ਚੇੱਨਈ, 15 ਦਸੰਬਰ 2019 - ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਚੇਪਕ ਸਟੇਡੀਅਮ ਚੇੱਨਈ ਵਿੱਚ ਖੇਡਿਆ ਜਾ ਰਿਹਾ ਹੈ। ਇਸ ਦੌਰਾਮ ਜਦੋਂ ਭਾਰਤੀ ਪਾਰੀ ਦਾ 26ਵਾਂ ਓਵਰ ਚੱਲ ਰਿਹਾ ਸੀ ਤਾਂ ਇਸ ਦੌਰਾਨ ਇੱਕ ਕੁੱਤਾ ਮਦਾਨ 'ਚ ਆ ਗਿਆ। ਜਿਸ ਕਾਰਨ ਕੁੱਝ ਸਮੇਂ ਲਈ ਮੈਚ ਰੋਕਣਾ ਪਿਆ। ਇਸ ਸਮੇਂ ਕਰੀਜ 'ਤੇ ਸ਼ਰੇਸ਼ ਅਈਅਰ ਅਤੇ ਰਿਸ਼ਵ ਪੰਤ ਮੌਜੂਦ ਸਨ।
ਮੈਦਾਨ 'ਚ ਆਉਂਣ ਤੋਂ ਬਾਅਦ ਕਾਫੀ ਸਮੇਂ ਤੱਕ ਕੁੱਤਾ ਮੈਦਾਨ 'ਤ ਘੁੰਮਦਾ ਰਿਹਾ। ਵੈਸਟਇੰਡੀਜ਼ ਦੇ ਖਿਡਾਰੀਆਂ ਨੇ ਵੀ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਗਰਾਉਂਡ ਸਟਾਫ ਵੱਲੋਂ ਕੁੱਤੇ ਨੂੰ ਫੜਨ ਦਾ ਬਹੁਤ ਯਤਨ ਕੀਤਾ ਗਿਆ ਪਰ ਉਹ ਸਫ਼ਲ ਨਾ ਹੋ ਸਕੇ ਅਤੇ ਕੁੱਤਾ ਕਾਫੀ ਸਮੇਂ ਤੱਕ ਮੈਦਾਨ 'ਤੇ ਘੁੰਮਦਾ ਰਿਹਾ। ਪਰ ਬਾਅਦ 'ਚ ਕੁੱਤਾ ਆਪਣੇ ਆਪ ਹੀ ਬਾਹਰ ਕਾਣ ਵਾਲੇ ਰਸਤੇ ਰਾਹੀਂ ਆਪ ਹੀ ਬਾਹਰ ਚਲਿਆ ਗਿਆ।