। ਪੰਜਾਬ ਦੇ ਹਰ ਨਾਗਰਿਕ ਲਈ ਇਲਾਜ ਦੀ ਸਹੂਲਤ ਨੂੰ ਲੋਕਾਂ ਦੇ ਦਰਬਾਜੇ ਤੱਕ ਲੈ ਕੇ ਜਾਣਾ ਹੈ ਅਤੇ ਸਰਕਾਰ ਸਭਨਾ ਦੇ ਇਲਾਜ ਲਈ ਵਚਨਬੱਧ ਹੈ ਅਤੇ ਪੰਜਾਬ ਵਾਸੀਆਂ ਨੂੰ ਮੁੜ ਤੋਂ ਤੰਦਰੁਸਤ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਦਵਾਈਆਂ ਦੀ ਵੰਡ ਦੇ ਸਿਸਟਮ ਵਿੱਚ ਸੁਧਾਰ ਲਿਆ ਕੇ ਇਹ ਕੰਮ ਐਸ.ਐਮ.ਓਜ ਤੱਕ ਡੀਸੈਂਟਰਲਾਈਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਵਧੀਆਂ ਇਲਾਜ ਸਹੂਲਤਾਂ ਦੇਣ ਲਈ ਕਈ ਤਰ•ਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਸੀ.ਐਮ.ਓਜ ਨੂੰ ਜਿਲ•ਾ ਪੱਧਰੀ ਹਸਪਤਾਲਾਂ ਅਤੇ ਐਸ.ਐਮ.ਓਜ ਨੂੰ ਸਬ ਡਵੀਜਨ ਪੱਧਰੀ ਹਸਪਤਾਲਾਂ ਵਿੱਚ ਮਰੀਜ ਚੈਕ ਕਰਨ ਦੀ ਜਿੰਮੇਵਾਰੀ ਵੀ ਦਿੱਤੀ ਗਈ ਹੈ। ਇਸੇ ਕੜੀ ਤਹਿਤ ਪੰਜਾਬ ਸਰਕਾਰ ਵੱਲੋਂ ਰਿਟਾਇਰ ਡਾਕਟਰਾਂ ਨੂੰ ਮੁੜ 65 ਸਾਲ ਦੀ ਉਮਰ ਤੱਕ ਭਰਤੀ ਕਰਨ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਡਾਕਟਰਾਂ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਜਲਦੀ ਹੀ ਜਿਲ•ਾ ਪੱਧਰੀ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਕੋਈ ਵਿਅਕਤੀ ਇਲਾਜ ਦੀ ਘਾਟ ਕਾਰਨ ਮੌਤ ਦੇ ਮੂੰਹ ਵਿੱਚ ਨਾ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਸਾਰੀ ਮਸ਼ੀਨਰੀ ਦਾ ਤਦ ਹੀ ਸਹੀ ਲਾਭ ਮਿਲ ਸਕਦਾ ਹੈ ਜੇਕਰ ਡਾਕਟਰ ਤੇ ਹੋਰ ਸਟਾਫ ਤਨਦੇਹੀ ਤੇ ਮਿਹਨਤ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਕੰਮ ਕਰਨ।
> ਸ਼੍ਰ. ਸਿੱਧੂ ਨੇ ਦੱਸਿਆ ਕਿ ਆਯੂਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਪਰਿਵਾਰਾਂ ਦਾ 5 ਲੱਖ ਰੁਪਏ ਤੱਕ ਸਾਲਾਨਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ 82 ਹਜਾਰ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਜਿਸ ਵਿੱਚੋਂ 1500 ਵਿਅਕਤੀਆਂ ਦੀ ਬਾਈਪਾਸ ਸਰਜਰੀ ਅਤੇ 1300 ਵਿਅਕਤੀਆਂ ਦੇ ਗੋਡੇ ਬਦਲੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਦਇਰਾ ਵਧਾ ਕੇ 10 ਲੱਖ ਹੋਰ ਪਰਿਵਾਰਾਂ ਨੂੰ ਜਲਦੀ ਹੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਹਰ ਲੋੜਵੰਦ ਪਰਿਵਾਰ ਨੂੰ ਸਰਕਾਰ ਦੀ ਇਸ ਮੁਫਤ ਇਲਾਜ ਦੀ ਸਹੂਲਤ ਦਾ ਲਾਭ ਮਿਲ ਸਕੇ।
> ਡਾ. ਨਿਰਲੇਪ ਕੌਰ ਡਿਪਟੀ ਡਾਇਰੈਕਟਰ (ਡੈਂਟਲ) ਨੇ 32ਵੇਂ ਡੈਂਟਲ ਪੰਦਰਵਾੜੇ ਦਾ ਸਮਾਪਤੀ 'ਤੇ ਦੱਸਿਆ ਕਿ ਇਸ ਦੌਰਾਨ ਹੁਣ ਤੱਕ ਰਾਜ ਭਰ ਵਿੱਚ 70 ਹਜਾਰ 379 ਮਰੀਜਾਂ ਦੇ ਦੰਦਾਂ ਅਤੇ ਮੂੰਹ ਰੋਗਾਂ ਦਾ ਚੈਕਅਪ ਕੀਤਾ ਜਾ ਚੁੱਕਾ ਹੈ, 2661 ਮਰੀਜਾਂ ਦੇ ਦੰਦ ਲਗਾਏ ਗਏ ਹਨ, 8208 ਸਕੂਲ ਵਿਦਿਅਰਥੀਆਂ ਦੇ ਦੰਦਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ 1485 ਮਰੀਜਾਂ ਦੇ ਦੰਦ ਭਰੇ ਗਏ ਹਨ।
> ਇਸ ਤੋਂ ਪਹਿਲਾ ਸ਼੍ਰੀ ਅੰਗਦ ਸਿੰਘ ਵਿਧਾਇਕ ਨਵਾਂਸ਼ਹਿਰ ਨੇ ਜਿੱਥੇ ਸਿਹਤ ਮੰਤਰੀ ਇਸ ਜਿਲ•ੇ ਵਿੱਚ ਢੁੱਕਵੀਆਂ ਅਤੇ ਲੋੜੀਦੀਆਂ ਸਿਹਤ ਸਹੂਲਤਾਂ ਅਤੇ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਘਾਟ ਦੂਰ ਕਰਨ ਲਈ ਕਿਹਾ, ਉਸ ਦੇ ਨਾਲ ਹੀ ਇਸ ਕਿੱਤੇ ਨਾਲ ਜੁੜੇ ਸਰਕਾਰੀ ਅਤੇ ਪ੍ਰ੍ਰਾਈਵੇਟ ਡਾਕਟਰਾਂ ਨੂੰ ਲੋੜਵੰਦ ਮਰੀਜਾਂ ਦੀ ਹਰ ਸੰਭਵ ਮੱਦਦ ਕਰਨ ਦੀ ਅਪੀਲ ਕੀਤੀ।
> ਇਸ ਸਮਾਰੋਹ ਦੀ ਸ਼ੁਰੂ ਆਤ ਮੁੱਖ ਮਹਿਮਾਨ ਨੇ ਸਮ•ਾਂ ਰੌਸ਼ਨ ਕਰਕੇ ਕੀਤੀ ਅਤੇ ਸਮਾਪਤੀ 'ਤੇ 75 ਵਿਅਕਤੀਆਂ ਨੂੰ ਦੰਦਾਂ ਦੇ ਸੈੱਟ (ਡੈਂਚਰ) ਭੇਟ ਕੀਤੇ। ਬੀ.ਐਸ.ਸੀ. ਨਰਸਿੰਗ ਦੇ ਵਿਦਿਆਰਥੀਆਂ ਨੇ ਦੰਦਾਂ ਦੀ ਸੰਭਾਲ ਬਾਰੇ ਜਾਗਰੂਕ ਕਰਦਾ ਹੋਇਆ ਨਾਟਕ ਵੀ ਪੇਸ਼ ਕੀਤਾ।
> ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਨਿਰਲੇਪ ਕੌਰ, ਡਿਪਟੀ ਡਾਇਰੈਕਟਰ ਡੈਂਟਲ, ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਸਿਵਲ ਸਰਜਨ, ਸ਼੍ਰੀ ਪ੍ਰੇਮ ਚੰਦ ਭੀਮਾ ਪ੍ਰਧਾਨ ਜਿਲ•ਾ ਕਾਂਗਰਸ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਗੁਰਇਕਬਾਲ ਕੌਰ ਸਾਬਕਾ ਵਿਧਾਇਕ, ਸ਼੍ਰੀ ਸਤਬੀਰ ਸਿੰਘ ਪੱਲੀ ਝਿੱਕੀ, ਹਲਕਾ ਇੰਚਾਰਜ ਬੰਗਾ ਸ਼੍ਰੀ ਲਲਿਤ ਮੋਹਨ ਪਾਠਕ ਨਗਰ ਕੌਸਲ, ਨਿੱਜੀ ਸਕੱਤਰ ਹਰਕੇਸ਼ ਕੁਮਾਰ ਸ਼ਰਮਾ, ਓ.ਐਸ.ਡੀ. ਡਾ. ਬਲਵਿੰਦਰ ਸਿੰਘ, ਸ਼੍ਰੀ ਵਿਨੋਦ ਭਾਰਦਵਾਜ, ਡਾ.ਐਚ.ਐਨ. ਸ਼ਰਮਾ, ਜਿਲ•ਾ ਡੈਂਟਲ ਦਲਜੀਤ ਕੌਰ ਰੂਬੀ ਸਿਵਲ ਸਰਜਨ ਰੂਪਨਗਰ, ਡਾ. ਰਾਜੇਸ਼ ਬੱਗਾ, ਸਿਵਲ ਸਰਜਨ ਲੁਧਿਆਣਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਤੇ ਮਰੀਜ ਹਾਜਰ ਸਨ।