ਸੰਜੀਵ ਸੂਦ
ਲੁਧਿਆਣਾ, 16 ਦਸੰਬਰ 2019 - ਲੁਧਿਆਣਾ ਦੇ ਮਾਲੀ ਗੰਜ ਇਲਾਕੇ ਚ ਉਸ ਸਮੇਂ ਮਾਹੌਲ ਸਹਿਮ ਗਿਆ ਜਦੋਂ ਇਲਾਕੇ ਵਿਚ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ, ਦੱਸਿਆ ਜਾ ਰਿਹਾ ਹੈ ਕਿ ਇਹ ਸਭ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਗਿਆ। ਐਵਨ ਗਰਮੈਟ ਦੇ ਮਾਲਿਕ ਤੇ ਕੁੱਛ ਅਣਪਛਾਤੇ ਮੁਲਜ਼ਮਾਂ ਵਲੋਂ ਉਦੋਂ ਹਮਲਾ ਕੀਤਾ ਗਿਆ ਜਦੋਂ ਉਹ ਦੁਕਾਨ ਬੰਦ ਕਰ ਕੇ ਘਰ ਪਰਤ ਰਿਹਾ ਸੀ। ਬੰਦੂਕ ਦੀ ਨੋਕ ਤੇ ਉਸ ਤੋਂ ਲੁੱਟ ਦੀ ਕੋਸਿ਼ਸ਼ ਕੀਤੀ ਗਈ। ਗੋਲੀ ਚੱਲਣ ਦੀ ਆਵਾਜ਼ ਵੀ ਲੋਕਾਂ ਨੇ ਸੁਣੀ।
ਇਲਾਕੇ ਦੇ ਲੋਕਾਂ ਨੇ ਦੱਸਿਆ ਐਤਵਾਰ ਰਾਤ 10 ਵਜੇ ਦੀ ਇਹ ਘਟਨਾ ਜਦੋਂ ਤਿੰਨ ਲੋਕਾਂ ਨੇ ਏਵਨ ਗਰਮੇਂਟ ਦੇ ਮਾਲਿਕ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਗੋਲੀ ਵੀ ਚਲੀ ਪਰ ਕੋਈ ਜ਼ਖਮੀ ਨਹੀਂ ਹੋਇਆ। ਹਾਲਾਂਕਿ ਦੁਕਾਨਦਾਰ ਮੀਡੀਆ ਅੱਗੇ ਆਉਣ ਤੋਂ ਡਰ ਰਿਹਾ ਹੈ। ਪਰ ਇਲਕਾ ਵਾਸੀਆਂ ਨੇ ਦੱਸਿਆ ਕਿ ਗੋਲੀ ਚੱਲਣ ਦੀ ਉਨ੍ਹਾਂ ਨੇ ਆਵਾਜ਼ ਸੁਣੀ ਹੈ ਪਰ ਪੁਲਿਸ ਇਸ ਤੋਂ ਮੁੱਕਰ ਰਹੀ ਹੈ। ਉਧਰ ਮੌਕੇ ਤੇ ਪੁੱਜੇ ਪੁਲਸ ਅਧਿਕਾਰੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸਵੇਰੇ ਹੀ ਇਸ ਕੇਸ ਦੀ ਤਫਤੀਸ਼ ਕੀਤੀ ਜਾਵੇਗੀ ਤੇ ਸੀ.ਸੀ ਟੀ.ਵੀ ਕੈਮਰੇ ਵੀ ਚੈੱਕ ਕੀਤੇ ਜਾਣਗੇ।