← ਪਿਛੇ ਪਰਤੋ
ਚੇੱਨਈ, 15 ਦਸੰਬਰ 2019 - ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਖੇਡੇ ਗਏ ਪਹਿਲੇ ਵਨਡੇਅ ਮੈਚ 'ਚ ਵੈਸਟਇੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਵੈਸਟ ਇੰਡੀਜ਼ ਨੇ ਤਿੰਨ ਮੈਚਾਂ ਦੀ ਸੀਰੀਜ 'ਚ 1-0 ਨਾਲ ਅੱਗੇ ਹੋ ਗਿਆ ਹੈ। ਹੁਣ ਭਾਰਤ ਅਤੇ ਵੈਸਇੰਡਿਜ਼ ਵਿਚਕਾਰ ਦੂਸਰਾ ਵਨਡੇਅ ਮੈਚ 18 ਦਸੰਬਰ ਨੂੰ ਖੇਡਿਆ ਜਾਵੇਗਾ। ਅੱਜ ਦੇ ਮੈਚ ਦੇ ਹੀਰੋ ਵੈਸਟਇੰਡੀਜ਼ ਦੇ ਬੱਲੇਬਾਜ਼ ਹੇਟਮੇਅਰ ਰਹੇ ਜਿਨ੍ਹਾਂ ਨੇ 106 ਗੇਂਦਾਂ 'ਚ 139 ਦੌੜਾਂ ਦੀ ਪਾਰੀ ਖੇਡੀ ਜਿਸ 'ਚ 11 ਚੌਕੇ ਅਤੇ 7 ਛੱਕੇ ਸ਼ਾਮਿਲ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਨਿਰਧਾਰਿਤ ਓਵਰਾਂ 'ਚ 8 ਵਕਟਾਂ ਦੇ ਨੁਕਸਾਨ 'ਤੇ 287 ਦੌੜਾਂ ਬਣਾਈਆਂ ਅਤੇ ਵੈਸਟਇੰਡੀਜ਼ ਨੂੰ ਜਿੱਤ ਲਈ 288 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਵੈਸਟਇੰਡੀਜ਼ ਦੀ ਟੀਮ ਨੇ 2 ਵਿਕਟਾਂ ਦੇ ਨੁਕਸਾਨ 'ਤੇ 47.5 ਓਵਰਾਂ 'ਚ ਹੀ ਪੂਰਾ ਕਰ ਲਿਆ। ਭਾਰਤ ਵੱਲੋਂ ਰਿਸ਼ਵ ਪੰਤ ਨੇ 71 ਦੌੜਾਂ, ਸ਼ੁਰੇਸ਼ ਅਈਅਰ ਨੇ 70 ਦੌੜਾਂ ਅਤੇ ਕੇਦਾਰ ਯਾਦਵ ਨੇ 40 ਦੌੜਾਂ ਦਾ ਯੋਗਦਾਨ ਦਿੱਤਾ ਸੀ।
Total Responses : 189