ਨਿਵੇਕਲੀ ਪਹਿਲ : ਆਈ ਟੀ ਬੀ ਪੀ ਵੱਲੋਂ ਸਟਾਫ ਲਈ 'ਢੁਕਵਾਂ ਜੀਵਨਸਾਥੀ' ਲੱਭਣ ਲਈ ਮੈਟਰੀਮੋਨੀਅਲ ਵੈਬਸਾਈਟ ਦੀ ਸ਼ੁਰੂਆਤ
ਨਵੀਂ ਦਿੱਲੀ, 15 ਦਸੰਬਰ, 2019 : ਇਕ ਨਿਵੇਕਲੀ ਪਹਿਲ ਵਿਚ ਇੰਡੋ ਤਿੱਬਤ ਬਾਰਡਰ ਪੁਲਿਸ (ਆਈ ਟੀ ਬੀ ਪੀ) ਨੇ ਆਪਣੇ ਸਟਾਫ ਵਾਸਤੇ ਇਕ ਸਮਰਪਿਤ ਮੈਟਰੀਮੋਨੀਅਲ ਵੈਬਸਾਈਟ ਸ਼ੁਰੂ ਕੀਤੀ ਹੈ।
ਇਹ ਵੈਬਸਾਈਟ ਪਿਛਲੇ ਹਫਤੇ ਸ਼ੁਰੂ ਕੀਤੀ ਗਈ ਹੈ ਜਿਸਨੂੰ ਆਈ ਟੀ ਬੀ ਪੀ ਵੱਲੋਂ ਚਲਾਇਆ ਜਾਵੇਗਾ ਅਤੇ ਸਟਾਫ ਇਸ ਤੱਕ ਪਹੁੰਚ ਕਰ ਸਕੇਗਾ। 9 ਨਵੰਬਰ ਨੂੰ ਆਈ ਟੀ ਬੀ ਪੀ ਵੱਲੋਂ ਸ਼ੁਰੂ ਕੀਤੀ ਇਹ ਪਹਿਲੀ ਸਮਰਪਿਤ ਤੇ ਸੁਚੱਜੇ ਪ੍ਰਬੰਧਨ ਵਾਲੀ ਮੈਟਰੀਮੋਨੀਅਮ ਸਾਈਟ ਹੈ ਜੋ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ (ਸੀ ਏ ਪੀ ਐਫ) ਦੇ ਸਟਾਫ ਲਈ ਹੈ।
ਫੋਰਸ ਵਿਚ ਇਸ ਵੇਲੇ 25 ਹਜ਼ਾਰ ਅਣਵਿਆਹੇ ਨੌਜਵਾਨ ਹਨ ਜਦਕਿ 1 ਹਜ਼ਾਰ ਤੋਂ ਵੱਧ ਲੜਕੀਆਂ ਹਨ ਜੋ ਅਣਵਿਆਹੀਆਂ ਹਨ। ਇਕ ਆਈ ਟੀ ਬੀ ਪੀ ਅਧਿਕਾਰੀ ਨੇ ਦੱਸਿਆ ਕਿ ਫੋਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਇਹਨਾਂ ਦੀਆਂ ਡਿਊਟੀਆਂ ਤੇ ਫਰਜ਼ਾ ਦੇ ਕਾਰਨ ਸੇਵਾਵਾਂ ਦੇ ਰਹੇ ਅਮਲੇ ਲਈ ਢੁਕਵਾਂ ਜੀਵਨਸਾਥੀ ਲੱਭਣਾ ਇਕ ਵੱਡੀ ਚੁਣੌਤੀ ਬਣ ਜਾਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਸੇਵਾਵਾਂ ਦਾ ਰੁੱਖ ਸਖ਼ਤ ਹੋਣ ਕਾਰਨ ਆਈ ਟੀ ਬੀ ਪੀ ਅਮਲੇ ਨੂੰ ਢੁਕਵਾਂ ਜੀਵਨਸਾਥੀ ਲੱਭਣ ਲਈ ਸਮਾਂ ਨਹੀਂ ਮਿਲਦਾ ਤੇ ਇਸੇ ਸਮੇਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਵੈਬਸਾਈਟ ਸ਼ੁਰੂ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਵੈਬਸਾਈਟ ਵਿਚ ਪ੍ਰਾਈਵੇਸੀ ਯਾਨੀ ਨਿੱਜਤਾ ਬਰਕਰਾਰ ਰੱਖਣ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਗÂੈ ਹਨ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਸਰਕਾਰੀ ਰਿਕਾਰਡ ਮੁਤਾਬਕ ਅਣਵਿਆਹੇ ਨਹੀਂ ਹਨ, ਉਹ ਇਸ 'ਤੇ ਰਜਿਸਟਰੇਸ਼ਨ ਨਹੀਂ ਕਰਵਾ ਸਕਣਗੇ। ਇਸਦਾ ਮਤਲਬ ਹੈ ਕਿ ਸਿਰਫ ਅਣਵਿਆਹੇ ਵਿਅਕਤੀ ਹੀ ਰਜਿਸਟਰੇਸ਼ਨ ਕਰਵਾ ਸਕਣਗੇ।
ਯਾਦ ਰਹੇ ਕਿ ਆਈ ਟੀ ਬੀ ਪੀ ਦੀ ਸਥਾਪਨਾ 24 ਅਕਤੂਬਰ 1962 ਨੂੰ ਕੀਤੀ ਗਈ ਸੀ। ਇਸ ਵੇਲੇ ਇਸ ਵੇਲੇ 56 ਸਰਵਿਸ ਬਟਾਲੀਅਨ, 4 ਸਪੈਸ਼ਲਿਸਟ ਬਟਾਲੀਅਨ, 17 ਟਰੇਨਿੰਗ ਸੈਂਟਰ ਅਤੇ 7 ਲੋਜਿਸਟਿਕ ਯੂਲਿਟਾਂ ਹਨ ਜਿਹਨਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਕੁੱਲ ਗਿਣੀ 90 ਹਜ਼ਾਰ ਦੇ ਕਰੀਬ ਬਣਦੀ ਹੈ।