ਜ਼ੀਰਕਪੁਰ, 19 ਦਸੰਬਰ 2019 - ਤ੍ਰਿਸ਼ਲਾ ਸਿਟੀ ਗਰੁੱਪ ਵੱਲੋਂ ਅੱਜ ਨਾਭਾ ਸਾਹਿਬ ਦੇ ਪਿੰਡ ਦੇ ਕੋਲ ਝੁੱਗੀ-ਝੌਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਰਦੀਆਂ ਦੇ ਮੌਸਮ 'ਚ ਕਰੀਬ 500 ਗਰਮ ਜੈਕਟਾਂ ਵੰਡੀਆਂ ਗਈਆਂ। ਤ੍ਰਿਸ਼ਲਾ ਗਰੁੱਪ ਸਿਟੀ ਵੱਲੋਂ ਕੀਤੇ ਇਸ ਨੇਕ ਉਪਰਲੇ ਮੌਕੇ ਜ਼ੀਰਕਪੁਰ ਦੇ ਈਓ ਅਫਸਰ ਸੁਖਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਤ੍ਰਿਸ਼ਲਾ ਸਿਟੀ ਗਰੁੱਪ ਦੀ ਪ੍ਰਸ਼ੰਸ਼ਾ ਕਰਨ ਦੇ ਨਾਲ ਸਾਰੇ ਲੋਕਾਂ ਨੂੰ ਸਮਾਜ ਸੇਵਾ 'ਚ ਹਿੱਸਾ ਪਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਤ੍ਰਿਸ਼ਲਾ ਸਿਟੀ ਦੇ ਐੱਮ ਡੀ ਹਰੀਸ਼ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਜ਼ੀਰਕਪੁਰ 'ਚ ਅਜਿਹਾ ਅੰਤਰ-ਰਾਸ਼ਟਰੀ ਪੱਧਰ ਦਾ ਅਜਿਹਾ ਸਕੂਲ ਬਣਾਉਣਾ ਹੈ ਜਿਸ 'ਚ ਗਰੀਬ ਪਰਿਵਾਰਾਂ ਅਤੇ ਜ਼ਰੂਰਤਮੰਦ ਬੱਚੇ ਮੁਫਤ 'ਚ ਪੜ੍ਹ ਸਕਣ ਅਤੇ ਉੱਚ ਮਿਆਰੀ ਸਿੱਖਿਆ ਵੀ ਹਾਸਿਲ ਕਰ ਸਕਣ।
ਇਸ ਨੇਕ ਕਾਰਜ ਲਈ ਐੱਮਡੀ ਹਰੀਸ਼ ਗੁਪਤਾ ਨੇ ਈਓ ਅਫਸਰ ਐੱਸਐੱਸ ਸਿੱਧੂ ਨੂੰ ਜ਼ਮੀਨ ਉਪਲੱਬਧ ਕਰਵਾਉਣ ਲਈ ਬੇਨਤੀ ਕੀਤੀ। ਤਾਂ ਜੋ ਗਰੀਬ ਅਤੇ ਜਰੂਰਤਮੰਦ ਬੱਚਿਆਂ ਲਈ ਬਿਲਡਰ ਐਸੋਸੀਏਸ਼ਨ ਜ਼ੀਰਕਪੁਰ ਵੱਲੋਂ ਇਸ ਸਕੂਲ ਦਾ ਨਿਰਮਾਣ ਕਰਵਾਇਆ ਜਾ ਸਕੇ।