ਹਰਦਮ ਮਾਨ
ਸਰੀ, 16 ਦਸੰਬਰ 2019 - ਜੈਤੋ ਵੈਲਫੇਅਰ ਮੰਚ ਵੈਨਕੂਵਰ ਦੀ ਮੀਟਿੰਗ ਅੱਜ ਲੈਂਗਲੀ ਵਿਖੇ ਹੋਈ ਜਿਸ ਵਿਚ ਹਰ ਸਾਲ ਵਾਂਗ ਲੋਹੜੀ ਦੇ ਤਿਓਹਾਰ ਮਨਾਉਣ ਅਤੇ ਇਸ ਮੌਕੇ ਕਰਵਾਏ ਜਾਣ ਵਾਲੇ ਪਰਿਵਾਰਕ ਮਿਲਣੀ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਬੁਲਾਰੇ ਪਰਮਿੰਦਰ ਸਿੰਘ (ਪਾਲੀ) ਅਤੇ ਪਲਵਿੰਦਰ ਸਿੰਘ ਅਰੋੜਾ ਨੇ ਦੱਸਿਆ ਹੈ ਕਿ ਇਸ ਮੀਟਿੰਗ ਵਿਚ ਜੈਤੋ ਇਲਾਕੇ ਦੇ ਕੈਨੇਡੀਅਨਾਂ ਵੱਲੋਂ ਲੋਹੜੀ ਦਾ ਸਮਾਗਮ 24 ਜਨਵਰੀ 2020 ਨੂੰ ਗਰੈਂਡ ਤਾਜ ਬੈਂਕੁਇਟ ਹਾਲ, ਸਰੀ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪਿਛਲੇ ਸਾਲ ਦੌਰਾਨ ਨਵਜੰਮੇ ਬੱਚਿਆਂ ਨੂੰ ਬਲਜੀਤ ਸਿੰਘ ਝੱਜ ਅਤੇ ਰਾਜਿੰਦਰ ਕੌਰ ਝੱਜ (ਰਾਜ) ਵੱਲੋਂ ਵਿਸ਼ੇਸ਼ ਤੋਹਫੇ ਦਿੱਤੇ ਜਾਣਗੇ, ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਸਾਰਿਆਂ ਦੇ ਮਨੋਰੰਜਨ ਲਈ ਹੋਰ ਕਈ ਵੰਨਗੀਆਂ ਹੋਣਗੀਆਂ।
ਮੰਚ ਦਾ ਸਾਲ 2020 ਦਾ ਕੈਲੰਡਰ ਰਿਲੀਜ਼ ਕੀਤਾ ਜਾਵੇਗਾ ਅਤੇ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਵਿਚ ਸ਼ਾਮਲ ਬਲਜੀਤ ਸਿੰਘ ਝੱਜ, ਰਾਜਿੰਦਰ ਕੌਰ ਝੱਜ, ਗੁਰਪ੍ਰੀਤ ਸਿੰਘ ਜ਼ੈਲਦਾਰ, ਦਵਿੰਦਰ ਸਿੰਘ ਬਰਾੜ, ਹਰਦਮ ਸਿੰਘ ਮਾਨ ਨੇ ਸਰੀ, ਐਬਟਸਫੋਰਡ, ਵੈਨਕੂਵਰ, ਰਿਚਮੰਡ, ਲੈਂਗਲੀ, ਮਿਸ਼ਨ ਵਿਚ ਰਹਿ ਰਹੇ ਜੈਤੋ ਇਲਾਕੇ ਦੇ ਸਮੂਹ ਪਰਿਵਾਰਾਂ ਨੂੰ ਇਸ ਪ੍ਰੋਗਰਾਮ ਵਿਚ ਪੁੱਜਣ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਰਾਜਿੰਦਰ ਕੌਰ ਝੱਜ ਨਾਲ ਫੋਨ ਨੰਬਰ 778-823-1315, ਪਲਵਿੰਦਰ ਸਿੰਘ ਅਰੋੜਾ ਨਾਲ 778-344-2444 ਅਤੇ ਪਰਮਿੰਦਰ ਸਿੰਘ (ਪਾਲੀ) ਨਾਲ 604-374-1313 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।